11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗ੍ਰਹਿ ਅਤੇ ਵਿੱਤ ਸਕੱਤਰ ਅਲੋਕ ਸ਼ੇਖਰ ਨੇ ਜਾਰੀ ਕੀਤੀ ਮਦਨੀਪੁਰ ਦੀ ‘ਮੈਲੀ ਜਹੀ ਕਿਤਾਬ’

ਪਾਇਲ, 11 ਅਕਤੂਬਰ (ਨਿਜ਼ਾਮਪੁਰ)-ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਤੇ 1984 ਵਿਚ ਸੰਪਰਦਾਇਕਤਾ ਦੀ ਵਗਦੀ ਹਨੇਰੀ ਵਿਚ ਸੇਵਾ ਰਾਮ ਸ਼ਰਮਾ ਦੇ ਪਰਿਵਾਰ ਵਲੋਂ ਕੀਤੀ ਮਦਦ ਨੂੰ ਸਮਰਪਿਤ ਕੀਤੀ ਪੁਸਤਕ ‘ਮੈਲੀ ਜਹੀ ਕਿਤਾਬ’ ਨੂੰ ਪੰਜਾਬ ਦੇ ਗ੍ਰਹਿ ਅਤੇ ਪ੍ਰਮੁੱਖ ਵਿੱਤ ਸਕੱਤਰ ਅਲੋਕ ਸ਼ੇਖਰ ਨੇ ਜਾਰੀ ਕੀਤਾ। ਜਿੱਥੇ ਉਹਨਾਂ ਏਡਿਡ ਭਾਈਚਾਰੇ ਦੀ ਸੇਵਾ ਕਰ ਰਹੇ ਗੁਰਮੀਤ ਸਿੰਘ ਮਦਨੀਪੁਰ ਨੂੰ ਭਾਈਚਾਰਕ ਮਸਲੇ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ, ਉੱਥੇ ਨਾਲ ਦੀ ਨਾਲ ਸਾਹਿਤਕ ਰੁਚੀਆਂ ਬਾਰੇ ਜਾਣ ਕੇ ਹੈਰਾਨੀ ਭਰੀ ਖੁਸ਼ੀ ਜਾਹਰ ਕਰਦਿਆਂ ਗੋਰਕੀ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਤ ਪਲੇਠੇ ਕਾਵਿ-ਸੰਗ੍ਰਿਹ ‘ਪੁੰਗਰਦੇ ਪੱਤ ਤੋਂ ਬਾਅਦ ਗੋਸਲ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਤ ਦੂਜੀ ਸਾਹਿਤਕ ਪੁਸਤਕ ‘ਮੈਲੀ ਜਹੀ ਕਿਤਾਬ’ ਰਲੀਜ਼ ਕੀਤੀ ਤੇ ਵਧਾਈ ਦਿੰਦਿਆਂ ਸਾਹਿਤਕ ਸਿਰਜਣਾ ਲਈ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਆ।

Ad Position 21
No active advertisement
ਅਜੀਤ ਡੈਸਕ 12-10-2026
ਪਾਇਲ, 11 ਅਕਤੂਬਰ (ਨਿਜ਼ਾਮਪੁਰ)-ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਤੇ 1984 ਵਿਚ ਸੰਪਰਦਾਇਕਤਾ ਦੀ ਵਗਦੀ ਹਨੇਰੀ ਵਿਚ ਸੇਵਾ ਰਾਮ ਸ਼ਰਮਾ ਦੇ ਪਰਿਵਾਰ ਵਲੋਂ ਕੀਤੀ ਮਦਦ ਨੂੰ ਸਮਰਪਿਤ ਕੀਤੀ ਪੁਸਤਕ ‘ਮੈਲੀ ਜਹੀ ਕਿਤਾਬ’ ਨੂੰ ਪੰਜਾਬ ਦੇ ਗ੍ਰਹਿ ਅਤੇ ਪ੍ਰਮੁੱਖ ਵਿੱਤ ਸਕੱਤਰ ਅਲੋਕ ਸ਼ੇਖਰ ਨੇ ਜਾਰੀ ਕੀਤਾ। ਜਿੱਥੇ ਉਹਨਾਂ ਏਡਿਡ ਭਾਈਚਾਰੇ ਦੀ ਸੇਵਾ ਕਰ ਰਹੇ ਗੁਰਮੀਤ ਸਿੰਘ ਮਦਨੀਪੁਰ ਨੂੰ ਭਾਈਚਾਰਕ ਮਸਲੇ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ, ਉੱਥੇ ਨਾਲ ਦੀ ਨਾਲ ਸਾਹਿਤਕ ਰੁਚੀਆਂ ਬਾਰੇ ਜਾਣ ਕੇ ਹੈਰਾਨੀ ਭਰੀ ਖੁਸ਼ੀ ਜਾਹਰ ਕਰਦਿਆਂ ਗੋਰਕੀ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਤ ਪਲੇਠੇ ਕਾਵਿ-ਸੰਗ੍ਰਿਹ ‘ਪੁੰਗਰਦੇ ਪੱਤ ਤੋਂ ਬਾਅਦ ਗੋਸਲ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਤ ਦੂਜੀ ਸਾਹਿਤਕ ਪੁਸਤਕ ‘ਮੈਲੀ ਜਹੀ ਕਿਤਾਬ’ ਰਲੀਜ਼ ਕੀਤੀ ਤੇ ਵਧਾਈ ਦਿੰਦਿਆਂ ਸਾਹਿਤਕ ਸਿਰਜਣਾ ਲਈ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਆ। ਲੇਖਕ ਨੇ ਸਕੂਲੋਂ ਭੱਜਦੇ ਬੱਚਿਆਂ ਤੋਂ ਪਾਸਾ ਵੱਟਣ, ਇੰਗਲੈਂਡ ਫੇਰੀ ਦੀਆਂ ਯਾਦਾਂ ਤੇ ਸੈਰਾਂ ਬਾਰੇ, ਅਕਬਰ ਦੀ ਤਾਜਪੋਸ਼ੀ ਦੀ ਪੰਜਾਬ ਵਿਚ ਵਾਪਰੀ ਇਤਿਹਾਸਕ ਘਟਨਾ, ਜ਼ਿੰਦਗੀ ਦੇ ਨਿੱਜੀ ਅਨੁਭਵਾਂ ਅਤੇ ਏਡਿਡ ਭਾਈਚਾਰੇ ਵਲੋਂ ਪੈਨਸ਼ਨ ਬਹਾਲੀ ਲਈ ਲੜੇ ਸੰਘਰਸ਼ ਤੇ ਸੰਖੇਪ ਚਾਨਣਾ ਪਾਉਂਦੇ ਕੌੜੇ ਮਿੱਠੇ ਤਜਰਬਿਆਂ ਨੂੰ ਰੋਚਕਤਾ ਭਰਪੂਰ ਸਾਹਿਤਕ ਰੰਗ ਵਿਚ ਪੇਸ਼ ਕੀਤਾ ਹੈ। ਇਸ ਮੌਕੇ ਸੇਵਾ ਸੁਸਾਇਟੀ ਰਾਣੋ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਰਾਣੇ ਅਤੇ ਮਹੇਸ਼ ਗੌਤਮ ਸਰਹੰਦ ਨੇ ਵੀ ਪੁਸਤਕ ਰਲੀਜ਼ ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੋਟਾਂ ਕਾਲਜ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਵਰਕਸ਼ਾਪ ਅਗਲੀ ਖ਼ਬਰ ਪਿੰਡ ਬੱਲ੍ਹੋ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਤੇ ਵੀ.ਡੀ.ਸੀ. ਦੀ ਹੋਈ ਸਾਂਝੀ ਮੀਟਿੰਗ
Ad Position 24