14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 23-01-2026
ਤਪਾ ਮੰਡੀ, 22 ਜਨਵਰੀ (ਵਿਜੇ ਸ਼ਰਮਾ)-ਸਥਾਨਕ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮੀਟਿੰਗ ਇਕਾਈ ਪ੍ਰਧਾਨ ਚਾਨਣ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਾਰਜਕਾਰਨੀ ਕਮੇਟੀ ਦੀ ਦੋ ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਮੀਤ ਪ੍ਰਧਾਨ ਸੁਖਦੇਵ ਸ਼ਰਮਾ ਨੇ ਤਪਾ ਇਕਾਈ ਦੀ ਕਾਰਜਕਾਰਨੀ ਕਮੇਟੀ ਦੀ ਕਾਰਗੁਜ਼ਾਰੀ ਅਤੇ ਗਤੀਵਿਧੀਆਂ ਬਾਰੇ ਲੇਖਾ ਜੋਖਾ ਪੇਸ਼ ਕੀਤਾ | ਇਸ ਤੋਂ ਬਾਅਦ ਕੈਸ਼ੀਅਰ ਅਛਰੂ ਰਾਮ ਨੇ ਇਕਾਈ ਤਪਾ ਦਾ ਫਾਈਨੈਂਸ਼ੀਅਲ ਲੇਖਾ ਜੋਖਾ ਪੇਸ਼ ਕੀਤਾ | ਪਹਿਲੀ ਕਾਰਜਕਾਰਨੀ ਕਮੇਟੀ ਵਿਚ ਪੂਰਨ ਵਿਸ਼ਵਾਸ਼ ਪ੍ਰਗਟ ਕਰਦਿਆਂ ਪਹਿਲੀ ਕਮੇਟੀ ਨੂੰ ਹੀ ਸਰਬਸੰਮਤੀ ਨਾਲ ਜਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ਦੇਵਰਾਜ ਗਰਗ, ਪ੍ਰੇਮਨਾਥ, ਪਵਨ ਕੁਮਾਰ, ਜੋਗਿੰਦਰ ਨਾਥ, ਨਰਿੰਦਰ ਕੁਮਾਰ, ਬਸੰਤ ਕਾਲੀਆ ਨਰਾਇਣ ਦਾਸ, ਸੋਹਨ ਲਾਲ, ਸਕੱਤਰ ਭਾਰਤ ਭੂਸ਼ਣ, ਕੇਵਲ ਕਿ੍ਸ਼ਨ, ਸਰਜੀਤ ਸਿੰਘ, ਅਜਮੇਰ ਸਿੰਘ, ਪ੍ਰਕਾਸ਼ ਚੰਦ, ਪ੍ਰਸ਼ੋਤਮ ਦਾਸ, ਗੁਰਜਸ਼ਨ ਗੋਗੀ, ਜੋਰਾ ਸਿੰਘ, ਨਾਹਰ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਸੁਰਿੰਦਰ ਕੁਮਾਰ, ਰਮੇਸ਼ਵਰ ਦਾਸ, ਗਲੋਦਰ ਖਾਨ, ਹਮੀਰ ਸਿੰਘ, ਹਰਪਾਲ ਕੌਰ, ਸ਼ਾਂਤੀ ਦੇਵੀ, ਕੁਲਵੰਤ ਕੌਰ ਅਤੇ ਪਿਆਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ 'ਚ ਮੰਗਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣ ਦਾ ਸੱਦਾ <br/> ਅਗਲੀ ਖ਼ਬਰ ਟਰਾਈਡੈਂਟ ਗਰੁੱਪ ਵਲੋਂ ਸੰਤ ਲੌਂਗੋਵਾਲ ਇੰਸਟੀਚਿਊਟ 'ਚ ਲੈਬ ਦੀ ਸਥਾਪਨਾ ਲਈ ਇਕ ਕਰੋੜ ਦਾ ਯੋਗਦਾਨ <br/>
Ad Position 24