ਬਾਬਾ ਗਾਂਧਾ ਸਿੰਘ ਸਕੂਲ ਦੇ ਵਿਦਿਆਰਥੀ ਨੇ ਨੈਤਿਕ ਸਿੱਖਿਆ ਪ੍ਰੀਖਿਆ ’ਚੋਂ ਪਹਿਲਾ ਸਥਾਨ ਕੀਤਾ ਹਾਸਲ
ਅਨਾਜ ਮੰਡੀ ’ਚ ਲੱਗੇ ਕੂੜੇ ਢੇਰਾਂ ਤੋਂ ਪ੍ਰੇਸ਼ਾਨ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਪ੍ਰਬੰਧਕਾਂ ਖ਼ਿਲਾਫ਼ ਕੀਤਾ ਰੋਸ ਜਾਹਰ
ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)-ਇਲਾਕੇ ਦੀ ਅੰਦਰਲੀ ਅਨਾਜ ਮੰਡੀ ’ਚ ਲੱਗੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਪ੍ਰਬੰਧਕਾਂ ਖ਼ਿਲਾਫ਼ ਰੋਸ ਜ਼ਾਹਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ, ਰਾਜੂ ਤਾਜੋ, ਲਵੀ ਕੁਮਾਰ, ਮੱਖਣ ਲਾਲ ਸੁਨਾਮੀਆਂ, ਰਵਿੰਦਰ ਕੁਮਾਰ ਨਿਓਲਾ ਘੁੰਨਸ, ਸੁਰੇਸ਼ ਕੁਮਾਰ ਸ਼ੰਭੂ, ਰਿਚੀ ਭੱਟਾ, ਹਰਬੰਸ ਲਾਲ ਹਸੀਜਾ ਨੇ ਮਾਰਕੀਟ ਕਮੇਟੀ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੰਡੀ ਵਿਚ ਸਾਰਾ ਦਿਨ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਪਰ ਸਫ਼ਾਈ ਅਤੇ ਸਿਹਤ ਸੁਰੱਖਿਆ ਦੇ ਕੋਈ ਯੋਗ ਪ੍ਰਬੰਧ ਨਹੀਂ ਹਨ।
ਵ
ਵਿਦਿਆਰਥੀ ਇੰਦਰਪ੍ਰੀਤ ਸਿੰਘ ਚਹਿਲ ਨੂੰ ਸਨਮਾਨਿਤ ਕਰਨ ਮੌਕੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਤੇ ਹੋਰ। ਅਜੀਤ ਤਸਵੀਰ
ਅੰਦਰਲੀ ਅਨਾਜ ਮੰਡੀ ’ਚ ਇਕੱਠੇ ਹੋਏ ਆੜ੍ਹਤੀਏ ਰੋਸ ਜਾਹਰ ਕਰਦੇ ਹੋਏ। ਤਸਵੀਰ : ਪ੍ਰਵੀਨ ਗਰਗ
07-08-2026
ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)-ਇਲਾਕੇ ਦੀ ਅੰਦਰਲੀ ਅਨਾਜ ਮੰਡੀ ’ਚ ਲੱਗੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਪ੍ਰਬੰਧਕਾਂ ਖ਼ਿਲਾਫ਼ ਰੋਸ ਜ਼ਾਹਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ, ਰਾਜੂ ਤਾਜੋ, ਲਵੀ ਕੁਮਾਰ, ਮੱਖਣ ਲਾਲ ਸੁਨਾਮੀਆਂ, ਰਵਿੰਦਰ ਕੁਮਾਰ ਨਿਓਲਾ ਘੁੰਨਸ, ਸੁਰੇਸ਼ ਕੁਮਾਰ ਸ਼ੰਭੂ, ਰਿਚੀ ਭੱਟਾ, ਹਰਬੰਸ ਲਾਲ ਹਸੀਜਾ ਨੇ ਮਾਰਕੀਟ ਕਮੇਟੀ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੰਡੀ ਵਿਚ ਸਾਰਾ ਦਿਨ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਪਰ ਸਫ਼ਾਈ ਅਤੇ ਸਿਹਤ ਸੁਰੱਖਿਆ ਦੇ ਕੋਈ ਯੋਗ ਪ੍ਰਬੰਧ ਨਹੀਂ ਹਨ। ਕੂੜੇ ਦੇ ਢੇਰਾਂ ਦੇ ਨਾਲ-ਨਾਲ ਲੋਕਾਂ ਵਲੋਂ ਖੁੱਲ੍ਹੇ ਵਿਚ ਪਿਸ਼ਾਬ ਕਰਨ ਕਾਰਨ ਬਦਬੂ ਹੋਰ ਵੀ ਵੱਧ ਜਾਂਦੀ ਹੈ, ਜਿਸ ਨਾਲ ਮੰਡੀ ਵਿਚ ਬੈਠਣਾ ਅਤੇ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਆੜ੍ਹਤੀਆਂ ਨੇ ਇਹ ਵੀ ਦੱਸਿਆ ਕਿ ਕਰੀਬ ਚਾਰ ਮਹੀਨਿਆਂ ਤੋਂ ਮੰਡੀ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਪਰ ਮਾਰਕੀਟ ਕਮੇਟੀ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਅਨਾਜ ਮੰਡੀ ਦੇ ਵਿਚਕਾਰ ਬਣੀ ਸੜਕ.ਨਗਰ ਕੌਂਸਲ ਨੇ ਉੱਚੀ ਕਰ ਦਿੱਤੀ, ਬਰਸਾਤ ਦੇ ਦਿਨਾਂ ਵਿਚ ਮੀਂਹ ਦਾ ਪਾਣੀ ਅਨਾਜ ਮੰਡੀ ’ਚ ਦਾਖਲ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ, ਅਗਰ ਉਸ ਸਮੇਂ ਕੋਈ ਫ਼ਸਲ ਆਈ ਹੋਵੇ ਤਾਂ ਸਾਰੀ ਫ਼ਸਲ ਪਾਣੀ ’ਚ ਡੁੱਬ ਕੇ ਖ਼ਰਾਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਫ਼ਸਲਾਂ ਤੋਂ ਲੱਖਾਂ ਰੁਪਏ ਮਾਰਕੀਟ ਫ਼ੀਸ ਵਜੋਂ ਇਕੱਠੇ ਕਰਦੀ ਹੈ, ਪਰ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੰਦਰਲੀ ਅਨਾਜ ਮੰਡੀ ਡੀ-ਨੋਟੀਫਾਈ ਹੋ ਚੁੱਕੀ ਹੈ ਅਤੇ ਆੜ੍ਹਤੀਆਂ ਨੂੰ ਪਹਿਲਾਂ ਹੀ ਬਾਹਰਲੀ ਅਨਾਜ ਮੰਡੀ ਵਿਚ ਫ਼ਸਲ ਉਤਾਰਨ ਲਈ ਲਿਖਤੀ ਰੂਪ ਵਿਚ ਕਿਹਾ ਗਿਆ ਸੀ, ਪਰ ਆੜ੍ਹਤੀਆਂ ਨੇ ਲਿਖਤੀ ਤੌਰ ’ਤੇ ਕਿਹਾ ਸੀ ਕਿ ਉਹ ਖ਼ੁਦ ਮੰਡੀ ਦੀ ਸਫ਼ਾਈ ਅਤੇ ਹੋਏ ਨੁਕਸਾਨ ਦੀ ਭਰਵਾਈ ਕਰਨਗੇ, ਮੂੰਗੀ ’ਤੇ ਕਮੇਟੀ ਵਲੋਂ ਕੋਈ ਮਾਰਕੀਟ ਫ਼ੀਸ ਨਹੀਂ ਲਈ ਜਾਂਦੀ, ਉੱਧਰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੰਮ ਪ੍ਰਭਾਵਿਤ ਹੋਇਆ ਹੈ, ਪਰ ਇਕ-ਦੋ ਦਿਨਾਂ ਵਿਚ ਮੰਡੀ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।