17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮਾਣਹਾਨੀ ਦੇ ਮਾਮਲੇ ਵਿਚ ਸਾਬਕਾ ਅਕਾਲੀ ਵਿਧਾਇਕ ਸਮੇਤ 6 ਬਰੀ

ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਮਾਨਯੋਗ ਜੱਜ ਸਤਵੀਰ ਕੌਰ ਦੀ ਅਦਾਲਤ ਨੇ ਪੁਲਿਸ ਅਧਿਕਾਰੀ ਗੁਰਮੁਖ ਸਿੰਘ ਵਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ਦਾ ਨਿਪਟਾਰਾ ਕਰਦਿਆਂ ਸਾਬਕਾ ਅਕਾਲੀ ਵਿਧਾਇਕ ਸਮਰਾਲਾ ਸਮੇਤ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਵਿਚ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖਿਰਨੀਆਂ, ਮੰਗਤ ਰਾਏ ਉਰਫ਼ ਲਾਲਾ ਸਮਰਾਲਾ ਐਮ.

Ad Position 21
No active advertisement
ਅਜੀਤ ਡੈਸਕ 18-10-2026
ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਮਾਨਯੋਗ ਜੱਜ ਸਤਵੀਰ ਕੌਰ ਦੀ ਅਦਾਲਤ ਨੇ ਪੁਲਿਸ ਅਧਿਕਾਰੀ ਗੁਰਮੁਖ ਸਿੰਘ ਵਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ਦਾ ਨਿਪਟਾਰਾ ਕਰਦਿਆਂ ਸਾਬਕਾ ਅਕਾਲੀ ਵਿਧਾਇਕ ਸਮਰਾਲਾ ਸਮੇਤ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਵਿਚ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖਿਰਨੀਆਂ, ਮੰਗਤ ਰਾਏ ਉਰਫ਼ ਲਾਲਾ ਸਮਰਾਲਾ ਐਮ.ਸੀ. ਪ੍ਰਧਾਨ, ਡਾ. ਸਿਕੰਦਰ ਸਿੰਘ ਉਪ ਪ੍ਰਧਾਨ, ਸਤਵੀਰ ਸਿੰਘ ਸੇਖੋਂ (ਸਾਬਕਾ ਕੌਂਸਲਰ), ਅਵਤਾਰ ਸਿੰਘ (ਸਾਬਕਾ ਐਮ.ਸੀ. ਵਾਰਡ ਨੰ: 2) ਅਤੇ ਅਵਤਾਰ ਸਿੰਘ ਵਾਰਡ ਨੰ: 5 ਸ਼ਾਮਿਲ ਹਨ। ਸ਼ਿਕਾਇਤਕਰਤਾ ਪੁਲਿਸ ਮੁਲਾਜ਼ਮ ਗੁਰਮੁਖ ਸਿੰਘ ਨੇ ਦੋਸ਼ ਲਗਾਇਆ ਸੀ ਕਿ ਸਾਬਕਾ ਕੌਂਸਲਰ ਸਤਵੀਰ ਸੇਖੋਂ ਨੇ ਪੁਲਿਸ ਕਮਿਸ਼ਨਰ, ਲੁਧਿਆਣਾ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਹ ਅਪਰਾਧਿਕ ਵਿਅਕਤੀਆਂ ਨਾਲ ਜੁੜਿਆ ਹੋਇਆ ਸੀ ਅਤੇ ਅਪਰਾਧ ਸ਼ਾਖਾ ਵਿਚ ਕੰਮ ਕਰਦੇ ਸਮੇਂ ਆਪਣੇ ਪ੍ਰਭਾਵ ਦੀ ਦੁਰਵਰਤੋਂ ਕਰਕੇ ਅਪਰਾਧਿਕ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਮਾਮਲਿਆਂ ਵਿਚ ਸ਼ਾਮਿਲ ਵਿਅਕਤੀਆਂ ਨੂੰ ਪਨਾਹ ਦੇ ਰਿਹਾ ਹੈ ਤੇ ਉਸਦੇ ਕੁੱਝ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੰਬੰਧ ਹਨ। ਉਸ ਨੇ ਦਾਅਵਾ ਕੀਤਾ ਕਿ ਸ਼ਿਕਾਇਤਾਂ ਝੂਠੀਆਂ ਅਤੇ ਅਪਮਾਨਜਨਕ ਸਨ ਅਤੇ ਇਹਨਾਂ ਦਾ ਮਕਸਦ ਉਸਦੀ ਨੌਕਰੀ ਅਤੇ ਉਸਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਸੀ। ਸ਼ਿਕਾਇਤਕਰਤਾ ਨੇ ਕਾਰਵਾਈ ਦੌਰਾਨ ਆਪਣੇ ਆਪ ਅਤੇ ਤਿੰਨ ਹੋਰ ਗਵਾਹਾਂ ਦੇ ਬਿਆਨ ਕਲਮ ਬੰਦ ਕਰਵਾਏ ਅਤੇ ਕਈ ਦਸਤਾਵੇਜ਼ ਪੇਸ਼ ਕੀਤੇ, ਜਿਨ੍ਹਾਂ ਵਿਚ ਪੁਲਿਸ ਅਧਿਕਾਰੀਆਂ ਨੂੰ ਜਮਾਂ ਕਰਵਾਈਆਂ ਗਈਆਂ ਸ਼ਿਕਾਇਤਾਂ ਦੀਆਂ ਕਾਪੀਆਂ ਅਤੇ ਜਾਂਚ ਰਿਪੋਰਟਾਂ ਸ਼ਾਮਿਲ ਹਨ। ਇਸ ਮਾਮਲੇ ਵਿਚ ਅਦਾਲਤ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਆਪਣਾ ਉਪਰੋਕਤ ਫ਼ੈਸਲਾ ਸੁਣਾਇਆ।
Ad Position 22
No active advertisement
ਪਿਛਲੀ ਖ਼ਬਰ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 85 ਸਾਲਾ ਵਿਅਕਤੀ ਦੇ ਸਫਲਤਾ ਪੂਰਵਕ ਬਦਲੇ ਦੋਵੇਂ ਗੋਡੇ ਅਗਲੀ ਖ਼ਬਰ ਖੰਨਾ ਵਿਚ ਸੌਂਦ ਅਤੇ ਕੋਟਲੀ ਦੀ ਸਰਪ੍ਰਸਤੀ ਵਾਲੀਆਂ ਕਮੇਟੀਆਂ ਮਨਾਉਣਗੀਆਂ 2 ਦੁਸਹਿਰੇ ਮਿਲਟਰੀ ਗਰਾਊਂਡ ਵਿਚ 120 ਫੁੱਟ ਉ...
Ad Position 24