ਸ਼ਹੀਦ ਡੇਰਾ ਸੰਤ ਬਾਬਾ ਵਰਿਆਮ ਸਿੰਘ ਦੀ ਪ੍ਰਬੰਧਕ ਕਮੇਟੀ ਵਲੋਂ ਸਮਾਜ ਸੇਵੀ ਪਰਿਵਾਰਾਂ ਦਾ ਸਨਮਾਨ
ਸ਼ਹਿਣਾ, 19 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਸ਼ਹਿਣਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਨਗਰ ਦੀ ਸਮੂਹ ਸਿੱਖ ਸੰਗਤਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ।
ਸ਼ਹਿਣਾ, 19 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਸ਼ਹਿਣਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਨਗਰ ਦੀ ਸਮੂਹ ਸਿੱਖ ਸੰਗਤਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਵ: ਪੰਡਤ ਕਰਮ ਸਿੰਘ ਸ਼ਹਿਣਾ ਦੇ ਰੱਤੀ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਲਈ ਜਨਰੇਟਰ ਦਾਨ ਕਰਨ ਤੇ ਪਰਿਵਾਰ ਦੇ ਸੁਰਜੀਤ ਸਿੰਘ ਜ਼ਿਲੇ੍ਹਦਾਰ, ਹਰਜੀਤ ਸਿੰਘ ਪਟਵਾਰੀ, ਐਡਵੋਕੇਟ ਬਚਨਪ੍ਰੀਤ, ਗੁਰੂ ਘਰ ਦੇ ਸੇਵਾਦਾਰ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਤਿਆਰ ਹੋ ਰਹੀ ਦਰਸ਼ਨੀ ਡਿਉਢੀ ਦੀ ਸੇਵਾ ਵਿਚ ਦਾਨੀ ਸੱਜਣ ਰਮਨ ਕਲੇਰ, ਰੌਸ਼ਨ ਲਾਲ ਸ਼ਰਮਾ ਸਾਬਕਾ ਪੰਚ, ਮਨਪ੍ਰੀਤ ਸਿੰਘ ਸੇਖੋਂ, ਸੁਰਜੀਤ ਸਿੰਘ ਜੰਡੂ, ਗ੍ਰਾਮ ਪੰਚਾਇਤ ਸ਼ਹਿਣਾ, ਸੁਰਜੀਤ ਸਿੰਘ ਦਰਜ਼ੀ, ਗੁਰਜੰਟ ਸਿੰਘ ਪੰਧੇਰ ਕੈਨੇਡਾ, ਗੁਰਜੰਟ ਸਿੰਘ ਢਿੱਲੋਂ ਕਾਹਨੇਵਾਲਾ ਕੈਨੇਡਾ ਅਤੇ ਹੋਰ ਦਾਨੀ ਸੱਜਣਾਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੂਬਾ ਸਿੰਘ, ਬਾਬਾ ਨੇਕ ਸਿੰਘ, ਜੱਗਾ ਸਿੰਘ ਨੰਬਰਦਾਰ, ਅਮਨਾ ਰੰਧਾਵਾ, ਬਲਵਿੰਦਰ ਸਿੰਘ ਫ਼ੌਜੀ, ਡਾ: ਮੋਦਨ ਸਿੰਘ, ਸਨੀ ਰੰਧਾਵਾ, ਹਰਜੀਤ ਸਿੰਘ ਜੀਤੀ ਮੋਟਰਾਂ ਵਾਲਾ, ਅਮਰਜੀਤ ਸਿੰਘ, ਗੁਰਮੇਲ ਸਿੰਘ, ਰਮੇਸ਼ ਕੁਮਾਰ ਸ਼ਰਮਾ, ਨਵੀ ਪਟਵਾਰੀ, ਨਰੰਜਣ ਸਿੰਘ ਝੋਰੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ।