ਡੇਰਾ ਝੱਮਟ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਅਤੇ ਲੈਂਜ ਪਾਉਣ ਦਾ ਵਿਸ਼ਾਲ ਕੈਂਪ 11 ਨੂੰ
ਰਾੜਾ ਸਾਹਿਬ, 10 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸੁਵਿਧਾ ਅਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਰਾਧਾ ਸੁਆਮੀ ਸਤਿਸੰਗ ਝੱਮਟ, ਡੇਰਾ ਬਾਬਾ ਮਸਤਾਨਾ ਮਹਾਰਾਜ (ਰਜਿ. ਸੁਸਾਇਟੀ), ਪਿੰਡ ਝੱਮਟ ਵਿਖੇ ਅੱਖਾਂ ਦੀਆਂ ਬੀਮਾਰੀਆਂ ਦੇ ਸਮਾਧਾਨ ਲਈ ਇੱਕ ਵਿਸ਼ਾਲ ਮੁਫ਼ਤ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਰਾੜਾ ਸਾਹਿਬ, 10 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸੁਵਿਧਾ ਅਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਰਾਧਾ ਸੁਆਮੀ ਸਤਿਸੰਗ ਝੱਮਟ, ਡੇਰਾ ਬਾਬਾ ਮਸਤਾਨਾ ਮਹਾਰਾਜ (ਰਜਿ. ਸੁਸਾਇਟੀ), ਪਿੰਡ ਝੱਮਟ ਵਿਖੇ ਅੱਖਾਂ ਦੀਆਂ ਬੀਮਾਰੀਆਂ ਦੇ ਸਮਾਧਾਨ ਲਈ ਇੱਕ ਵਿਸ਼ਾਲ ਮੁਫ਼ਤ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਡੇਰਾ ਮੁਖੀ ਸੰਤ ਕਰਨੈਲ ਸਿੰਘ ਜੀ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਅੱਖਾਂ ਦਾ ਚੈੱਕਅਪ ਕਰਨ ਦੇ ਨਾਲ-ਨਾਲ ਮੁਫ਼ਤ ਲੈਂਜ਼ ਵੀ ਪਾਏ ਜਾਣਗੇ। ਪ੍ਰਬੰਧਕਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਕੈਂਪ ਮਿਤੀ 11 ਅਕਤੂਬਰ 2026 (ਦਿਨ ਐਤਵਾਰ) ਨੂੰ ਆਯੋਜਿਤ ਕੀਤਾ ਜਾਵੇਗਾ। ਕੈਂਪ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਸ ਕੈਂਪ ਦੀ ਦੇਖ-ਰੇਖ ਸਮਾਜ ਸੇਵੀ ਅਤੇ ਸਟੇਟ ਅਵਾਰਡੀ ਸ. ਇੰਦਰਜੀਤ ਸਿੰਘ ਮੂੰਡੇ (ਕੇ. ਐਸ. ਗਰੁੱਪ, ਮਲੇਰਕੋਟਲਾ) ਵੱਲੋਂ ਨਿਭਾਈ ਜਾ ਰਹੀ ਹੈ। ਕੈਂਪ ਦੌਰਾਨ ਅੱਖਾਂ ਦੇ ਪ੍ਰਸਿੱਧ ਮਾਹਿਰ ਅਤੇ ਸਟੇਟ ਅਵਾਰਡੀ ਡਾ. ਰਮੇਸ਼ ਜੀ (ਮਨਸੂਰਾਂ ਵਾਲੇ) ਆਪਣੀ ਤਜਰਬੇਕਾਰ ਡਾਕਟਰੀ ਟੀਮ ਨਾਲ ਪਹੁੰਚ ਕੇ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕਰਨਗੇ। ਜਾਂਚ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਨੂੰ ਲੈਂਜ਼ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਵਧੀਆ ਕੁਆਲਿਟੀ ਦੇ ਲੈਂਜ਼ ਬਿਲਕੁਲ ਮੁਫ਼ਤ ਪਾਏ ਜਾਣਗੇ।