ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਧਨੌਲਾ, 19 ਅਗਸਤ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਨ ਲਈ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਬਰਨਾਲਾ ਤੋਂ ਪੰਜਾਬ ਆਈ ਹਸਪਤਾਲ ਦੇ ਡਾ: ਤਰੁਨਪਾਲ ਸਿੰਘ ਅਤੇ ਸਹਾਇਕ ਮੈਂਬਰ ਆਏ।
ਧਨੌਲਾ, 19 ਅਗਸਤ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਨ ਲਈ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਬਰਨਾਲਾ ਤੋਂ ਪੰਜਾਬ ਆਈ ਹਸਪਤਾਲ ਦੇ ਡਾ: ਤਰੁਨਪਾਲ ਸਿੰਘ ਅਤੇ ਸਹਾਇਕ ਮੈਂਬਰ ਆਏ। ਜਿਨ੍ਹਾਂ ਵਲੋਂ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਸਾਰੇ ਬੱਚਿਆਂ ਦੀ ਦੂਰ ਅਤੇ ਨੇੜੇ ਦੀ ਨਿਗ੍ਹਾ ਦਾ ਚੈੱਕਅਪ ਕੀਤਾ ਗਿਆ। ਜਿਨ੍ਹਾਂ ਦੀ ਨਿਗ੍ਹਾ ’ਚ ਕੋਈ ਪ੍ਰੇਸ਼ਾਨੀ ਸਾਹਮਣੇ ਆਈ ਉਸ ਦੇ ਇਲਾਜ ਲਈ ਦੱਸਿਆ ਗਿਆ। ਇਸ ਤੋਂ ਉਪਰੰਤ ਮਾਹਿਰਾਂ ਵਲੋਂ ਬੱਚਿਆਂ ਨੂੰ ਸੰਬੋਧਨ ਕਰ ਕੇ ਅੱਖਾਂ ’ਤੇ ਕਿਸ ਤਰ੍ਹਾਂ ਮਾੜਾ ਪ੍ਰਭਾਵ ਪੈਂਦਾ ਹੈ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਕਈ ਤਰ੍ਹਾਂ ਦੇ ਉਪਾਅ ਦੱਸੇ ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਰਹਿੰਦੀ ਹੈ। ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰੋ ਅਤੇ ਜੰਕ ਫੂਡ ਦੀ ਵਰਤੋਂ ਬੰਦ ਕਰੋ। ਬੱਚਿਆਂ ਨੂੰ ਜ਼ਿਆਦਾ ਟੈਲੀਵਿਜ਼ਨ ਦੇਖਣ, ਮੋਬਾਈਲ, ਇਲੈਕਟ੍ਰੋਨਿਕ ਗੇਮਾਂ ਆਦਿ ਦੇਖਣ ਤੋਂ ਪਰਹੇਜ਼ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਇਨ੍ਹਾਂ ਦਾ ਸਾਡੀਆਂ ਅੱਖਾਂ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਕੈਂਪ ਨੂੰ ਆਯੋਜਨ ਕਰਨ ਦਾ ਮਕਸਦ ਸੀ ਕਿ ਬੱਚੇ ਅੱਖਾਂ ਦੀ ਨਿਗ੍ਹਾ ਦੇ ਪੱਖ ਤੋਂ ਹਮੇਸ਼ਾ ਤੰਦਰੁਸਤ ਰਹਿਣ ਕਿਉਂਕਿ ਬੱਚਿਆਂ ਦੀਆਂ ਅੱਖਾਂ ਵਿਚ ਛੋਟੀ ਉਮਰ ਤੋਂ ਹੀ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਜਿਸ ਕਾਰਨ ਬੱਚਿਆਂ ਨੂੰ ਪੜ੍ਹਨ, ਲਿਖਣ ਵਿਚ ਸਮੱਸਿਆ ਆਉਣ ਲੱਗ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਮਾਪੇ ਆਪਣੇ ਹੋਰਨਾਂ ਰੁਝੇਵਿਆਂ ’ਚ ਰੁੱਝੇ ਰਹਿੰਦੇ ਹਨ। ਜਿਸ ਕਰ ਕੇ ਸਕੂਲ ਅੰਦਰ ਇਹ ਕੈਂਪ ਲਾ ਕੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਈ ਗਈ ਹੈ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਹੁਣੇ ਹੀ ਇਲਾਜ ਕਰਵਾਇਆ ਜਾ ਸਕਦੇ। ਇਸ ਮੌਕੇ ਪ੍ਰਿੰਸੀਪਲ ਪ੍ਰੀਤ ਕਮਲ ਸ਼ਰਮਾ, ਵਾਇਸ ਪ੍ਰਿੰਸੀਪਲ ਜਸਵੀਰ ਕੌਰ ਅਤੇ ਇੰਚਾਰਜ ਅਜਿੰਦਰਪਾਲ ਟਿਵਾਣਾ ਆਦਿ ਹਾਜ਼ਰ ਸਨ।