18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸ਼ਹਿਣਾ ਵਿਖੇ ਵੱਖ-ਵੱਖ ਕਾਰਜਾਂ ਦੇ ਕੀਤੇ ਉਦਘਾਟਨ

ਸ਼ਹਿਣਾ, 18 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਵੱਖ-ਵੱਖ ਕਾਰਜਾਂ ਦੇ ਉਦਘਾਟਨ ਕੀਤੇ ਗਏ। ਦਾਣਾ ਮੰਡੀ ਵਿਚ ਲਗਪਗ ਪੌਣੇ ਦੋ ਕਰੋੜ ਦੀ ਲਾਗਤ ਨਾਲ ਬਣੇ ਸ਼ੈੱਡ ਦਾ ਉਦਘਾਟਨ ਕਰਦਿਆਂ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਲਈ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਦਾ ਸਮੁੱਚੇ ਪਿੰਡ ਵਾਸੀਆਂ ਨੂੰ ਫ਼ਾਇਦਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 19-08-2026
ਸ਼ਹਿਣਾ, 18 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਵੱਖ-ਵੱਖ ਕਾਰਜਾਂ ਦੇ ਉਦਘਾਟਨ ਕੀਤੇ ਗਏ। ਦਾਣਾ ਮੰਡੀ ਵਿਚ ਲਗਪਗ ਪੌਣੇ ਦੋ ਕਰੋੜ ਦੀ ਲਾਗਤ ਨਾਲ ਬਣੇ ਸ਼ੈੱਡ ਦਾ ਉਦਘਾਟਨ ਕਰਦਿਆਂ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਲਈ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਦਾ ਸਮੁੱਚੇ ਪਿੰਡ ਵਾਸੀਆਂ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਸ਼ਹਿਣਾ ਜੋ ਕਿਸੇ ਸਮੇਂ ਫੋਕਲ ਪੁਆਇੰਟ ਅਕਾਲੀ ਦਲ ਦੀ ਸਰਕਾਰ ਸਮੇਂ ਬਣੀ ਸੀ, ਪਰ ਬਾਅਦ ਵਿਚ ਉਸ ਦੀ ਕੋਈ ਸਾਰ ਨਾ ਲਈ ਗਈ ਅਤੇ ਉਸ ਸਮੇਂ ਦਾ ਬਣਿਆ ਸ਼ੈੱਡ ਕੁੱਝ ਸਾਲਾਂ ਬਾਅਦ ਢਹਿ ਢੇਰੀ ਹੋ ਗਿਆ। ਜਿਸ ਦੀਆਂ ਕਿ ਸਮੇਂ-ਸਮੇਂ ’ਤੇ ਅਖ਼ਬਾਰਾਂ ਵਿਚ ਚਰਚਾ ਹੁੰਦੀਆਂ ਰਹੀਆਂ। ਸ਼ਹਿਣਾ ਵਾਸੀਆਂ ਦੀ ਦਾਣਾ ਮੰਡੀ ਵਿਚ ਸ਼ੈੱਡ ਬਣਾਉਣ ਦੀ ਵੱਡੀ ਮੰਗ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੂਰਾ ਕੀਤਾ। ਇੱਥੇ ਹੀ ਵੱਸ ਨਹੀਂ ਦਾਣਾ ਮੰਡੀ ਦਾ ਫੜ੍ਹ ਉੱਚਾ ਕਰ ਕੇ ਅਤੇ ਹੋਰ ਵਧਾ ਕੇ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲੇ ਚਾਰ ਸਾਲ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਕਾਰਜਾਂ ਨੂੰ ਸਹੀ ਕਰਨ ਵਿਚ ਲੱਗ ਗਏ, ਜਦਕਿ ਆਖ਼ਰੀ ਸਾਲ ਵਿਚ ਵਿਕਾਸ ਕਰਨ ਦਾ ਸਮਾਂ ਆਇਆ ਹੈ। ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਹੀ ਪਿੰਡਾਂ ਵਿਚ ਸਮੇਂ ਸਮੇਂ ਤੇ ਵੱਡੇ ਪ੍ਰੋਜੈਕਟ ਸਥਾਪਤ ਕਰਨ ਵਿਚ ਸਫਲ ਰਹੀ ਹੈ। ਉਨ੍ਹਾਂ ਇਸ ਸਮੇਂ ਦਾਣਾ ਮੰਡੀ ਤੋਂ ਪੰਚਾਂ ਦੇ ਕੋਠੇ ਅਤੇ ਚੁੰਘਾ ਰੋਡ ਤੋਂ ਭੁੱਲਰ ਕੋਠੇ ਤੋਂ ਇਲਾਵਾ ਪੱਖੋ ਬਸਤੀ ਤੋਂ ਪਬਲਿਕ ਲਾਇਬਰੇਰੀ ਤੱਕ ਲਿੰਕ ਸੜਕਾਂ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਐਲਾਨ ਕੀਤਾ ਕਿ ਛੇਤੀ ਹੀ ਇਨ੍ਹਾਂ ਸੜਕਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਇਸ ਮੌਕੇ ਹਰਚਰਨ ਸਿੰਘ ਮਾਨ ਸਰਪੰਚ ਜੰਡਸਰ, ਲਵਦੀਪ ਸਿੰਘ ਭਗਤਪੁਰਾ, ਚੇਅਰਮੈਨ ਗੁਰਅੰਮ੍ਰਿਤ ਸਿੰਘ ਢਿੱਲਵਾਂ, ਸਰਪੰਚ ਨਾਜ਼ਮ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਮਨੀ ਆੜ੍ਹਤੀਆ ਪ੍ਰਧਾਨ ਪੁੱਤਰੀ ਪਾਠਸ਼ਾਲਾ, ਜੈਆਦਮ ਪ੍ਰਕਾਸ਼ ਸਿੰਘ ਧਾਲੀਵਾਲ ਪ੍ਰਧਾਨ ਸਹਿਕਾਰੀ ਸਭਾ, ਅਮਰੀਕ ਸਿੰਘ ਬੀਕਾ ਪ੍ਰਧਾਨ ਬੀਬੜੀਆਂ ਮਾਈਆਂ ਕਮੇਟੀ, ਰਾਜਾ ਬਾਠ, ਵੈਦ ਯਾਦਵਿੰਦਰ ਸਿੰਘ, ਡਾ: ਅਨਿਲ ਗਰਗ, ਹਰਨੇਕ ਸਿੰਘ ਸੈਕਟਰੀ, ਦੀਪੀ ਰਾਜਸਥਾਨੀ, ਗੁਰਵਿੰਦਰ ਸਿੰਘ ਸੇਖੋਂ, ਸੁਖਦੇਵ ਸਿੰਘ ਝੋਰੜ, ਅਮਨਦੀਪ ਸਿੰਘ ਜੱਸਲ, ਰੂਪ ਸਿੰਘ, ਯਾਦੀ ਸਿੰਘ, ਰਾਜਿੰਦਰ ਸਿੰਘ ਭੋਲਾ, ਮਲਕੀਤ ਸਿੰਘ ਜਟਾਣਾ, ਅਮਨਦੀਪ ਸਿੰਘ ਚੂੰਘਾ, ਗੁਰਪ੍ਰੀਤ ਸਿੰਘ, ਜਗਨੈਬ ਸਿੰਘ, ਅੰਮ੍ਰਿਤਪਾਲ ਸਿੰਘ ਮੈਂਗੋ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਕਟਰੀ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ ਅਗਲੀ ਖ਼ਬਰ ਗੁੜ ਅਤੇ ਖੰਡ ਦੇ ਵਧੇ ਭਾਅ ਨੇ ਲੋਕਾਂ ਦੀ ਚਿੰਤਾ ਵਧਾਈ
Ad Position 24