20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਹਿਲ ਕਲਾਂ ’ਚ ਧੂਮ-ਧਾਮ ਨਾਲ ਕਰਵਾਇਆ ਗਿਆ ‘ਮੇਲਾ ਤੀਆਂ ਦਾ’

ਮਹਿਲ ਕਲਾਂ, 19 ਅਗਸਤ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ‘ਮੇਲਾ ਤੀਆਂ ਦਾ’ ਸਰਪੰਚ ਬੀਬੀ ਕਿਰਨਾ ਰਾਣੀ ਦੀ ਅਗਵਾਈ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕਰਦਿਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 20-08-2026
ਮਹਿਲ ਕਲਾਂ, 19 ਅਗਸਤ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ‘ਮੇਲਾ ਤੀਆਂ ਦਾ’ ਸਰਪੰਚ ਬੀਬੀ ਕਿਰਨਾ ਰਾਣੀ ਦੀ ਅਗਵਾਈ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕਰਦਿਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੇਅਰਪਰਸਨ ਬੀਬੀ ਰਮਨਦੀਪ ਕੌਰ ਗੁੰਮਟੀ ਨੇ ਗ੍ਰਾਮ ਪੰਚਾਇਤ ਮਹਿਲ ਕਲਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰ ਆਪਸੀ ਪਿਆਰ ਅਤੇ ਮੇਲ ਮਿਲਾਪ ਨੂੰ ਵਧਾਉਂਦੇ ਹਨ। ਤੀਆਂ ਵਰਗੇ ਸਭਿਆਚਾਰਕ ਮੇਲੇ ਜਿੱਥੇ ਔਰਤਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕਰਦੇ ਹਨ, ਉੱਥੇ ਹੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਸਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਰਪੰਚ ਬੀਬੀ ਕਿਰਨਾ ਰਾਣੀ ਨੇ ਤੀਆਂ ਦੌਰਾਨ ਭਾਗ ਲੈਣ ਲਈ ਪਹੁੰਚੀਆਂ ਮੁਟਿਆਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੀ ਧੀਆਂ ਦੇ ਮਾਣ ਨੂੰ ਵਧਾਉਣ ਲਈ ਅਗਲੇ ਸਾਲ ਤੀਆਂ ਦਾ ਮੇਲਾ ਇਸ ਤੋਂ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਚਰਨ ਸਿੰਘ ਖੇੜੀ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਸਰਪੰਚ ਲਖਵੀਰ ਸਿੰਘ ਮੂੰਮ, ਸਰਪੰਚ ਲਖਵੀਰ ਸਿੰਘ ਸਹੌਰ, ਨੰਬਰਦਾਰ ਗੁਰਜੰਟ ਸਿੰਘ ਚੰਨਣਵਾਲ, ਸਰਪੰਚ ਧਰਮਪਾਲ ਸਿੰਘ, ਸਰਪੰਚ ਜਗਜੀਵਨ ਸਿੰਘ ਕਲਾਲ ਮਾਜਰਾ, ਸਰਪੰਚ ਅਮਨਦੀਪ ਕੌਰ ਧਨੇਰ, ਸਰਪੰਚ ਕ੍ਰਿਸ਼ਨ ਸਿੰਘ ਨਰੈਣਗੜ੍ਹ ਸੋਹੀਆਂ, ਨਿਰਭੈ ਸਿੰਘ ਛੀਨੀਵਾਲ, ਕਿਰਨਜੀਤ ਸਿੰਘ ਮਿੰਟੂ ਬੀਹਲਾ, ਲੇਖਾਕਾਰ ਅਮਰਜੀਤ ਕੌਰ, ਪੰਚਾਇਤ ਸਕੱਤਰ ਗੁਰਦੀਪ ਸਿੰਘ, ਪੰਚਾਇਤ ਸਕੱਤਰ ਗੁਰਪ੍ਰੀਤ ਕੌਰ ਆਦਿ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਯੂਥ ਆਗੂ ਅਰੁਣ ਕੁਮਾਰ ਬਾਂਸਲ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਨਗਰ ਨਿਵਾਸੀਆਂ, ਸਹਿਯੋਗੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਇਸ ਮੌਕੇ ਰਮਨਦੀਪ ਸਿੰਘ ਦੀਪੀ, ਗੁਰਦੀਪ ਸਿੰਘ ਸੋਢਾ, ਹੈਪੀ ਔਲਖ, ਗੁਰਪ੍ਰੀਤ ਸ਼ਰਮਾ ਨਿਹਾਲੂਵਾਲ, ਪੰਚ ਕੁਲਵਿੰਦਰ ਕੌਰ, ਪੰਚ ਸੰਦੀਪ ਕੌਰ, ਪੰਚ ਮਨਜੀਤ ਸਿੰਘ, ਪੰਚ ਮੱਖਣ ਸਿੰਘ, ਪੰਚ ਰਾਜੂ ਸਿੰਘ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਮੈਡਮ ਬਲਜਿੰਦਰ ਕੌਰ ਅਤੇ ਜਗਮੋਨ ਸ਼ਾਹ ਰਾਏਸਰ ਵਲੋਂ ਬਾਖ਼ੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਦਾਲਤ ਦੇ ਫੈਸਲੇ ਦਾ ਸਵਾਗਤ ਅਗਲੀ ਖ਼ਬਰ ਪਿੰਡ ਗਹਿਲ ਦੇ ਸੰਧੂ ਪਰਿਵਾਰ ਨੂੰ ਸਦਮਾ, ਜਸਵੀਰ ਕੌਰ ਸੰਧੂ ਦਾ ਕੈਂਸਰ ਕਾਰਨ ਦਿਹਾਂਤ
Ad Position 24