18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਥੇਦਾਰ ਬਾਬਾ ਜਗਜੀਤ ਸਿੰਘ ਲਾਡੀ ਕਾਰ ਸੇਵਾ ਵਾਲਿਆਂ ਦਾ ਦਿਹਾਂਤ

ਟੱਲੇਵਾਲ, 18 ਅਗਸਤ (ਸੋਨੀ ਚੀਮਾ)-ਪੰਥ ਰਤਨ ਬਾਬ ਹਰਬੰਸ ਸਿੰਘ ਜੀ ਦਿੱਲੀ ਕਾਰ ਸੇਵਾ ਵਾਲਿਆਂ ਦੇ ਸ਼ਾਗਿਰਦ ਅਤੇ ਸਭ ਤੋਂ ਨੇੜਲੇ ਸਾਥੀ ਪੰਥਕ ਸੇਵਾਦਾਰ ਅਤੇ ਕਾਰ ਸੇਵਾ ਦੇ ਮੁੱਖ ਆਗੂ ਜਥੇਦਾਰ ਜਗਜੀਤ ਸਿੰਘ ਲਾਡੀ ਦਾ ਦਿਲ ਦੇ ਦੌਰੇ ਕਾਰਨ ਉਸ ਸਮੇਂ ਸਵਰਗਵਾਸ ਹੋ ਗਿਆ ਹੈ, ਜਦ ਉਹ ਆਪਣੇ ਸਾਥੀਆਂ ਸਮੇਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਸਨ। ਜਿਸ ਉਪਰੰਤ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਟੱਲੇਵਾਲ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਵੱਡੀ ਗਿਣਤੀ ਸੰਗਤ, ਧਾਰਮਿਕ ਸ਼ਖ਼ਸੀਅਤਾਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਨਮ ਅੱਖਾਂ ਨਾਲ ਕਰ ਦਿੱਤਾ ਗਿਆ ਹੈ।

Ad Position 21
No active advertisement
ਬਾਬਾ ਜਗਜੀਤ ਸਿੰਘ ਲਾਡੀ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਮਹਾਂਪੁਰਸ਼ ਤੇ ਇਲਾਕੇ ਦੀ ਸੰਗਤ। ਇਨਸੈੱਟ ਬਾਬਾ ਜਗਜੀਤ ਸਿੰਘ ਲਾਡੀ ਦੀ ਤਸਵੀਰ। ਤਸਵੀਰ : ਸੋਨੀ ਚੀਮਾ 19-08-2026
ਟੱਲੇਵਾਲ, 18 ਅਗਸਤ (ਸੋਨੀ ਚੀਮਾ)-ਪੰਥ ਰਤਨ ਬਾਬ ਹਰਬੰਸ ਸਿੰਘ ਜੀ ਦਿੱਲੀ ਕਾਰ ਸੇਵਾ ਵਾਲਿਆਂ ਦੇ ਸ਼ਾਗਿਰਦ ਅਤੇ ਸਭ ਤੋਂ ਨੇੜਲੇ ਸਾਥੀ ਪੰਥਕ ਸੇਵਾਦਾਰ ਅਤੇ ਕਾਰ ਸੇਵਾ ਦੇ ਮੁੱਖ ਆਗੂ ਜਥੇਦਾਰ ਜਗਜੀਤ ਸਿੰਘ ਲਾਡੀ ਦਾ ਦਿਲ ਦੇ ਦੌਰੇ ਕਾਰਨ ਉਸ ਸਮੇਂ ਸਵਰਗਵਾਸ ਹੋ ਗਿਆ ਹੈ, ਜਦ ਉਹ ਆਪਣੇ ਸਾਥੀਆਂ ਸਮੇਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਸਨ। ਜਿਸ ਉਪਰੰਤ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਟੱਲੇਵਾਲ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਵੱਡੀ ਗਿਣਤੀ ਸੰਗਤ, ਧਾਰਮਿਕ ਸ਼ਖ਼ਸੀਅਤਾਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਨਮ ਅੱਖਾਂ ਨਾਲ ਕਰ ਦਿੱਤਾ ਗਿਆ ਹੈ। ਨਮ ਅੱਖਾਂ ਨਾਲ ਸੰਗਤ ਨੇ ਉਨ੍ਹਾਂ ਨੂੰ ਆਖ਼ਰੀ ਵਿਦਾਈ ਦਿੱਤੀ ਅਤੇ ਪੰਥ ਲਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਬਾਬਾ ਭਗਵਾਨ ਸਿੰਘ ਟੱਲੇਵਾਲ ਵਾਲੇ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਜਥੇਦਾਰ ਬਲਦੇਵ ਸਿੰਘ ਚੁੰਘਾ ਮੈਂਬਰ ਐਸ.