22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗੁਦਾਮਾਂ ਦੀ ਸੁਸਰੀ ਤੋਂ ਤੰਗ ਪਿੰਡ ਧੌਲਾ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਰੂੜੇਕੇ ਕਲਾਂ, 21 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਬਣੇ ਗੁਦਾਮਾਂ ਤੋਂ ਵੱਡੀ ਮਾਤਰਾ ਵਿਚ ਪਿਛਲੇ ਮਹੀਨਿਆਂ ਤੋਂ ਪੈਦਾ ਹੋਈ ਸੁਸਰੀ ਤੋਂ ਦੁਖੀ ਹੋ ਕੇ ਪਿੰਡ ਧੌਲਾ ਨਿਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਦੀ ਅਗਵਾਈ ਵਿਚ ਇਕੱਤਰ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਬਲਜਿੰਦਰ ਸਿੰਘ ਧੌਲਾ ਨੇ ਦੱਸਿਆ ਕਿ ਹਰ ਸਾਲ ਧੌਲਾ ਗੁਦਾਮਾਂ ਤੋਂ ਸੁਸਰੀ ਦੀ ਸਮੱਸਿਆ ਆਉਂਦੀ ਹੈ।

Ad Position 21
No active advertisement
ਸ਼ਹਿਣਾ ਵਿਖੇ 3 ਕਰੋੜ 75 ਲੱਖ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਗਏ-ਵਿਧਾਇਕ ਲਾਭ ਸਿੰਘ ਉੱਗੋਕੇ 22-08-2026
ਰੂੜੇਕੇ ਕਲਾਂ, 21 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਬਣੇ ਗੁਦਾਮਾਂ ਤੋਂ ਵੱਡੀ ਮਾਤਰਾ ਵਿਚ ਪਿਛਲੇ ਮਹੀਨਿਆਂ ਤੋਂ ਪੈਦਾ ਹੋਈ ਸੁਸਰੀ ਤੋਂ ਦੁਖੀ ਹੋ ਕੇ ਪਿੰਡ ਧੌਲਾ ਨਿਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਦੀ ਅਗਵਾਈ ਵਿਚ ਇਕੱਤਰ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਬਲਜਿੰਦਰ ਸਿੰਘ ਧੌਲਾ ਨੇ ਦੱਸਿਆ ਕਿ ਹਰ ਸਾਲ ਧੌਲਾ ਗੁਦਾਮਾਂ ਤੋਂ ਸੁਸਰੀ ਦੀ ਸਮੱਸਿਆ ਆਉਂਦੀ ਹੈ। ਸੁਸਰੀ ਐਨੀ ਵੱਡੀ ਮਾਤਰਾ ਵਿਚ ਪੈਦਾ ਹੋ ਰਹੀ ਹੈ ਕਿ ਪਿੰਡ ਫ਼ਤਿਹਪੁਰ, ਬਿਲਾਸਪੁਰ, ਧੌਲਾ ਨਿਵਾਸੀਆਂ ਦੇ ਘਰਾਂ ਵਿਚ ਚਲੀ ਜਾਂਦੀ ਹੈ। ਸੁਸਰੀ ਵਲੋਂ ਬੱਚਿਆਂ ਤੇ ਵਿਅਕਤੀ ਔਰਤਾਂ ਨੂੰ ਕੱਟਣ ਕਰ ਕੇ ਬੁਖ਼ਾਰ ਆਦਿ ਬਿਮਾਰੀਆਂ ਹੋ ਰਹੀਆਂ ਹਨ। ਕਈ ਕੇਸ ਤਾਂ ਅਜਿਹੇ ਸਾਹਮਣੇ ਆਏ ਹਨ ਕਿ ਸੁਸਰੀ ਬੱਚਿਆਂ ਦੇ ਕੰਨਾਂ ਵਿਚ ਚਲੀ ਜਾਂਦੀ ਹੈ। ਨਜ਼ਦੀਕ ਘਰਾਂ ਦੇ ਵਸਨੀਕਾਂ ਨੂੰ ਸੁਸਰੀ ਬਿਸਤਰੇ ਵਿਚ ਵੜ ਕੇ ਕੱਟ ਰਹੀ ਹੈ। ਭੋਜਨ ਦੇ ਵਿਚ ਸੁਸਰੀ ਵੜ ਜਾਂਦੀ ਜਿਸ ਕਰ ਕੇ ਇਲਾਕਾ ਨਿਵਾਸੀ ਭੋਜਨ ਦੇ ਨਾਲ ਸੁਸਰੀ ਖਾਣ ਲਈ ਮਜਬੂਰ ਹਨ। ਅਨੇਕਾਂ ਵਾਰ ਗੁਦਾਮ ਪ੍ਰਬੰਧਕ ਕੰਪਨੀ ਪ੍ਰਬੰਧਕ ਅਧਿਕਾਰੀਆਂ ਦੇ ਮਾਮਲਾ ਧਿਆਨ ਵਿਚ ਲਿਆਉਣ ਦੇ ਬਾਵਜੂਦ ਸੁਸਰੀ ਦਾ ਹੱਲ ਨਹੀਂ ਹੋ ਰਿਹਾ ਹੈ। ਹਰ ਵਾਰ ਪਿੰਡ ਵਾਸੀਆਂ ਨੂੰ ਧਰਨੇ ਲਗਾ ਕੇ ਸੁਸਰੀ ਦਾ ਹੱਲ ਕਰਵਾਉਣਾ ਪੈਂਦਾ ਹੈ। ਪਿਛਲੇ ਕਈ ਸਾਲਾਂ ਤੋਂ ਲੈ ਕੇ ਸੁਸਰੀ ਇਲਾਕਾ ਨਿਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਕੱਤਰ ਹੋਏ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਦਾਮਾਂ ਤੋਂ ਪੈਦਾ ਹੋ ਰਹੀ ਸੁਸਰੀ ਦਾ ਹੱਲ ਕੀਤਾ ਜਾਵੇ ਅਤੇ ਜ਼ਿੰਮੇਵਾਰ ਗੁਦਾਮਾਂ ਦੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੁਦਾਮਾਂ ਤੋਂ ਪੈਦਾ ਹੋਈ ਸੁਸਰੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਪਿੰਡ ਵਾਸੀ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਜਦੋਂ ਇਸ ਸਬੰਧੀ ਗੁਦਾਮਾਂ ਦੀ ਕੰਪਨੀ ਦੇ ਅਧਿਕਾਰੀ ਸੰਜੀਵ ਨਿਰਮਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੁਸਰੀ ਦੀ ਕੋਈ ਸਮੱਸਿਆ ਨਹੀਂ ਹੈ ਜੋ ਸਮੱਸਿਆ ਸੀ ਉਸ ਨੂੰ ਹੱਲ ਕਰ ਦਿੱਤਾ ਹੈ। ਇਸ ਮੌਕੇ ਮੇਜਰ ਸਿੰਘ, ਗਾਂਧੀ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ, ਨਿਰਮਲ ਸਿੰਘ, ਭੋਲਾ ਸਿੰਘ, ਜਰਨੈਲ ਸਿੰਘ, ਪ੍ਰਿਤਪਾਲ ਸਿੰਘ, ਰਾਜ ਸਿੰਘ, ਜਗਰੂਪ ਸਿੰਘ, ਗੁਰਚੰਦ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਬਰਨਾਲਾ... ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਪੰਜਾਬ... ਅਗਲੀ ਖ਼ਬਰ ਡਾਇਰੈਕਟਰ ਉਚੇਰੀ ਸਿੱਖਿਆ ਵੱਲੋਂ ਡਾ. ਪਰਮਾਰ ਦੀਆਂ ਦੋ ਪੁਸਤਕਾਂ ਲੋਕ ਅਰਪਣ
Ad Position 24