ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਅਗਰਵਾਲ ਸਮਾਜ ਦੀ ਮੀਟਿੰਗ
ਅਹਿਮਦਗੜ੍ਹ, 18 ਅਕਤੂਬਰ (ਰਵਿੰਦਰ ਪੁਰੀ)-ਮਹਾਰਾਜਾ ਅਗਰਸੈਨ ਦੀ ਜਯੰਤੀ ਦੇ ਸਬੰਧ ਵਿਚ ਅਗਰਵਾਲ ਸਮਾਜ ਦੇ ਨੁਮਾਇੰਦਿਆਂ ਦੀ ਮੀਟਿੰਗ ਪ੍ਰਧਾਨ ਧਰਮਵੀਰ ਗਰਗ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸਰਪ੍ਰਸਤ ਨਰੇਸ਼ ਕੁਮਾਰ ਕਾਲਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਕੁਰੜ, ਮੀਤ ਪ੍ਰਧਾਨ ਐਡਵੋਕੇਟ ਕਲਿਆਣ ਗਰਗ, ਰਮੇਸ਼ ਸਿੰਗਲਾ ਅਤੇ ਸਕੱਤਰ ਤਰਸੇਮ ਗਰਗ ਸਮੇਤ ਹੋਰ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਤ
ਤਰਸੇਮ ਗਰਗ ਤੇ ਧਰਮਵੀਰ ਗਰਗ
19-10-2026
ਅਹਿਮਦਗੜ੍ਹ, 18 ਅਕਤੂਬਰ (ਰਵਿੰਦਰ ਪੁਰੀ)-ਮਹਾਰਾਜਾ ਅਗਰਸੈਨ ਦੀ ਜਯੰਤੀ ਦੇ ਸਬੰਧ ਵਿਚ ਅਗਰਵਾਲ ਸਮਾਜ ਦੇ ਨੁਮਾਇੰਦਿਆਂ ਦੀ ਮੀਟਿੰਗ ਪ੍ਰਧਾਨ ਧਰਮਵੀਰ ਗਰਗ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸਰਪ੍ਰਸਤ ਨਰੇਸ਼ ਕੁਮਾਰ ਕਾਲਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਕੁਰੜ, ਮੀਤ ਪ੍ਰਧਾਨ ਐਡਵੋਕੇਟ ਕਲਿਆਣ ਗਰਗ, ਰਮੇਸ਼ ਸਿੰਗਲਾ ਅਤੇ ਸਕੱਤਰ ਤਰਸੇਮ ਗਰਗ ਸਮੇਤ ਹੋਰ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਕੱਤਰ ਤਰਸੇਮ ਗਰਗ ਨੇ ਦੱਸਿਆ ਕਿ ਮਹਾਰਾਜਾ ਅਗਰਸੈਨ ਦੀ ਜਯੰਤੀ ਨਵਰਾਤਰਿਆਂ ਦੌਰਾਨ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੈਨ ਮਹਾਨ ਸਮਾਜ ਸੁਧਾਰਕ, ਅਹਿੰਸਾ ਦੇ ਪੁਜਾਰੀ ਅਤੇ ਅਗਰਵਾਲ ਸਮਾਜ ਦੇ ਮੋਢੀ ਸਨ। ਉਨ੍ਹਾਂ ਨੇ ਪਸ਼ੂ ਬਲੀ ’ਤੇ ਪਾਬੰਦੀ ਲਗਾ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੀ ‘ਇੱਕ ਇੱਟ, ਇੱਕ ਰੁਪਇਆ’ ਦੀ ਪਰੰਪਰਾ ਸਮਾਜਿਕ ਸਹਿਯੋਗ ਅਤੇ ਆਤਮ-ਨਿਰਭਰਤਾ ਦੀ ਪ੍ਰਤੀਕ ਹੈ। ਉਨ੍ਹਾਂ ਦੇ ਆਦਰਸ਼ ਅੱਜ ਵੀ ਸਮਾਜ ਨੂੰ ਏਕਤਾ, ਸੇਵਾ ਅਤੇ ਵਪਾਰ ਵਿਚ ਇਮਾਨਦਾਰੀ ਦੀ ਪ੍ਰੇਰਨਾ ਦਿੰਦੇ ਹਨ। ਪ੍ਰਧਾਨ ਧਰਮਵੀਰ ਗਰਗ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਦੇ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਉਨ੍ਹਾਂ ਦੀਆਂ ਸਮਾਜਿਕ ਤੇ ਵਪਾਰਕ ਮੁਸ਼ਕਲਾਂ ਦਾ ਮਿਲ ਕੇ ਹੱਲ ਕਰਨਾ ਮੁੱਖ ਤਰਜੀਹ ਰਹੇਗੀ।