ਜੀ.ਪੀ.ਸੀ., ਬਾਬਾ ਗੁਲਜ਼ਾਰ ਸਿੰਘ ਕਾਰ ਸੇਵਾ ਵਾਲੇ, ਬਾਬਾ ਜੱਗੀ ਸਿੰਘ ਫ਼ਤਿਹਗੜ੍ਹ ਸਾਹਿਬ ਵਾਲੇ, ਬਾਬਾ ਜਗਜੀਤ ਸਿੰਘ ਲੁਧਿਆਣਾ, ਬਾਬਾ ਮੋਹਣ ਸਿੰਘ ਰਾੜਾ ਸਾਹਿਬ ਵਾਲੇ, ਬਾਬਾ ਬਾਬੂ ਸਿੰਘ, ਬਾਬਾ ਜੈਮਲ ਸਿੰਘ ਮੋਰਿੰਡਾ, ਬਾਬਾ ਪ੍ਰਮਾਤਮਾ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਨਿੱਕਾ ਸਿੰਘ ਲੁਧਿਆਣੇ ਵਾਲੇ, ਬਾਬਾ ਭੁਪਿੰਦਰ ਸਿੰਘ, ਬਾਬਾ ਮੇਜਰ ਸਿੰਘ ਭਗਤਪੁਰਾ ਮੌੜ ਵਾਲੇ, ਬਾਬਾ ਕਾਰਜ ਸਿੰਘ ਬਾਜਾਖਾਨਾ , ਬਾਬਾ ਬਲਦੇਵ ਸਿੰਘ ਸ੍ਰੀ ਮੁਕਤਸਰ ਸਾਹਿਬ, ਬਾਬਾ ਸਤਨਾਮ ਸਿੰਘ ਚਮਕੌਰ ਸਾਹਿਬ, ਭਾਈ ਜਸਕੀਰਤ ਸਿੰਘ, ਬਾਬਾ ਪੂਰਨ ਸਿੰਘ, ਖੁਸ਼ਦੇਵ ਸਿੰਘ, ਬਾਬਾ ਗੁਰਸੇਵਕ ਸਿੰਘ, ਬਾਬਾ ਲਖਵੀਰ ਸਿੰਘ, ਬਾਬਾ ਭਰਪੂਰ ਸਿੰਘ, ਬਾਬਾ ਰਣਜੀਤ ਸਿੰਘ, ਗਿਆਨੀ ਅਜੀਤ ਸਿੰਘ, ਬਾਬਾ ਅਜੀਤ ਸਿੰਘ, ਭਾਈ ਪ੍ਰੇਮ ਸਿੰਘ, ਸੁਖਵੀਰ ਸਿੰਘ ਸੋਖੀ ਮੈਂਬਰ ਕੋਰ ਕਮੇਟੀ, ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ, ਰੁਪਿੰਦਰ ਸਿੰਘ ਘਟੌੜਾ ਆਗੂ ਕਾਦੀਆਂ, ਅਮਨਦੀਪ ਸਿੰਘ ਭੋਤਨਾ, ਬਲਵੰਤ ਸਿੰਘ ਕਾਲਾ ਢਿੱਲੋਂ, ਰਾਜਵਿੰਦਰ ਸਿੰਘ ਰਾਜਾ, ਸੁਖਬੀਰ ਸਿੰਘ ਕਾਲਾ, ਗੁਰਬਖਸ਼ੀਸ਼ ਸਿੰਘ, ਗੋਰਾ ਸਿੰਘ ਪੰਚ, ਬਲਜੀਤ ਸਿੰਘ ਸਰਾਂ, ਬੇਅੰਤ ਸਿੰਘ ਨੱਤ ਸਾਬਕਾ ਸਰਪੰਚ, ਬਲਦੇਵ ਸਿੰਘ ਹਿੰਮਤਪੁਰਾ, ਰਾਜਾ ਸਿੰਘ ਜੱਸੜ੍ਹ, ਦਰਸ਼ਨ ਸਿੰਘ ਸਿੱਧੂ, ਰੁਪਿੰਦਰ ਸਿੰਘ ਜੱਸੜ੍ਹ, ਗੁਰਜੀਤ ਸਿੰਘ ਨੱਤ, ਤੇਜਿੰਦਰ ਸਿੰਘ ਰਾਜੂ, ਚਮਕੌਰ ਸਿੰਘ ਮਰੜ੍ਹ ਆਦਿ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਦੀ ਸੰਗਤ ਨੇ ਸਸਕਾਰ ਮੌਕੇ ਹਾਜ਼ਰੀ ਲਗਵਾਈ।
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਦੇ ਖਿਡਾਰੀਆਂ ਨੂੰ ਪੌਣੇ ਦੋ ਲੱਖ ਰੁਪਏ ਦੇ ਮੈਟ ਦਿੱਤੇ ਅਗਲੀ ਖ਼ਬਰ ਸੈਕਟਰੀ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ
Ad Position 24