ਬੱਸ ’ਚ ਬੈਠੀ ਔਰਤ ਦਾ ਪਰਸ ਚੋਰੀ, ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ
ਬਰਨਾਲਾ, 8 ਅਗਸਤ (ਰਾਜ ਪਨੇਸਰ)-ਸਥਾਨਕ ਬੱਸ ਸਟੈਂਡ ਤੋਂ ਫ਼ਰੀਦਕੋਟ ਜਾਣ ਲਈ ਬੱਸ ’ਚ ਬੈਠੀ ਔਰਤ ਦਾ ਪਰਸ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਪੁਲਿਸ-1 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਅਰਸ਼ਦੀਪ ਕੌਰ ਪਤਨੀ ਪਰਦੀਪ ਕੁਮਾਰ ਵਾਸੀ ਸੀਵਨ ਕੈਥਲ (ਹਰਿਆਣਾ) ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਬਰਨਾਲਾ ਬੱਸ ਸਟੈਂਡ ਤੋਂ ਫ਼ਰੀਦਕੋਟ ਜਾਣ ਲਈ ਬੱਸ ’ਚ ਬੈਠੀ ਸੀ ਤਾਂ ਸੀਟ ’ਤੇ ਪਰਸ ਰੱਖਿਆ ਸੀ।
ਬਰਨਾਲਾ, 8 ਅਗਸਤ (ਰਾਜ ਪਨੇਸਰ)-ਸਥਾਨਕ ਬੱਸ ਸਟੈਂਡ ਤੋਂ ਫ਼ਰੀਦਕੋਟ ਜਾਣ ਲਈ ਬੱਸ ’ਚ ਬੈਠੀ ਔਰਤ ਦਾ ਪਰਸ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਪੁਲਿਸ-1 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਅਰਸ਼ਦੀਪ ਕੌਰ ਪਤਨੀ ਪਰਦੀਪ ਕੁਮਾਰ ਵਾਸੀ ਸੀਵਨ ਕੈਥਲ (ਹਰਿਆਣਾ) ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਬਰਨਾਲਾ ਬੱਸ ਸਟੈਂਡ ਤੋਂ ਫ਼ਰੀਦਕੋਟ ਜਾਣ ਲਈ ਬੱਸ ’ਚ ਬੈਠੀ ਸੀ ਤਾਂ ਸੀਟ ’ਤੇ ਪਰਸ ਰੱਖਿਆ ਸੀ। ਥੋੜ੍ਹੇ ਸਮੇਂ ਬਾਅਦ ਦੇਖਿਆ ਸੀਟ ਤੋਂ ਪਰਸ ਗ਼ਾਇਬ ਸੀ। ਪਰਸ ਵਿਚ ਇਕ ਮੋਬਾਈਲ ਫ਼ੋਨ, ਸੋਨੇ ਦਾ ਮੰਗਲ ਸੂਤਰ, ਸੋਨੇ ਦੀਆਂ ਬਾਲੀਆਂ, ਇਕ ਚਾਂਦੀ ਦਾ ਕੜਾ, ਦੋ ਜਾਂਦੀ ਦੇ ਕੰਗਣ ਤੇ 2 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਚੁੱਕੀ ਸੀ। ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।