ਖੰਨਾ-ਪਾਇਲ ਨੇੜੇ ਦੋ ਟਰਾਲਿਆਂ ਤੇ ਜੀਪ ਵਿਚਕਾਰ ਭਿਆਨਕ ਟੱਕਰ, ਤਿੰਨ ਵਾਹਨ ਖੇਤਾਂ ’ਚ ਡਿੱਗੇ
ਖੰਨਾ, ਪਾਇਲ 13 ਨਵੰਬਰ (ਹਰਜਿੰਦਰ ਸਿੰਘ ਲਾਲ, ਰਜਿੰਦਰ ਸਿੰਘ, ਨਿਜ਼ਾਮਪੁਰ)- ਖੰਨਾ-ਪਾਇਲ ਇਲਾਕੇ ਵਿਚ ਰਾੜਾ ਸਾਹਿਬ ਵਲੋਂ ਆ ਰਹੀ ਇਕ ਜੀਪ ਦੇ ਸਾਹਮਣੇ ਅਚਾਨਕ ਆਵਾਰਾ ਪਸ਼ੂ ਆ ਜਾਣ ਕਾਰਨ ਦੋ ਟਰਾਲਿਆਂ ਅਤੇ ਜੀਪ ਵਿਚਕਾਰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਕੰਨੇਟਰ ਚਾਲਕ ਗੁੱਡੀ ਯਾਦਵ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਦਕਿ ਦੂਜੇ ਵਾਹਨਾਂ ਦੇ ਚਾਲਕਾਂ ਨੂੰ ਵੀ ਸੱਟਾਂ ਲੱਗੀਆਂ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਾਇਲ ਵਿਖੇ ਇਲਾਜ ਲਈ ਭੇਜਿਆ ਗਿਆ।
.
.. ਅਵਾਰਾ ਪਸ਼ੂ ਦੇ ਅਚਾਨਕ ਸਾਹਮਣੇ ਆਉਣ ਕਾਰਨ ਵਾਪਰਿਆ ਹਾਦਸਾ, ਇਕ ਟਰਾਲਾ ਚਾਲਕ ਗੰਭੀਰ ਜ਼ਖਮੀ
14-11-2026
ਖੰਨਾ, ਪਾਇਲ 13 ਨਵੰਬਰ (ਹਰਜਿੰਦਰ ਸਿੰਘ ਲਾਲ, ਰਜਿੰਦਰ ਸਿੰਘ, ਨਿਜ਼ਾਮਪੁਰ)- ਖੰਨਾ-ਪਾਇਲ ਇਲਾਕੇ ਵਿਚ ਰਾੜਾ ਸਾਹਿਬ ਵਲੋਂ ਆ ਰਹੀ ਇਕ ਜੀਪ ਦੇ ਸਾਹਮਣੇ ਅਚਾਨਕ ਆਵਾਰਾ ਪਸ਼ੂ ਆ ਜਾਣ ਕਾਰਨ ਦੋ ਟਰਾਲਿਆਂ ਅਤੇ ਜੀਪ ਵਿਚਕਾਰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਕੰਨੇਟਰ ਚਾਲਕ ਗੁੱਡੀ ਯਾਦਵ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਦਕਿ ਦੂਜੇ ਵਾਹਨਾਂ ਦੇ ਚਾਲਕਾਂ ਨੂੰ ਵੀ ਸੱਟਾਂ ਲੱਗੀਆਂ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਾਇਲ ਵਿਖੇ ਇਲਾਜ ਲਈ ਭੇਜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾੜਾ ਸਾਹਿਬ ਵਲੋਂ ਆ ਰਹੀ ਜੀਪ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਣ ਕਾਰਨ ਚਾਲਕ ਨੂੰ ਬਰੇਕ ਲਗਾਉਣੀ ਪਈ। ਇਸ ਦੌਰਾਨ ਪਿੱਛੇ ਆ ਰਹੇ ਕੰਟੇਨਰ ਟਰਾਲੇ ਨੇ ਜੀਪ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਜੀਪ ਖੇਤਾਂ ਵਿਚ ਜਾ ਡਿੱਗੀ। ਇਸ ਤੋਂ ਬਾਅਦ ਕੰਟੇਨਰ ਟਰਾਲਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਦੂਜੇ ਟਰਾਲੇ ਨਾਲ ਟਕਰਾ ਗਿਆ ਤੇ ਉਹ ਵੀ ਖੇਤਾਂ ਵਿਚ ਜਾ ਡਿੱਗਿਆ। ਹਾਦਸੇ ਦੌਰਾਨ ਟਰਾਲੇ ਦੀ ਕੈਬਿਨ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਮੌਕੇ ਅਨਵਾਰ ਸ਼ੇਖ਼ ਨੇ ਦੱਸਿਆ ਕਿ ਕੰਟੇਨਰ ਡਿਪੂ ਤੋਂ ਦੋ ਟਰਾਲੇ ਭਰ ਕੇ ਆ ਰਹੇ ਸਨ, ਪਰ ਅਚਾਨਕ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਕਰੇਨਾਂ ਦੀ ਮਦਦ ਨਾਲ ਖੇਤਾਂ ਵਿਚ ਡਿੱਗੇ ਟਰਾਲਿਆਂ ਅਤੇ ਜੀਪ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ। ਅਨਵਾਰ ਸ਼ੇਖ਼ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਹਾਦਸੇ ਕਾਰਨ ਇੱਕ ਵਾਰ ਫਿਰ ਸੜਕਾਂ ’ਤੇ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸਿਆਂ ਦਾ ਮੁੱਦਾ ਚਰਚਾ ਵਿਚ ਆ ਗਿਆ ਹੈ। 13 ਖੰਨਾ19/20/21