ਖੇਡਾਂ ਵਤਨ ਪੰਜਾਬ ਦੀਆਂ ਵਿਚ ਚੈਤੰਨਿਆ ਟੈਕਨੋ ਸਕੂਲ ਖੰਨਾ ਦੇ ਬੱਚਿਆਂ ਨੇ ਫੁੱਟਬਾਲ ਵਿਚ ਜਿੱਤਿਆ ਗੋਲਡ ਮੈਡਲ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਚੈਤੰਨਿਆ ਟੈਕਨੋ ਸਕੂਲ ਦੇ ਤਿੰਨ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਫੁੱਟਬਾਲ (ਅੰਡਰ- 14) ਵਿੱਚ ਖੰਨਾ ਦੀ ਟੀਮ ਵਲੋਂ ਖੇਡਦੇ ਹੋਏ ਜਿਲੇ੍ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਰਿਤਿਕਾ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਤਿੰਨ ਖਿਡਾਰੀਆਂ ਜਿਸ ਵਿੱਚ ਰਵਨੀਤ ਸਿੰਘ, ਵਰੁਣ ਕੁਮਾਰ ਤੇ ਵਿਕਾਸ ਕੁਮਾਰ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਖੰਨਾ ਫੁੱਟਬਾਲ ਸੈਂਟਰ ਦੀ ਟੀਮ ਵੱਲੋਂ ਕੋਚ ਸ਼ੁਭਮ ਕੁਮਾਰ ਤੇ ਸਕੂਲ ਦੀ ਅਗਵਾਈ ’ਚ ਖੇਡਦੇ ਹੋਏ ਜਿਲੇ੍ ਵਿੱਚੋ ਗੋਲਡ ਮੈਡਲ ਜਿੱਤਿਆ ਹੈ।
ਅਜੀਤ ਡੈਸਕ
12-10-2026