16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬਖ਼ਤਗੜ੍ਹ ਵਿਖੇ ਪੰਚਾਇਤ 'ਤੇ ਮਾਈਨਿੰਗ ਤੇ ਦਰੱਖ਼ਤ ਵੱਢੇ ਜਾਣ ਦੇ ਲੱਗੇ ਦੋਸ਼ਾਂ ਉਪਰੰਤ ਬੀ. ਡੀ. ਪੀ. ਓ. ਬਨਦੀਪ ਸਿੰਘ ਨੇ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 30-01-2026
ਟੱਲੇਵਾਲ, 29 ਜਨਵਰੀ (ਸੋਨੀ ਚੀਮਾ)-ਪਿੰਡ ਬਖਤਗੜ੍ਹ ਦੀ ਸਰਪੰਚ ਗੁਰਪ੍ਰੀਤ ਕੌਰ ਸਮੇਤ ਪੰਚਾਇਤ ਦੇ ਪਿੰਡ ਇਕ ਮੌਜੂਦਾ ਪੰਚ ਤੋਂ ਇਲਾਵਾ ਹੋਰ ਵਿਅਕਤੀਆਂ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਮਾਈਨਿੰਗ ਕਰਨ ਤੋਂ ਇਲਾਵਾ ਉਕਤ ਜ਼ਮੀਨ ਵਿਚ ਲੱਗੇ ਹਰੇ ਦਰੱਖਤ ਵੱਢ ਕੇ ਖ਼ੁਰਦ ਬੁਰਦ ਦੇ ਦੋਸ਼ ਲਾਉਣ ਉਪਰੰਤ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪੇ ਗਏ ਸਨ | ਜਿਸ ਉਪਰੰਤ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ | ਉਪਰੰਤ ਜਿੱਥੇ ਪਿਛਲੇ ਦਿਨਾਂ 'ਚ ਵਣ ਵਿਭਾਗ ਦੇ ਹਰਮਨ ਕੋਹਲੀ ਤੋਂ ਇਲਾਵਾ ਮਾਈਨਿੰਗ ਵਿਭਾਗ ਦੇ ਜੇ. ਈ. ਕਮਲਜੀਤ ਸਿੰਘ ਨੇ ਮੌਕਾ ਦੇਖਿਆ ਅਤੇ ਕਿਹਾ ਕਿ ਉਕਤ ਥਾਂ ਸੰਬੰਧੀ ਅਸੀਂ ਰਿਪੋਰਟ ਤਿਆਰ ਕਰ ਲਈ, ਬਸਰਤੇ ਇਹ ਕਾਰਜ ਪੰਚਾਇਤੀ ਜ਼ਮੀਨ ਹੋਣ ਕਾਰਨ ਪੰਚਾਇਤ ਵਿਭਾਗ ਦੇ ਅਧੀਨ ਆਉਂਦਾ ਹੈ | ਜਿਸ ਸੰਬੰਧੀ ਅਸੀਂ ਬੀ. ਡੀ. ਪੀ. ਓ. ਮਹਿਲ ਕਲਾਂ ਨੂੰ ਜਾਣਕਾਰੀ ਦੇ ਦਿੱਤੀ ਹੈ | ਉਕਤ ਰਿਪੋਰਟ ਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਆਦੇਸ਼ਾਂ ਉਪਰੰਤ ਉਪਰੰਤ ਅੱਜ ਬਨਦੀਪ ਸਿੰਘ ਬੀ. ਡੀ. ਪੀ. ਓ. ਮਹਿਲ ਕਲਾਂ ਨੇ ਸੈਕਟਰੀ ਕੁਲਵਿੰਦਰ ਸਿੰਘ, ਸੈਕਟਰੀ ਸੁਖਦੀਪ ਸਿੰਘ ਸਮੇਤ ਪਿੰਡ ਬਖਤਗੜ੍ਹ ਵਿਖੇ ਉਕਤ ਪੰਚਾਇਤੀ ਜ਼ਮੀਨ ਦਾ ਜਾਇਜ਼ਾ ਲਿਆ | ਜਾਇਜ਼ਾ ਲੈਣ ਉਪਰੰਤ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸੰਬੰਧੀ ਵਣ ਵਿਭਾਗ ਤੇ ਮਾਈਨਿੰਗ ਵਿਭਾਗ ਨੂੰ ਹੋਏ ਨੁਕਸਾਨ ਸੰਬੰਧੀ ਲਿਖਤੀ ਤੌਰ 'ਤੇ ਦਿੱਤਾ ਜਾਵੇਗਾ ਅਤੇ ਉਸ ਉਪਰੰਤ ਜੋ ਵੀ ਰਿਪੋਰਟ ਆਵੇਗੀ ਉਸ 'ਤੇ ਅਮਲ ਕਰਦਿਆਂ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਪਰੰਤ ਦੋਸ਼ ਲਾਉਣ ਵਾਲੀ ਧਿਰ ਦੇ ਆਗੂਆਂ ਤਰਨਜੀਤ ਸਿੰਘ ਦੱੁਗਲ ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ ਅਤੇ ਯਾਦਵਿੰਦਰ ਸਿੰਘ ਬਖਤਗੜ੍ਹ ਮੌਜੂਦਾ ਪੰਚ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਭਾਵੇਂ ਮੌਕੇ ਦੇਖੇ ਜਾ ਰਹੇ ਹਨ, ਪਰ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ 18 ਫੱੁਟ ਮਾਈਨਿੰਗ ਕੀਤੀ ਜਾ ਚੱੁਕੀ ਹੈ ਅਤੇ ਸਰਪੰਚ ਦੇ ਪਤੀ ਵਲੋਂ ਵੀ ਮਿੱਟੀ ਚੱੁਕਣਾ ਮੰਨਿਆ ਜਾ ਚੱੁਕਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਸਰਪੰਚ ਸਮੇਤ ਪੰਚਾਇਤੀ ਆਗੂਆਂ ਦੇ ਕਾਰਵਾਈ ਅਮਲ 'ਚ ਲਿਆਉਣ | ਉਕਤ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 3 ਫਰਵਰੀ ਤੱਕ ਉਕਤ ਮਸਲੇ ਦਾ ਹੱਲ ਨਾ ਕੀਤਾ, ਤਾਂ ਬੀ. ਡੀ. ਪੀ. ਓ. ਦਫ਼ਤਰ ਮਹਿਲ ਕਲਾਂ ਵਿਖੇ ਸਹਿਯੋਗੀਆਂ ਨਾਲ ਮਿਲ ਕੇ ਦਿਨ-ਰਾਤ ਧਰਨਾ ਲਗਾਉਣਗੇ |
Ad Position 22
No active advertisement
ਪਿਛਲੀ ਖ਼ਬਰ ਰਾਏਸਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਅਗਲੀ ਖ਼ਬਰ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸੂਬਾ ਪੱਧਰੀ ਮੀਟਿੰਗ
Ad Position 24