ਪ੍ਰਧਾਨ ਗਿੱਲ ਬੇਰ ਕਲਾਂ ਨੇ ਪਿੰਡ ਕੂਹਲੀ ਖੁਰਦ ਵਿਖੇ ਕਾਂਗਰਸੀ ਵਰਕਰਾਂ ਨਾਲ ਪੰਨਾ ਪਰਮੁੱਖ ਲਗਾਉਣ ਨੂੰ ਲੈ ਕੇ ਕੀਤੀ ਮੀਟਿੰਗ
ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਪਿੰਡ ਕੂਹਲੀ ਖੁਰਦ ਵਿਖੇ ਪੰਨਾ ਪਰਮੁੱਖ ਲਗਾਉਣ ਨੂੰ ਲੈ ਕੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਸਵਾਲਾ ਦੇ ਜਵਾਬ ਦੇਣ ਤੋ ਕਦੋ ਤੱਕ ਭੱਜੇਗੀ , ਸਵਾਲਾ ਦੇ ਜਵਾਬ ਤਾਂ ਦੇਣੇ ਹੀ ਪੈਣਗੇ।
ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਪਿੰਡ ਕੂਹਲੀ ਖੁਰਦ ਵਿਖੇ ਪੰਨਾ ਪਰਮੁੱਖ ਲਗਾਉਣ ਨੂੰ ਲੈ ਕੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਸਵਾਲਾ ਦੇ ਜਵਾਬ ਦੇਣ ਤੋ ਕਦੋ ਤੱਕ ਭੱਜੇਗੀ , ਸਵਾਲਾ ਦੇ ਜਵਾਬ ਤਾਂ ਦੇਣੇ ਹੀ ਪੈਣਗੇ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੂੰ ਸਹੀ ਸਮਾਂ ਆਉਣ ’ਤੇ ਜਵਾਬ ਜਰੂਰ ਦਿੱਤਾ ਜਾਵੇਗਾ, ਜਿੰਨ੍ਹਾਂ ਨੇ ਲੋਕਾਂ ਤੇ ਆਪਣੀ ਚੋਧਰ ਬਰਕਰਾਰ ਰੱਖਣ ਲਈ ਝੂਠੇ ਪਰਚੇ ਦਰਜ ਕਰਵਾਏ, ਪਰ ਸ਼ਾਇਦ ਉਹ ਇਹ ਭੁੱਲ ਗਏ ਕਿ ਸਮਾਂ ਕਿਸੇ ਦੇ ਵੀ ਵਸ ਵਿੱਚ ਨਹੀਂ ਹੁੰਦੇ, ਦਿਨ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਭੇਜੇ ਜਾਂਦੇ ਪ੍ਰੋਗਰਾਮ ਤੁਹਾਡੀ ਸਾਰਿਆਂ ਦੀ ਮਿਹਨਤ ਸਦਕਾ ਸਿਰੇ ਚੜ੍ਹਦੇ ਹਨ, ਇਸੇ ਲਈ ਹਰ ਕੰਮ ਬਲਾਕ ਕਾਂਗਰਸ ਮਲੌਦ ਪਹਿਲ ਦੇ ਆਧਾਰ ’ਤੇ ਪੂਰਾ ਕਰਦੀ ਹੈ। ਇਸ ਮੌਕੇ ਕਿ੍ਰਸ਼ਨਦੇਵ ਜੋਗੀਮਾਜਰਾ ਮੰਡਲ ਪ੍ਰਧਾਨ, ਤਰਸੇਮ ਸਿੰਘ ਛੇਮਾ, ਮਾਸਟਰ ਜਗਰੂਪ ਸਿੰਘ, ਦਰਸ਼ਨ ਸਿੰਘ ਸੈਕਟਰੀ, ਮੁਲੀਮ ਸਿੰਘ, ਪਾਲ ਸਿੰਘ ਪੰਚ, ਭਿੰਦਰ ਸਿੰਘ ਪੰਚ, ਜੰਗ ਸਿੰਘ, ਅੰਗਰੇਜ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ।