ਡੇਰਾ ਝੱਮਟ ਵਿਖੇ ਅੱਖਾਂ ਦਾ ਚੈੱਕਅਪ ਤੇ ਲੈਂਜ ਪਾਉਣ ਦਾ ਕੈਂਪ ਅੱਜ - ਸੰਤ ਕਰਨੈਲ ਸਿੰਘ
ਮਲੌਦ, 10 ਅਕਤੂਬਰ (ਸਹਾਰਨ ਮਾਜਰਾ)-ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸੁਵਿਧਾ ਅਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਰਾਧਾ ਸੁਆਮੀ ਸਤਿਸੰਗ ਘਰ ਝੱਮਟ, ਡੇਰਾ ਬਾਬਾ ਮਸਤਾਨਾ ਮਹਾਰਾਜ (ਰਜਿ. ਸੋਸਾਇਟੀ) ਵਲੋਂ ਪਿੰਡ ਝੱਮਟ ਵਿਖੇ ਅੱਖਾਂ ਦੀਆਂ ਬੀਮਾਰੀਆਂ ਦੇ ਸਮਾਧਾਨ ਲਈ ਇੱਕ ਵਿਸ਼ਾਲ ਮੁਫ਼ਤ ਕੈਂਪ ਦਾ ਆਯੋਜਨ ਅੱਜ ਮਿਤੀ 11 ਅਕਤੂਬਰ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ।
ਮਲੌਦ, 10 ਅਕਤੂਬਰ (ਸਹਾਰਨ ਮਾਜਰਾ)-ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸੁਵਿਧਾ ਅਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਰਾਧਾ ਸੁਆਮੀ ਸਤਿਸੰਗ ਘਰ ਝੱਮਟ, ਡੇਰਾ ਬਾਬਾ ਮਸਤਾਨਾ ਮਹਾਰਾਜ (ਰਜਿ. ਸੋਸਾਇਟੀ) ਵਲੋਂ ਪਿੰਡ ਝੱਮਟ ਵਿਖੇ ਅੱਖਾਂ ਦੀਆਂ ਬੀਮਾਰੀਆਂ ਦੇ ਸਮਾਧਾਨ ਲਈ ਇੱਕ ਵਿਸ਼ਾਲ ਮੁਫ਼ਤ ਕੈਂਪ ਦਾ ਆਯੋਜਨ ਅੱਜ ਮਿਤੀ 11 ਅਕਤੂਬਰ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਕੈਂਪ ਡੇਰਾ ਮੁਖੀ ਸੰਤ ਕਰਨੈਲ ਸਿੰਘ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਖਾਂ ਦਾ ਚੈੱਕਅਪ ਕਰਨ ਦੇ ਨਾਲ-ਨਾਲ ਮੁਫ਼ਤ ਲੈਂਜ਼ ਵੀ ਪਾਏ ਜਾਣਗੇ। ਪ੍ਰਬੰਧਕਾਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ।