30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੇਵਾ ਭਾਰਤੀ ਅਹਿਮਦਗੜ੍ਹ ਵਲੋਂ ਸ਼ਰਧਾਲੂਆਂ ਨੂੰ 150 ਤੁਲਸੀ ਦੇ ਬੂਟੇ ਵੰਡੇ

ਅਹਿਮਦਗੜ੍ਹ, 29 ਅਕਤੂਬਰ (ਰਵਿੰਦਰ ਪੁਰੀ)-ਸੇਵਾ ਭਾਰਤੀ (ਰਜਿ.) ਅਹਿਮਦਗੜ੍ਹ ਵਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 30-10-2026
ਅਹਿਮਦਗੜ੍ਹ, 29 ਅਕਤੂਬਰ (ਰਵਿੰਦਰ ਪੁਰੀ)-ਸੇਵਾ ਭਾਰਤੀ (ਰਜਿ.) ਅਹਿਮਦਗੜ੍ਹ ਵਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੰਸਥਾ ਪਿਛਲੇ ਲਗਭਗ 25 ਸਾਲਾਂ ਤੋਂ ਸ਼ਹਿਰ ਵਿਚ ਮੁਫ਼ਤ ਯੋਗ ਕੈਂਪ ਲਗਾ ਕੇ ਲੋਕਾਂ ਨੂੰ ਯੋਗ ਰਾਹੀਂ ਸਿਹਤਮੰਦ ਰਹਿਣ ਦੀ ਕਲਾ ਸਿਖਾ ਰਹੀ ਹੈ। ਇਸੇ ਲੜੀ ਤਹਿਤ ਸੰਸਥਾ ਵਲੋਂ ਸ਼੍ਰੀ ਰਾਮ ਸ਼ਰਨਮ ਵਿਖੇ ਕੀਰਤਨ ਉਪਰੰਤ ਸ਼ਰਧਾਲੂਆਂ ਨੂੰ ਲਗਭਗ 150 ਤੁਲਸੀ ਦੇ ਬੂਟੇ ਵੰਡੇ ਗਏ। ਇਸ ਮੌਕੇ ਸੇਵਾ ਭਾਰਤੀ ਅਹਿਮਦਗੜ੍ਹ ਦੇ ਮੁਖੀ ਭੀਮ ਸੈਨ ਜਿੰਦਲ ਨੇ ਕਿਹਾ ਕਿ ਲੰਬਾ ਅਤੇ ਸੁਖਦ ਜੀਵਨ ਜਿਊਣ ਲਈ ਸਾਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਵੱਡੇ ਪੌਦੇ ਅਤੇ ਤੁਲਸੀ ਦੇ ਬੂਟੇ ਵੰਡ ਚੁੱਕੀ ਹੈ ਅਤੇ ਇਹ ਉਪਰਾਲਾ ਆਖ਼ਰੀ ਸਾਹ ਤੱਕ ਜਾਰੀ ਰਹੇਗਾ। ਇਸ ਮੌਕੇ ਭੀਮ ਸੈਨ ਜਿੰਦਲ, ਸੀਨੀਅਰ ਪੱਤਰਕਾਰ ਪ੍ਰਦੀਪ ਸੇਠੀ, ਨਗਰ ਕੌਂਸਲ ਦੀ ਮੀਤ ਪ੍ਰਧਾਨ ਸਵੀਟੀ ਕਾਕੜੀਆ, ਅਸ਼ੋਕ ਕੁਮਾਰ ਵਰਮਾ, ਪਵਨ ਕੁਮਾਰ ਵਰਮਾ, ਅਮਿਤ ਕਰੀਰ, ਸੁਨੀਲ ਨਾਗਰ, ਪਦਮ ਵਰਮਾ, ਰਾਜਿੰਦਰ ਕੁਮਾਰ, ਸੋਨੂੰ ਢੰਡ, ਡਾ. ਆਸ਼ੀਸ਼ ਗੌਤਮ, ਹਨੀ ਅਰੋੜਾ, ਪਵਨ ਕੁਮਾਰ ਬਾਵਾ, ਦੀਪਕ ਸਿੰਗਲਾ, ਸੰਜੇ ਸਿੰਗਲਾ, ਮਾਲਾ ਸੇਠੀ, ਗਾਇਤਰੀ ਦੇਵੀ ਤੋਂ ਇਲਾਵਾ ਸ਼੍ਰੀ ਰਾਮ ਸ਼ਰਨਮ ਆਸ਼ਰਮ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੀ ‘ਆਪ’ ਸਰਕਾਰ-ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਪਾਇਲ ਪੁਲਿਸ ਨੇ ਕੀਤਾ ਫਲੈਗ ਮਾਰਚ
Ad Position 24