13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭਗਵਾਨ ਸ਼ਿਵ ਦੀ ਸ਼ਰਨ ਆਇਆ ਹੋਇਆ ਇਨਸਾਨ ਕਦੇ ਵੀ ਖ਼ਾਲੀ ਝੋਲੀ ਵਾਪਸ ਨਹੀਂ ਜਾਂਦਾ-ਸਚਿਨ ਕੌਸ਼ਿਕ

ਤਪਾ ਮੰਡੀ, 12 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਦੀ ਕਥਾ ਸੁਣਨ ਵਾਲੇ ਇਨਸਾਨ ’ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਭਗਵਾਨ ਸ਼ਿਵ ਦੀ ਸ਼ਰਨ ਆਇਆ ਹੋਇਆ ਇਨਸਾਨ ਕਦੇ ਵੀ ਖ਼ਾਲੀ ਝੋਲੀ ਵਾਪਸ ਨਹੀਂ ਜਾਂਦਾ। ਇਹ ਪ੍ਰਵਚਨ ਪ੍ਰਸਿੱਧ ਕਥਾਵਾਚਕ ਸਚਿਨ ਕੌਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲਿਆਂ) ਨੇ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਸੰਘ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਅੰਤਿਮ ਦਿਨ ਸਮੂਹ ਜਜਮਾਨਾਂ ਤੋਂ ਹਵਨ ਯੱਗ ’ਚ ਪੂਰਨ ਅਹੂਤੀ ਪਵਾਉਣ ਉਪਰੰਤ ਸ਼ਿਵ ਭਗਤਾਂ ਨੂੰ ਕੀਤੇ।

Ad Position 21
No active advertisement
ਅਜੀਤ ਡੈਸਕ 13-08-2026
ਤਪਾ ਮੰਡੀ, 12 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਦੀ ਕਥਾ ਸੁਣਨ ਵਾਲੇ ਇਨਸਾਨ ’ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਭਗਵਾਨ ਸ਼ਿਵ ਦੀ ਸ਼ਰਨ ਆਇਆ ਹੋਇਆ ਇਨਸਾਨ ਕਦੇ ਵੀ ਖ਼ਾਲੀ ਝੋਲੀ ਵਾਪਸ ਨਹੀਂ ਜਾਂਦਾ। ਇਹ ਪ੍ਰਵਚਨ ਪ੍ਰਸਿੱਧ ਕਥਾਵਾਚਕ ਸਚਿਨ ਕੌਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲਿਆਂ) ਨੇ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਸੰਘ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਅੰਤਿਮ ਦਿਨ ਸਮੂਹ ਜਜਮਾਨਾਂ ਤੋਂ ਹਵਨ ਯੱਗ ’ਚ ਪੂਰਨ ਅਹੂਤੀ ਪਵਾਉਣ ਉਪਰੰਤ ਸ਼ਿਵ ਭਗਤਾਂ ਨੂੰ ਕੀਤੇ। ਉਨ੍ਹਾਂ ਆਖਿਆ ਕਿ ਜੋ ਸ਼ਿਵ ਭਗਤ ਆਪਣੇ ਘਰ ਤੋਂ ਭਗਵਾਨ ਮਹਾਂਦੇਵ ਦਾ ਨਾਂਅ ਸੁਣ ਕੇ ਚਲਾ ਆਉਂਦਾ ਹੈ ਤਾਂ ਸੰਕਟ ਸਮੇਂ ਭਗਵਾਨ ਵੀ ਆਪਣੇ ਭਗਤ ਦੀ ਪੁਕਾਰ ਸੁਣ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਮਹਾਂਪੁਰਾਣ ਸੁਣਨ ਨਾਲ ਇਨਸਾਨ ਦੇ ਜਨਮ ਜਨਮਾਂਤਰ ਦੇ ਦੁੱਖਾਂ ਨਾਲ ਨਾਸ਼ ਹੋ ਜਾਂਦਾ ਹੈ। ਇਸ ਮੌਕੇ ਸਵਾਮੀ ਜੀ ਨੇ ਭਜਨ ਸੁਣਾ ਕੇ ਸਮੁੱਚੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸਮਾਗਮ ਮੌਕੇ ਸੰਤ ਬਾਬਾ ਭਗਵਾਨ ਦਾਸ ਅਤੇ ਸੰਤ ਰਾਜਗਿਰੀ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਵਾਈ। ਅੰਤ ਵਿਚ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਭੋਗ ਪਾਉਣ ਉਪਰੰਤ ਲੰਗਰ ਵਰਤਾਇਆ ਗਿਆ। ਇਸ ਮੌਕੇ ਸ਼ਾਸਤਰੀ ਅਨਿਲ ਸ਼ਰਮਾ, ਸ਼ਾਸਤਰੀ ਅਰਵਿੰਦ ਸ਼ੁਕਲਾ, ਮੱਖਣੀ ਸ਼ਰਮਾ, ਅਤੇ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਅਨਿਲ ਸਿੰਗਲਾ, ਐਡਵੋਕੇਟ ਦੀਪਕ ਬਾਂਸਲ, ਐਸਲੇ ਬਾਂਸਲ, ਨੀਰਜ ਸਿੰਗਲਾ, ਗੋਲਡੀ ਮਹਿਤਾ, ਸੌਰਵ ਬਾਂਸਲ, ਪੰਕਜ ਬਾਂਸਲ, ਅੰਕਿਤ ਗੋਇਲ, ਲਕਸ਼ਣ ਗੋਇਲ, ਸਾਹਿਲ ਗਰਗ, ਰਮਨ ਬਾਂਸਲ, ਦੀਪਕ ਗੋਇਲ ਗੱਗ, ਗੌਰਵ ਬਾਂਸਲ, ਪੁਨੀਤ ਗਰਗ, ਸ਼ੁਭਮ ਸਿੰਗਲਾ, ਕ੍ਰਿਸ਼ਨ ਗੋਇਲ, ਮੋਨੂੰ ਮੌੜ ਆਦਿ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ 54ਵੀਂ ਝੰਡਾ ਯਾਤਰਾ ਮਾਤਾ ਨੈਣਾ ਦੇਵੀ ਲਈ ਰਵਾਨਾ ਅਗਲੀ ਖ਼ਬਰ ਪਿੰਡ ਸਹਿਜੜਾ ਵਿਖੇ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਮਨਾਇਆ
Ad Position 24