17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮਾਈਂਡ ਮੇਕਰ ਰਾਹੀਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਕੀਤਾ ਹਾਸਿਲ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਵਧੇਰੇ ਸਮੇਂ ਤੋਂ ਵੀਜ਼ਾ ਗਾਈਡੈਂਸ ਪ੍ਰਦਾਨ ਕਰ ਰਹੀ ਸੰਸਥਾ ਮਾਈਂਡ ਮੇਕਰ ਦੇ ਮਾਰਗ ਦਰਸ਼ਨ ਨਾਲ ਹੁਣ ਤੱਕ ਹਜ਼ਾਰਾਂ ਹੀ ਵਿਦਿਆਰਥੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਘੁੰਮਣ- ਫਿਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਕੋਲ ਮਿਲਣ ਜਾਣ ਲਈ ਵੀਜ਼ਾ ਹਾਸਲ ਕਰ ਚੁੱਕੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸੰਸਥਾ ਰਾਹੀਂ ਕੈਨੇਡਾ ਵਿਜ਼ਟਰ ਵੀਜ਼ਾ ਹਾਸਲ ਕਰਨ ਦੇ ਚਾਹਵਾਨਾਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 18-10-2026
ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਵਧੇਰੇ ਸਮੇਂ ਤੋਂ ਵੀਜ਼ਾ ਗਾਈਡੈਂਸ ਪ੍ਰਦਾਨ ਕਰ ਰਹੀ ਸੰਸਥਾ ਮਾਈਂਡ ਮੇਕਰ ਦੇ ਮਾਰਗ ਦਰਸ਼ਨ ਨਾਲ ਹੁਣ ਤੱਕ ਹਜ਼ਾਰਾਂ ਹੀ ਵਿਦਿਆਰਥੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਘੁੰਮਣ- ਫਿਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਕੋਲ ਮਿਲਣ ਜਾਣ ਲਈ ਵੀਜ਼ਾ ਹਾਸਲ ਕਰ ਚੁੱਕੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸੰਸਥਾ ਰਾਹੀਂ ਕੈਨੇਡਾ ਵਿਜ਼ਟਰ ਵੀਜ਼ਾ ਹਾਸਲ ਕਰਨ ਦੇ ਚਾਹਵਾਨਾਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ। ਇਸੇ ਲੜੀ ਤਹਿਤ ਤੇਜਾ ਸਿੰਘ ਬਿਲਿੰਗ ਅਤੇ ਰਾਜ ਰਵਿੰਦਰ ਕੌਰ ਬਿਲਿੰਗ ਵਾਸੀ ਖੰਨਾ ਨੇ ਕੈਨੇਡਾ ਆਪਣੀ ਭਤੀਜੀ ਨੂੰ ਮਿਲਣ ਜਾਣ ਲਈ ਵੀਜ਼ਾ ਪ੍ਰਾਪਤ ਕੀਤਾ ਹੈ। ਜਿਕਰਯੋਗ ਹੈ ਕਿ ਰਾਜ ਰਵਿੰਦਰ ਕੌਰ ਦੀ ਪਹਿਲਾਂ ਦੋ ਵਾਰ ਕੈਨੇਡਾ ਵਿਜਟਰ ਵੀਜ਼ਾ ਦੀ ਅਰਜੀ ਮਨ੍ਹਾ ਹੋ ਜਾਣ ਕਾਰਨ ਉਹ ਨਿਰਾਸ਼ ਸਨ। ਪਰੰਤੂ ਮਾਈਂਡ ਮੇਕਰ ਨੇ ਆਪਣੇ ਤਜ਼ਰਬੇ ਨਾਲ ਫਾਈਲ ਵਿੱਚ ਸਹੀ ਦਸਤਾਵੇਜ਼ ਲਗਾ ਕੇ ਅਤੇ ਕਮੀਆਂ ਨੂੰ ਦੂਰ ਕਰਕੇ ਵੀਜ਼ਾ ਹਾਸਲ ਕਰਨ ਵਿੱਚ ਆਪਣੀ ਗਾਈਡੈਂਸ ਦਿੱਤੀ। ਤੇਜਾ ਸਿੰਘ ਬਿਲਿੰਗ ਨੇ ਮਾਈਂਡ ਮੇਕਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਉੱਪਰ ਭਰਪੂਰ ਤਸੱਲੀ ਪ੍ਰਗਟਾਈ ਹੈ। ਮਾਈਂਡ ਮੇਕਰ ਦੇ ਡਾਇਰੈਕਟਰ ਓਪਰੇਸ਼ਨਜ਼ ਭਰਤ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇਕਰ ਵੀਜ਼ਾ ਅਰਜੀ ਨਾਲ ਲੋੜੀਂਦੇ ਦਸਤਾਵੇਜ ਸਹੀ ਤਰੀਕੇ ਨਾਲ ਲਗਾਏ ਜਾਂਦੇ ਹਨ ਤਾਂ ਵਿਜ਼ਟਰ ਵੀਜ਼ਾ ਸੁਖਾਲੇ ਢੰਗ ਨਾਲ ਹਾਸਲ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਂ ਭਗਵਤੀ ਦੇ ਜਾਗਰਣ ’ਚ ਨਤਮਸਤਕ ਹੋਏ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਗਲੀ ਖ਼ਬਰ ਖੰਨਾ ਨੇੜੇ ਸੜਕ ਹਾਦਸੇ ’ਚ ਟਰੱਕ ਡਰਾਈਵਰ ਦੀ ਮੌਤ
Ad Position 24