ਕੇਂਦਰ ਅਤੇ ਸੂਬਾ ਸਰਕਾਰ ਦਾ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ-ਕਿਸਾਨ ਆਗੂ
ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਉਕਾ ਹੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ 16 ਦਿਨ ਲਗਾਤਾਰ ਡੀਸੀ ਦਫਤਰਾਂ ਤੇ ਚੱਲੇ ਧਰਨਿਆਂ ਵਿੱਚ ਕਿਸੇ ਨੇ ਆ ਕੇ ਕੋਈ ਬਾਤ ਵੀ ਨਹੀਂ ਪੁੱਛੀ, ਕਿਸਾਨਾਂ ਵੱਲੋਂ ਡੀਸੀ ਦਫਤਰ ਦਾ ਘਿਰਾਓ, ਮੰਤਰੀਆਂ ਦੇ ਘਿਰਾਓ, ਭਾਜਪਾ ਮੰਤਰੀਆਂ ਦੇ ਘਰਾਂ ਦੇ ਵੀ ਘਿਰਾਓ ਕੀਤੇ ਗਏ ਪਰ ਸਿਵਾਏ ਲਾਰਿਆਂ ਤੋਂ ਕੁਝ ਵੀ ਪੱਲੇ ਨਹੀਂ ਪਾਇਆ ਗਿਆ।
ਗ
ਗੱਲਬਾਤ ਕਰਦੇ ਹੋਏ ਕਿਸਾਨ ਆਗੂ।
25-09-2026
ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਉਕਾ ਹੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ 16 ਦਿਨ ਲਗਾਤਾਰ ਡੀਸੀ ਦਫਤਰਾਂ ਤੇ ਚੱਲੇ ਧਰਨਿਆਂ ਵਿੱਚ ਕਿਸੇ ਨੇ ਆ ਕੇ ਕੋਈ ਬਾਤ ਵੀ ਨਹੀਂ ਪੁੱਛੀ, ਕਿਸਾਨਾਂ ਵੱਲੋਂ ਡੀਸੀ ਦਫਤਰ ਦਾ ਘਿਰਾਓ, ਮੰਤਰੀਆਂ ਦੇ ਘਿਰਾਓ, ਭਾਜਪਾ ਮੰਤਰੀਆਂ ਦੇ ਘਰਾਂ ਦੇ ਵੀ ਘਿਰਾਓ ਕੀਤੇ ਗਏ ਪਰ ਸਿਵਾਏ ਲਾਰਿਆਂ ਤੋਂ ਕੁਝ ਵੀ ਪੱਲੇ ਨਹੀਂ ਪਾਇਆ ਗਿਆ। ਆਗੂਆਂ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕਰਨ ਬਾਰੇ, ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਵਿਉਂਤ ਰੱਦ ਕਰਨ, ਆਬਾਦਕਾਰਾਂ ਨੂੰ ਮਾਲਕੀ ਹੱਕ ਦਵਾਉਣਾ, ਕਿਸਾਨਾਂ ਖੇਤ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਸਾਰੇ ਕਰਜ਼ੇ ਖਤਮ ਕਰਨ, ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ ਵਰਕਰਾਂ ਤੇ ਪਾਏ ਝੂਠੇ ਕੇਸ ਰੱਦ ਕਰਨ, ਪਰਾਲੀ ਸਾੜਨ ਵਾਲੇ ਸਾਰੇ ਕੇਸ ਫੌਰੀ ਰੱਦ ਕਰਨ, ਹੜਾਂ ਨਾਲ ਹੋਏ ਨੁਕਸਾਨ ਦਾ ਪੂਰਾ ਮੁਆਵਜਾ ਕਾਸਤਕਾਰਾਂ ਨੂੰ ਦੇਣ, ਬੀਜ ਬਿੱਲ ਤੇ ਬਿਜਲੀ ਬਿੱਲ ਕਾਨੂੰਨ ਰੱਦ ਕਰਨ, ਮਹਿੰਗਾਈ ਵਧਾਉਣ ਦੇ ਸਾਰੇ ਕਦਮ ਰੋਕਣ , ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ, ਬਹੁ ਕੌਮੀ ਸਾਮਰਾਜੀ ਕੰਪਨੀਆਂ ਵੱਡੇ ਸਰਮਾਏਦਾਰਾਂ ਤੇ ਟੈਕਸ ਲਗਾ ਕੇ ਆਮ ਲੋਕਾਂ ਤੇ ਟੈਕਸ ਘਟਾਉਂਣ, ਫਸਲਾਂ ਤੇ ਸੀ ਟੂ ਪਲਸ ਫਾਰਮੂਲੇ ਨਾਲ ਐਮ ਐਸ. ਪੀ. ਦੀ ਗਰੰਟੀ ਕਾਨੂੰਨ ਬਣਾਉਂਣ ਆਦਿ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ 26 ਸਤੰਬਰ ਨੂੰ ਜ਼ਿਲੇ ਦੀ ਮੀਟਿੰਗ ਪਿੰਡ ਸਿਆੜ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿਚ ਸੂਬਾ ਆਗੂ ਸੰਬੋਧਨ ਕਰਨਗੇ ਤੇ 5 ਅਕਤੂਬਰ ਨੂੰ ਡੀ. ਸੀ ਦਫ਼ਤਰਾਂ ਦੇ ਘਿਰਾਓ ਦੀ ਤਿਆਰੀ ਬਾਰੇ ਰੂਪ ਰੇਖਾ ਦਸਣਗੇ। ਇਸ ਵੇਲੇ ਇਹਨਾਂ ਨਾਲ ਅਮਰੀਕ ਸਿੰਘ ਭੂੰਦੜੀ, ਗੁਰਦੇਵ ਸਿੰਘ ਨਾਰੰਗਵਾਲ ਤੇ ਤੀਰਥ ਸਿੰਘ ਤਲਵੰਡੀ ਵੀ ਸ਼ਾਮਲ ਸਨ।