13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅਨਾਜ ਮੰਡੀ ਖੰਨਾ ਦੇ 10 ਕੇਂਦਰਾਂ ’ਚ ਖ਼ਰੀਦ ਬੰਦ, 3 ਕੇਂਦਰਾਂ ਵਿਚ ਮਾਮੂਲੀ ਖ਼ਰੀਦ ਜਾਰੀ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਝੋਨੇ ਦੀ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਉਨ੍ਹਾਂ ਨੂੰ ਸਮੇਂ ਸਿਰ ਅਦਾਇਗੀ ਮਿਲੇਗੀ। ਹਾਲਾਂਕਿ ਖੰਨਾ ਵਿਚ ਸਰਕਾਰ ਦੇ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 14-11-2026
ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਝੋਨੇ ਦੀ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਉਨ੍ਹਾਂ ਨੂੰ ਸਮੇਂ ਸਿਰ ਅਦਾਇਗੀ ਮਿਲੇਗੀ। ਹਾਲਾਂਕਿ ਖੰਨਾ ਵਿਚ ਸਰਕਾਰ ਦੇ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਖ਼ਰੀਦ ਏਜੰਸੀਆਂ ਦੇ ਨਿਰਧਾਰਿਤ ਟੀਚੇ ਪੂਰੇ ਕਰ ਲਏ ਜਾਣ ਕਾਰਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਭਾਵੇਂ ਝੋਨੇ ਦੀ ਖ਼ਰੀਦ ਪੂਰੀ ਤਰ੍ਹਾਂ ਬੰਦ ਨਹੀਂ ਹੋਈ, ਪਰ ਇਹ ਖ਼ਰੀਦ ਬਹੁਤ ਘੱਟ ਹੋ ਰਹੀ ਹੈ। ਜਦੋਂ ਕਿ ਖੰਨਾ ਮੰਡੀ ਨਾਲ ਸੰਬੰਧਿਤ ਰਾਏਪੁਰ ਸਬ ਕੇਂਦਰ ਨੂੰ ਛੱਡ ਕੇ ਬਾਕੀ ਸਾਰੇ ਖ਼ਰੀਦ ਕੇਂਦਰਾਂ ’ਤੇ ਖ਼ਰੀਦ ਬੰਦ ਹੈ। ਅੱਜ ਇਕ ਦਿਨ ਵਿਚ ਖੰਨਾ ਦੀ ਮੁੱਖ ਮੰਡੀ ਵਿਚ 1173 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ। ਜਦੋਂ ਕਿ ਇਸ ਖ਼ਰੀਦ ਕੇਂਦਰ ਵਿਚ ਅੱਜ ਇਕ ਦਿਨ ਦੀ ਆਮਦ 12 ਹਜ਼ਾਰ ਕੁਇੰਟਲ ਸੀ। ਇਸੇ ਤਰਾਂ ਮੰਡੀ ਦੇ ਇਕ ਵੱਡੇ ਖ਼ਰੀਦ ਕੇਂਦਰ ਰਾਹੌਣ ਵਿਚ ਅੱਜ ਦੀ ਝੋਨੇ ਦੀ ਆਮਦ 11 ਹਜ਼ਾਰ ਕੁਇੰਟਲ ਸੀ, ਪਰ ਇਸ ਵਿਚੋਂ 3147 ਕੁਇੰਟਲ ਦੀ ਹੀ ਖਰੀਦੀ ਕੀਤੀ। ਜਦੋਂ ਕਿ ਰੌਣੀ ਖ਼ਰੀਦ ਕੇਂਦਰ ਵਿਚ ਅੱਜ ਦੀ ਆਮਦ 10 ਹਜ਼ਾਰ ਕੁਇੰਟਲ ਹੈ, ਪਰ ਖ਼ਰੀਦ ਜ਼ੀਰੋ ਹੈ। ਅੱਜ ਰਾਏਪੁਰ ਮੰਡੀ ਵਿਚੋਂ 493 ਕੁਇੰਟਲ ਝੋਨੇ ਖ਼ਰੀਦਿਆ ਗਿਆ। ਜਦੋਂ ਕਿ ਬਾਕੀ ਖ਼ਰੀਦ ਕੇਂਦਰਾਂ ਦੀ ਖ਼ਰੀਦ ਜ਼ੀਰੋ ਰਹੀ। ਗੌਰਤਲਬ ਹੈ ਕਿ ਅੱਜ ਖੰਨਾ ਮੰਡੀ ਵਿਚ ਕੁਲ ਮਿਲਾ ਕੇ 33 ਹਜ਼ਾਰ 193 ਕੁਇੰਟਲ ਫ਼ਸਲ ਆਈ ਅਤੇ ਇਸ ਦੇ ਮੁਕਾਬਲੇ ਵਿਚ ਸਿਰਫ਼ 4813 ਕੁਇੰਟਲ ਝੋਨੇ ਦੀ ਹੀ ਖ਼ਰੀਦ ਕੀਤੀ ਗਈ। ਇਸ ਤਰਾਂ ਹੁਣ ਮੰਡੀ ਵਿਚ 40 ਹਜ਼ਾਰ 580 ਕੁਇੰਟਲ ਝੋਨਾ ਅਣ ਵਿਕਿਆ ਪਿਆ ਹੈ। ਪਰ ਕਈ ਕਿਸਾਨ ਅਜੇ ਵੀ ਕਈ ਦਿਨਾਂ ਤੋਂ ਮੰਡੀ ਵਿਚ ਇਸ ਉਮੀਦ ਨਾਲ ਬੈਠੇ ਹਨ ਕਿ ਉਨ੍ਹਾਂ ਦੀ ਫ਼ਸਲ ਵਿਕ ਜਾਵੇਗੀ। ਪ੍ਰਸ਼ਾਸਨ ਇਸ ਗੱਲ ਦਾ ਭਰੋਸਾ ਦਿਵਾ ਰਿਹਾ ਹੈ ਕਿ ਖ਼ਰੀਦ ਖੁਲ ਜਾਵੇਗੀ। ਪਰ ਅਸਲੀਅਤ ਵਿਚ ਖ਼ਰੀਦ ਨਾ ਮਾਤਰ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਪਹੁੰਚੇ ਕਿਸਾਨ ਨਗਿੰਦਰ ਸਿੰਘ (ਬੂਥਗੜ੍ਹ ਤੋਂ), ਕਰਮਜੀਤ ਸਿੰਘ (ਹਰਿਓ ਕਲਾਂ ਤੋਂ) ਅਤੇ ਜੋਗਿੰਦਰ ਸਿੰਘ (ਭਮੱਦੀ ਤੋਂ) ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਉਡੀਕ ਕਰ ਰਹੇ ਹਨ, ਪਰ ਉਨ੍ਹਾਂ ਦੀ ਫ਼ਸਲ ਅਜੇ ਵੀ ਨਹੀਂ ਵਿਕੀ ਹੈ। ਇਸ ਦੇਰੀ ਕਾਰਨ ਅਗਲੀ ਫ਼ਸਲ ਦੀ ਬਿਜਾਈ ਵਿਚ ਵੀ ਰੁਕਾਵਟ ਆ ਰਹੀ ਹੈ। ਮੰਡੀ ਵਿਚ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫ਼ਸਲ ਜਲਦੀ ਤੋਂ ਜਲਦੀ ਖਰੀਦੀ ਜਾਵੇ। ਲੇਬਰ ਯੂਨੀਅਨ ਦੇ ਨੁਮਾਇੰਦੇ ਵਿਭੂਤੀ ਕੁਮਾਰ ਨੇ ਦੱਸਿਆ ਕਿ 6 ਨਵੰਬਰ ਤੋਂ ਬਾਅਦ ਖੰਨਾ ਮੰਡੀ ਵਿਚ ਝੋਨੇ ਦੀ ਕੋਈ ਖ਼ਰੀਦ ਨਹੀਂ ਹੋਈ ਸੀ, ਜਿਸ ਕਾਰਨ ਮਜ਼ਦੂਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏ. ਐੱਫ. ਐੱਸ. ਓ. ਹਰਭਜਨ ਸਿੰਘ ਅਤੇ ਸਕੱਤਰ ਮਾਰਕੀਟ ਕਮੇਟੀ ਕਮਲਦੀਪ ਸਿੰਘ ਮਾਨ ਨੇ ਸਪਸ਼ਟ ਕੀਤਾ ਹੈ ਕਿ ਖ਼ਰੀਦ ਪੂਰੀ ਤਰ੍ਹਾਂ ਬੰਦ ਨਹੀਂ ਹੋਈ ਹੈ। ਪਰ ਟੀਚੇ ਪੂਰੇ ਹੋ ਜਾਣ ਕਾਰ ਖ਼ਰੀਦ ਦੀ ਰਫ਼ਤਾਰ ਘਟਾਈ ਗਈ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਖ਼ਰੀਦ ਦੀ ਰਫ਼ਤਾਰ ਜਲਦੀ ਹੀ ਤੇਜ਼ ਹੋ ਜਾਵੇਗੀ ਅਤੇ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਵੇਲੇ ਅਨਾਜ ਮੰਡੀ ਖੰਨਾ ਵਿਚ 37 ਹਜਾਰ 696 ਕੁਇੰਟਲ ਝੋਨਾ ਅਨ ਲਿਫ਼ਟਿੰਗ ਵੀ ਪਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਮੰਡੀਆਂ ਬੰਦ ਦੇ ਮੱਦੇਨਜ਼ਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਖ਼ਰੀਦਣ ਦਾ ਤੁਰੰਤ ਪ੍ਰਬੰਧ ਕਰੇ- ਸ਼ਾਹਪੁਰ ਅਗਲੀ ਖ਼ਬਰ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਚੋਣਾਂ ਲੜੇਗੀ- ਕੌਂਸਲਰ ਸ਼ੇਰੀ
Ad Position 24