ਨਗਰ ਕੌਂਸਲ ਪ੍ਰਧਾਨ ਕੁੰਦਰਾ ਵਲੋਂ ਸ੍ਰੀ ਸ਼ਿਆਮ ਸੰਕੀਰਤਨ ਦਾ ਸੱਦਾ ਪੱਤਰ ਜਾਰੀ
ਮਾਛੀਵਾੜਾ ਸਾਹਿਬ, 12 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਖਾਟੂ ਸ਼ਿਆਮ ਪਰਿਵਾਰ ਵਲੋਂ ਪੰਜਵਾਂ ਸ੍ਰੀ ਸ਼ਿਆਮ ਸੰਕੀਰਤਨ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਥਾਨਕ ਦਸਹਿਰਾ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਪ੍ਰਬੰਧਕ ਕਮੇਟੀ ਵਲੋਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨਾਲ ਸੰਯੁਕਤ ਰੂਪ ਵਿਚ ਇਸ ਦਾ ਸੱਦਾ ਪੱਤਰ ਜਾਰੀ ਕੀਤਾ।
ਮਾਛੀਵਾੜਾ ਸਾਹਿਬ, 12 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਖਾਟੂ ਸ਼ਿਆਮ ਪਰਿਵਾਰ ਵਲੋਂ ਪੰਜਵਾਂ ਸ੍ਰੀ ਸ਼ਿਆਮ ਸੰਕੀਰਤਨ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਥਾਨਕ ਦਸਹਿਰਾ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਪ੍ਰਬੰਧਕ ਕਮੇਟੀ ਵਲੋਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨਾਲ ਸੰਯੁਕਤ ਰੂਪ ਵਿਚ ਇਸ ਦਾ ਸੱਦਾ ਪੱਤਰ ਜਾਰੀ ਕੀਤਾ। ਪ੍ਰਬੰਧਕ ਰੋਕੀ ਬਾਂਸਲ ਨੇ ਦੱਸਿਆ ਕਿ 27 ਨਵੰਬਰ ਸਵੇਰੇ 11 ਵਜੇ ਨਿਸ਼ਾਨ ਯਾਤਰਾ ਕੱਢੀ ਜਾਵੇਗੀ ਜੋ ਕਿ ਰਾਮ ਬਾਗ ਤੋਂ ਆਰੰਭ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਸਮਾਪਤ ਹੋਵੇਗੀ। ਸ਼ਾਮ ਨੂੰ 10 ਵਜੇ ਦੁਸਹਿਰਾ ਮੈਦਾਨ ਵਿਚ ਸ੍ਰੀ ਸ਼ਿਆਮ ਸੰਕੀਰਤਨ ਕਰਵਾਇਆ ਜਾਵੇਗਾ ਜਿਸ ਵਿਚ ਪ੍ਰਸਿੱਧ ਗਾਇਕਾ ਕੋਮਲ ਕਿਸ਼ੋਰੀ ਬਰਸਾਨਾ ਧਾਮ ਅਤੇ ਵਰਸ਼ਾ ਗੁੜਗਾਉਂ ਵਲੋਂ ਸ਼ਿਆਮ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਧਾਰਮਿਕ ਸਮਾਰੋਹ ’ਚ ਸ਼ਿਆਮ ਰਸੋਈ, ਅਲੌਕਿਕ ਸ਼ਿੰਗਾਰ ਤੇ ਇੱਤਰ ਵਰਖਾ ਅਤੇ ਸੁੰਦਰ ਦਰਬਾਰ ਦੇਖਣਯੋਗ ਹੋਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਤੇ ਸ਼ਰਧਾਲੂ ਇਸ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। ਇਸ ਮੌਕੇ ਆੜ੍ਹਤੀ ਪਵਨ ਕੁਮਾਰ, ਐਡਵੋਕੇਟ ਨਿਤਿਸ਼ ਕੁੰਦਰਾ ਵੀ ਮੌਜੂਦ ਸਨ।