18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਾਈ.ਐੱਸ. ਸਕੂਲ ਵਿਖੇ ਲਿਟਰੇਰੀ ਆਰਟ ਫ਼ੈਸਟੀਵਲ ਦਾ ਆਗਾਜ਼

ਬਰਨਾਲਾ, 18 ਅਗਸਤ (ਅਸ਼ੋਕ ਭਾਰਤੀ)-ਵਾਈ. ਐੱਸ.

Ad Position 21
No active advertisement
ਅਜੀਤ ਡੈਸਕ 19-08-2026
ਬਰਨਾਲਾ, 18 ਅਗਸਤ (ਅਸ਼ੋਕ ਭਾਰਤੀ)-ਵਾਈ.ਐੱਸ. ਸਕੂਲ ਬਰਨਾਲਾ ਵਿਖੇ 10 ਰੋਜ਼ਾ ਲਿਟਰੇਰੀ ਆਰਟ ਫ਼ੈਸਟੀਵਲ ਦਾ ਆਗਾਜ਼ ਹੋਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਹਸਨਪ੍ਰੀਤ ਭਾਰਦਵਾਜ ਮੇਅਰ ਨਗਰ ਨਿਗਮ ਬਰਨਾਲਾ, ਲੇਖਕ ਪਵਨ ਪਰਿੰਦਾ, ਪ੍ਰੋਫੈਸਰ ਡਾ: ਭੁਪਿੰਦਰ, ਲੇਖਕ ਗੁਰਜੰਟ ਸੋਹਲ ਅਤੇ ਲੇਖਕ ਰਾਮ ਸਰੂਪ ਸ਼ਰਮਾ ਨੇ ਸ਼ਿਰਕਤ ਕੀਤੀ। ਫ਼ੈਸਟੀਵਲ ਦੇ ਪਹਿਲੇ ਦਿਨ 70 ਤੋਂ ਵੱਧ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵਿੰਮੀ ਪੁਰੀ ਨੇ ਦੱਸਿਆ ਕਿ ਇਸ 10 ਰੋਜ਼ਾ ਫ਼ੈਸਟੀਵਲ ਵਿਚ 1 ਹਜ਼ਾਰ ਤੋਂ ਵੱਧ ਵਿਦਿਆਰਥੀ ਆਪਣੀ ਸਾਹਿਤਕ ਅਤੇ ਰਚਨਾਤਮਿਕ ਗਤੀਵਿਧੀਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਹ ਫ਼ੈਸਟੀਵਲ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਸਾਹਿਤਕ ਪ੍ਰਤਿਭਾ ਅਤੇ ਰਚਨਾਤਮਿਕਤਾ ਨੂੰ ਪਛਾਣਨ ਅਤੇ ਪ੍ਰਦਰਸ਼ਿਤ ਕਰਨ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। ਸਾਹਿਤਕ ਗਤੀਵਿਧੀਆਂ ਪਰਖ ਹਿੰਦੀ ਅਧਿਆਪਕਾ ਸਨੇਹ ਲਤਾ ਅਤੇ ਸੰਸਥਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਜਸਦੀਪ ਨੇ ਅਦਾ ਕੀਤੀ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ 12ਵੀਂ ਦੀ ਵਿਦਿਆਰਥਣ ਭਵਨਜੋਤ ਕੌਰ ਨੇ ਪਾਵਰ ਲਿਫ਼ਟਿੰਗ ’ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ
Ad Position 24