26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਜ਼ਰੇ ਨਗਰ ਕੀਰਤਨ ਦੇ ਰਸਤੇ ‘ ਟੁੱਟੀ ਸੜਕ ’ ਨੇ ਸੰਗਤਾਂ ਨੂੰ ਕੀਤਾ ਮਾਯੂਸ - ਮੈਨੇਜਰ ਜਸਵੀਰ ਸਿੰਘ ਮੰਗਲੀ ਕਿਹਾ, ਜੋੜ ਮੇਲਾ ਵੀ ਜਲਦ

ਮਾਛੀਵਾੜਾ ਸਾਹਿਬ, 25 ਨਵੰਬਰ (ਮਨੋਜ ਕੁਮਾਰ)- ਜਿਸ ਇਤਿਹਾਸਿਕ ਨਗਰੀ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਅਪਾਰ ਕਿਰਪਾ ਬਖਸ਼ੀ ਹੋਵੇ, ਅੱਜ ਉਸੇ ਨਗਰੀ ਦੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਰਸਤੇ ਬਣਨ ਵਾਲੀ ਸੜਕ ਦਾ ਅੱਧ ਵਿਚਾਲੇ ਨਿਰਮਾਣ ਸ਼ਹਿਰ ਦੇ ਵੱਡੇ-ਵੱਡੇ ਵਿਕਾਸ ਦੇ ਦਾਅਵਿਆਂ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਇਨ੍ਹਾਂ ਅਫ਼ਸੋਸ ਭਰੇ ਲਫ਼ਜ਼ਾਂ ਨੂੰ ਬਿਆਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਕਿਹਾ ਕਿ ਜਦੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਾਲਾਂ ਤੋਂ ਇਸ ਨਿਰਮਾਣ ਅਧੀਨ ਸੜਕ ਤੋਂ ਗੁਜ਼ਰਿਆ ਤਾਂ ਇਸ ਤਰਸਯੋਗ ਮਾਹੌਲ ਨੂੰ ਦੇਖ ਕੇ ਸੰਗਤਾਂ ਦਾ ਮਨ ਬਹੁਤ ਮਾਯੂਸ ਹੋਇਆ।

Ad Position 21
No active advertisement
ਅਜੀਤ ਡੈਸਕ 26-11-2026
ਮਾਛੀਵਾੜਾ ਸਾਹਿਬ, 25 ਨਵੰਬਰ (ਮਨੋਜ ਕੁਮਾਰ)- ਜਿਸ ਇਤਿਹਾਸਿਕ ਨਗਰੀ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਅਪਾਰ ਕਿਰਪਾ ਬਖਸ਼ੀ ਹੋਵੇ, ਅੱਜ ਉਸੇ ਨਗਰੀ ਦੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਰਸਤੇ ਬਣਨ ਵਾਲੀ ਸੜਕ ਦਾ ਅੱਧ ਵਿਚਾਲੇ ਨਿਰਮਾਣ ਸ਼ਹਿਰ ਦੇ ਵੱਡੇ-ਵੱਡੇ ਵਿਕਾਸ ਦੇ ਦਾਅਵਿਆਂ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਇਨ੍ਹਾਂ ਅਫ਼ਸੋਸ ਭਰੇ ਲਫ਼ਜ਼ਾਂ ਨੂੰ ਬਿਆਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਕਿਹਾ ਕਿ ਜਦੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਾਲਾਂ ਤੋਂ ਇਸ ਨਿਰਮਾਣ ਅਧੀਨ ਸੜਕ ਤੋਂ ਗੁਜ਼ਰਿਆ ਤਾਂ ਇਸ ਤਰਸਯੋਗ ਮਾਹੌਲ ਨੂੰ ਦੇਖ ਕੇ ਸੰਗਤਾਂ ਦਾ ਮਨ ਬਹੁਤ ਮਾਯੂਸ ਹੋਇਆ। ਹਰ ਪਾਸੇ ਟਾਈਲਾਂ ਦਾ ਵਿਖਰਨਾ ਤੇ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਾ ਹੋਣਾ ਵੀ ਬੇਹੱਦ ਅਫ਼ਸੋਸ ਭਰਿਆ ਸੀ। ਹਾਲਾਂਕਿ ਅਗਲੇ ਮਹੀਨੇ ਜੋੜ ਮੇਲੇ ਦਾ ਆਰੰਭ ਵੀ ਹੋਣ ਜਾ ਰਿਹਾ ਹੈ ਤੇ ਇਹ ਸੜਕ ਫਿਲਹਾਲ ਨਿਰਮਾਣ ਅਧੀਨ ਹੈ। ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਇਸ ਸੜਕ ਦੇ ਨਿਰਮਾਣ ਨੂੰ ਪੂਰਾ ਕਰਵਾਉਣ ਤਾਂ ਕਿ ਜੋੜ ਮੇਲੇ ਦੇ ਵੈਰਾਗਮਈ ਦਿਨਾਂ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਨਾ ਆਏ।
Ad Position 22
No active advertisement
ਪਿਛਲੀ ਖ਼ਬਰ ਸੈਕਟਰੀ ਅਮਰਜੀਤ ਸਿੰਘ ਗਿੱਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੜੀ-ਚਾਵਲ ਦਾ ਲੰਗਰ ਲਗਾਇਆ
Ad Position 24