06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮੁਫ਼ਤ ਫਿਜ਼ੀਓਥੈਰੇਪੀ ਕੈਂਪ 9 ਨੂੰ

ਬਰਨਾਲਾ, 6 ਅਗਸਤ (ਨਰਿੰਦਰ ਅਰੋੜਾ)-ਸ਼ਹਿਰ ਦੇ ਫਰਵਾਹੀ ਬਾਜ਼ਾਰ (ਮੋਂਟੇ ਕਾਰਲੋ ਸ਼ੋਅਰੂਮ ਦੇ ਨਾਲ) ਵਿਖੇ ਸਥਿਤ ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ਵਿਖੇ ਇੱਕ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਮਿਤੀ 9 ਅਗਸਤ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਭਵਯ ਨਰਵਾਲੀਆ ਅਤੇ ਸ਼ਿਕਸ਼ਿਤ ਨਰਵਾਲੀਆ ਨੇ ਦੱਸਿਆ ਕਿ ਕੈਂਪ ਵਿਚ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਓ.

Ad Position 21
No active advertisement
ਅਜੀਤ ਡੈਸਕ 07-08-2026
ਬਰਨਾਲਾ, 6 ਅਗਸਤ (ਨਰਿੰਦਰ ਅਰੋੜਾ)-ਸ਼ਹਿਰ ਦੇ ਫਰਵਾਹੀ ਬਾਜ਼ਾਰ (ਮੋਂਟੇ ਕਾਰਲੋ ਸ਼ੋਅਰੂਮ ਦੇ ਨਾਲ) ਵਿਖੇ ਸਥਿਤ ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ਵਿਖੇ ਇੱਕ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਮਿਤੀ 9 ਅਗਸਤ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਭਵਯ ਨਰਵਾਲੀਆ ਅਤੇ ਸ਼ਿਕਸ਼ਿਤ ਨਰਵਾਲੀਆ ਨੇ ਦੱਸਿਆ ਕਿ ਕੈਂਪ ਵਿਚ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਓ.ਪੀ.ਡੀ. ਚੈੱਕਅਪ ਅਤੇ ਫਿਜ਼ੀਓਥੈਰੇਪੀ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ ਹਰ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆ ਸਕਦੇ ਹਨ ਅਤੇ ਇਨ੍ਹਾਂ ਸੇਵਾਵਾਂ ਦਾ ਮੁਫ਼ਤ ਲਾਭ ਉਠਾ ਸਕਦੇ ਹਨ। ਇਹ ਇਹ ਵੀ ਕਿਹਾ ਕਿ ਫਿਜ਼ੀਓਥੈਰੇਪੀ ਇੱਕ ਆਧੁਨਿਕ ਡਾਕਟਰੀ ਵਿਧੀ ਹੈ ਜਿਸ ਵਿਚ ਸਰੀਰ ਦੀਆਂ ਮਾਸਪੇਸ਼ੀਆਂ, ਜੋੜਾਂ ਅਤੇ ਨਸਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਇਲਾਜ ਬਿਨਾਂ ਦਵਾਈਆਂ ਜਾਂ ਸਰਜਰੀ ਦੇ ਕੀਤਾ ਜਾਂਦਾ ਹੈ। ਇਸ ਵਿਚ ਕਸਰਤ, ਇਲੈਕਟਰੋਥੈਰੇਪੀ ਮਸ਼ੀਨਾਂ, ਮਾਲਿਸ਼ ਅਤੇ ਗਰਮੀ ਜਾਂ ਠੰਢੇ ਥੈਰੇਪੀ ਰਾਹੀਂ ਦਰਦ ਅਤੇ ਕਠੋਰਤਾ ਤੋਂ ਰਾਹਤ ਮਿਲਦੀ ਹੈ।
Ad Position 22
No active advertisement
ਪਿਛਲੀ ਖ਼ਬਰ ਅੰਡਰ-14 ਖੋ-ਖੋ ਮੁਕਾਬਲਿਆਂ ਵਿੱਚ ਅਕੈਡਮਿਕ ਸਕੂਲ ਖੋਖਰ ਨੇ ਜਿੱਤਿਆ ਕਾਂਸੀ ਦਾ ਤਗ਼ਮਾ ਅਗਲੀ ਖ਼ਬਰ ਸਰਕਾਰ ਅਤੇ ਪਾਵਰਕਾਮ ਨੂੰ ਗ਼ਰੀਬ ਖ਼ਪਤਕਾਰਾਂ ਦੇ ਘਰੇਲੂ ਮੀਟਰ ਨਹੀਂ ਪੁੱਟਣ ਦੇਵਾਂਗੇ-ਧਾਲੀਵਾਲ
Ad Position 24
No active advertisement