13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਅਤੇ ਟਰੱਸਟ ਵਲੋਂ ਮਾਤਾ ਦੀ ਚੌਂਕੀ ਉਪਰੰਤ ਭੰਡਾਰਾ ਰਵਾਨਾ

ਬਰਨਾਲਾ, 12 ਅਗਸਤ (ਨਰਿੰਦਰ ਅਰੋੜਾ)-ਸ੍ਰੀ ਨੈਨਾ ਦੇਵੀ ਲੰਗਰ ਕਮੇਟੀ ਅਤੇ ਲੰਗਰ ਟਰੱਸਟ ਬਰਨਾਲਾ ਵਲੋਂ ਮਾਤਾ ਸ੍ਰੀ ਨੈਨਾ ਦੇਵੀ ਦੇ ਸਾਵਣ ਦੇ ਚਾਲਿਆਂ ਨੂੰ ਸਮਰਪਿਤ ਫਰਵਾਹੀ ਬਾਜ਼ਾਰ ਵਿਖੇ ਵਿਸ਼ਾਲ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ ਅਤੇ ਭੰਡਾਰਾ ਰਵਾਨਾ ਕੀਤਾ ਗਿਆ। ਗੱਲਬਾਤ ਕਰਦਿਆਂ ਰੋਮੀ ਗੋਇਲ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰ ਕਾਕਾ ਐਂਡ ਪਾਰਟੀ ਨੇ ਆਪਣੀ ਮਧੁਰ ਆਵਾਜ਼ ਵਿਚ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਭਜਨ ਪੇਸ਼ ਕੀਤੇ।

Ad Position 21
No active advertisement
ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਦੇ ਮੈਂਬਰ ਤੇ ਸੰਗਤ ਨਗਰ ਫੇਰੀ ਦੌਰਾਨ। ਤਸਵੀਰ : ਰਜਿੰਦਰ ਬੱਤਾ ਫਰਵਾਹੀ ਬਾਜ਼ਾਰ ਵਿਖੇ ਕਰਵਾਈ ਗਈ ਮਾਤਾ ਦੀ ਚੌਂਕੀ ਦਾ ਦ੍ਰਿਸ਼। ਤਸਵੀਰ : ਰਿੰਪੀ ਸਟੂਡੀਓ 13-08-2026
ਬਰਨਾਲਾ, 12 ਅਗਸਤ (ਨਰਿੰਦਰ ਅਰੋੜਾ)-ਸ੍ਰੀ ਨੈਨਾ ਦੇਵੀ ਲੰਗਰ ਕਮੇਟੀ ਅਤੇ ਲੰਗਰ ਟਰੱਸਟ ਬਰਨਾਲਾ ਵਲੋਂ ਮਾਤਾ ਸ੍ਰੀ ਨੈਨਾ ਦੇਵੀ ਦੇ ਸਾਵਣ ਦੇ ਚਾਲਿਆਂ ਨੂੰ ਸਮਰਪਿਤ ਫਰਵਾਹੀ ਬਾਜ਼ਾਰ ਵਿਖੇ ਵਿਸ਼ਾਲ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ ਅਤੇ ਭੰਡਾਰਾ ਰਵਾਨਾ ਕੀਤਾ ਗਿਆ। ਗੱਲਬਾਤ ਕਰਦਿਆਂ ਰੋਮੀ ਗੋਇਲ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰ ਕਾਕਾ ਐਂਡ ਪਾਰਟੀ ਨੇ ਆਪਣੀ ਮਧੁਰ ਆਵਾਜ਼ ਵਿਚ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਭਜਨ ਪੇਸ਼ ਕੀਤੇ। ਉਨ੍ਹਾਂ ਵਲੋਂ ਕੀਤੇ ਗਾਏ ਭਗਤੀਮਈ ਗੁਣਗਾਨ ਨਾਲ ਸਮੁੱਚਾ ਮਾਹੌਲ ਭਗਤੀ ਰਸ ਵਿਚ ਰੰਗਿਆ ਗਿਆ। ਸੰਗਤਾਂ ਨੇ ਸ਼ਰਧਾ ਨਾਲ ਮਾਤਾ ਦੇ ਭਜਨਾਂ ਦਾ ਅਨੰਦ ਮਾਣਿਆ ਅਤੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਧਾਰਮਿਕ ਸਮਾਗਮ ਮਾਤਾ ਨੈਨਾ ਦੇਵੀ ਦੇ ਆਸ਼ੀਰਵਾਦ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਮਾਤਾ ਦੀ ਚੌਂਕੀ ਦੀ ਸਮਾਪਤੀ ਉਪਰੰਤ ਸੰਗਤਾਂ ਦੀ ਹਾਜ਼ਰੀ ਵਿਚ ਮਾਤਾ ਸ੍ਰੀ ਨੈਨਾ ਦੇਵੀ ਦੇ ਚਾਲਿਆਂ ਲਈ ਭੰਡਾਰਾ ਰਵਾਨਾ ਕੀਤਾ ਗਿਆ। ਰੋਮੀ ਗੋਇਲ ਨੇ ਦੱਸਿਆ ਕਿ ਇਹ ਭੰਡਾਰਾ 12 ਅਗਸਤ ਤੋਂ 21 ਅਗਸਤ 2026 ਤੱਕ ਸ੍ਰੀ ਨੈਨਾ ਦੇਵੀ ਧਾਮ ਵਿਖੇ ਕੋਲਾਂ ਵਾਲੇ ਟੋਭੇ ’ਤੇ ਸਥਿਤ ਬਰਨਾਲਾ ਧਰਮਸ਼ਾਲਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਦਾ ਮੁੱਖ ਉਦੇਸ਼ ਮਾਤਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਨੂੰ ਯਾਤਰਾ ਦੌਰਾਨ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਭੰਡਾਰੇ ਦੌਰਾਨ ਦੂਰ-ਦੁਰਾਡੇ ਤੋਂ ਮਾਤਾ ਦੇ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਰਹਿਣ, ਖਾਣ-ਪੀਣ ਅਤੇ ਦਵਾਈਆਂ ਦੀ ਮੁਫ਼ਤ ਵਿਵਸਥਾ ਕੀਤੀ ਗਈ ਹੈ। ਕਮੇਟੀ ਵਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਭੰਡਾਰਾ ਰਵਾਨਾ ਕਰਨ ਤੋਂ ਪਹਿਲਾਂ ਸ੍ਰੀ ਨੈਨਾ ਦੇਵੀ ਲੰਗਰ ਕਮੇਟੀ ਅਤੇ ਲੰਗਰ ਟਰੱਸਟ ਦੇ ਮੈਂਬਰਾਂ ਵਲੋਂ ਸਵ: ਰਮੇਸ਼ ਕੁਮਾਰ ਗੋਇਲ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਕਮੇਟੀ ਮੈਂਬਰਾਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਰਮੇਸ਼ ਕੁਮਾਰ ਗੋਇਲ ਹਰ ਸਾਲ ਇਸ ਭੰਡਾਰੇ ਵਿਚ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਅਤੇ ਇਸ ਭੰਡਾਰੇ ਨੂੰ ਸ਼ੁਰੂ ਕਰਨ ਦੇ ਵਿਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਪ੍ਰਧਾਨ ਰਜਿੰਦਰ ਕੁਮਾਰ ਦੱਦਾਹੂਰ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਅਰੁਣ ਪ੍ਰਤਾਪ ਏ.ਪੀ ਢਿੱਲੋਂ, ਕ੍ਰਿਸ਼ਨ ਬਿੱਟੂ, ਲੱਕੀ ਪੱਖੋਂ, ਪ੍ਰਵੀਨ ਬਾਂਸਲ, ਸੰਜੀਵ ਅਰੋੜਾ, ਧੀਰਜ ਦੱਦਾਹੂਰ, ਅਮਰਜੀਤ ਕਾਲੇਕੇ, ਪ੍ਰਦੀਪ ਕੁਮਾਰ ਮੰਗਾ, ਪਵਨ ਕੁਮਾਰ, ਰੋਕੀ ਮਿੱਤਲ, ਸਤਪਾਲ ਸ਼ਰਮਾ, ਓਮ ਪ੍ਰਕਾਸ਼, ਅਸ਼ੋਕ ਕੁਮਾਰ, ਗਿਆਨ ਚੰਦ, ਹਨੀ ਸ਼ਰਮਾ, ਰਜੀਵ ਲੋਚਨ, ਦਰਸ਼ਨ ਦੁਬਈ, ਤੇਜਪਾਲ ਟੋਨੀ, ਡਾ: ਦਵਿੰਦਰ ਚੱਡਾ, ਡਾ: ਜੈਪਾਲ, ਡਾ: ਲਾਜਪਤ ਰਾਏ, ਰਕੇਸ਼ ਕੁਮਾਰ, ਰਾਜ ਕੁਮਾਰ, ਪ੍ਰਿੰਸ, ਡਾ: ਅਸ਼ੋਕ, ਹੀਰਾ ਲਾਲ, ਸੀਤਾ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਠੀਕਰੀਵਾਲਾ ਵਿਖੇ ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਅਗਲੀ ਖ਼ਬਰ ਆਜ਼ਾਦੀ ਦਿਹਾੜਾ ਅਨਾਜ ਮੰਡੀ ਮਹਿਲ ਕਲਾਂ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ-ਐਸ.ਡੀ.ਐਮ. ਸਿੱਧੂ
Ad Position 24