08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਲ ਇੰਡੀਆ ਬੀ. ਐਸ. ਐਨ. ਐਲ. ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ

ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਆਲ ਇੰਡੀਆ ਬੀ. ਐਸ.

Ad Position 21
No active advertisement
ਅਜੀਤ ਡੈਸਕ 09-10-2026
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਆਲ ਇੰਡੀਆ ਬੀ. ਐਸ. ਐਨ. ਐਲ. ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਡੀ. ਕੇ. ਸੋਢੀ ਦੀ ਪ੍ਰਧਾਨਗੀ ਹੇਠ ਹੋਈ। ਬਲਵੀਰ ਸਿੰਘ ਭੱਟੀ ਵਲੋਂ 1000 ਮਹੀਨਾ ਮੈਡੀਕਲ ਅਨਾਉਂਸ ਬੰਦ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਡੀ. ਕੇ. ਸੋਢੀ ਨੇ ਵੇਰਵੇ ਸਹਿਤ ਦੱਸਿਆ ਕਿ ਸੁਪਰੀਮ ਕੋਰਟ ਵਿਚ ਪਾਏ ਕੇਸ ਵਿਚ ਭਾਵੇਂ ਕੋਈ ਜਿਆਦਾ ਤਰੱਕੀ ਨਹੀਂ ਹੋਈ, ਪਰ ਫਿਰ ਵੀ ਸਾਡੇ ਵਕੀਲਾਂ ਵਲੋਂ ਇਸ ਕੇਸ ਨੂੰ ਬੜੀ ਸੋਝੀ ਨਾਲ ਲੜਿਆ ਜਾ ਰਿਹਾ। ਇਸ ਮੌਕੇ ਦਵਿੰਦਰ ਸ਼ਰਮਾ ਬਿੰਦਰੀ ਅਤੇ ਦਰਸ਼ਨ ਸਿੰਘ ਰਾਣਮਾ ਅਤੇ ਰਾਜਨ ਅਰੋੜਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਦੀ ਮਨਜ਼ੂਰੀ ਦੇ ਨਾਲ ਸਰਬ ਸੰਮਤੀ ਨਾਲ ਵੀਕੇ ਰਾਵਤ ਏ. ਜੀ. ਐਮ. ਨੂੰ ਐਕਟਿੰਗ ਚੇਅਰਮੈਨ ਲਗਾਇਆ ਗਿਆ, ਗਿਆਨ ਪ੍ਰਕਾਸ਼ ਸ਼ਰਮਾ ਡੀ. ਟੀ. ਰਿਟਾਇਰਡ ਨੂੰ ਸੀਨੀਅਰ ਵਾਈਸ ਪ੍ਰਧਾਨ ਲਗਾਇਆ ਗਿਆ। ਇਸ ਮੀਟਿੰਗ ਵਿਚ ਸੁਖਵਿੰਦਰ ਸਿੰਘ ਵਾਲੀਆ ਐਸ. ਡੀ. ਓ., ਮੁਖਤਿਆਰ ਸਿੰਘ ਐਸ. ਡੀ. ਓ., ਹਰੀਦਾਸ, ਮੁਨਸ਼ੀ ਰਾਮ, ਅਵਤਾਰ ਸਿੰਘ, ਪ੍ਰਦੀਪ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ, ਜੰਗ ਸਿੰਘ, ਸਵਰਨ ਸਿੰਘ, ਸੰਤੋਖ ਸਿੰਘ, ਪਰਮਜੀਤ ਸਿੰਘ, ਸੋਹਣ ਸਿੰਘ ਕੌੜੀ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਪੀ. ਐਸ. ਖੰਨਾ ਵਿਚ ‘ਫੈਸ਼ਨ ਮੇਨੀਆ’ ਰਾਹੀਂ ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਦਾ ਜਸ਼ਨ ਅਗਲੀ ਖ਼ਬਰ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਦਾ ਖੇਡ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24