24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਾਂਗਰਸ ਪਾਰਟੀ ਵਲੋਂ ਪਿੰਡ ਬਰਮਾਲੀਪੁਰ ਵਿਚ ਪੰਨਾ ਪ੍ਰਮੁੱਖ ਜਥੇਬੰਦਕ ਮੁਹਿੰਮ ਤਹਿਤ ਮੀਟਿੰਗ

ਪਾਇਲ, 23 ਸਤੰਬਰ (ਰਾਜਿੰਦਰ ਸਿੰਘ)-ਪਿੰਡ ਬਰਮਾਲੀਪੁਰ ਵਿਖੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਲਾਮਬੰਦੀ ਤਹਿਤ ਪੰਨਾ ਪ੍ਰਮੁੱਖ ਜਥੇਬੰਦਕ ਮੁਹਿਮ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਡ ਦੇ ਆਦੇਸ਼ਾਂ ਮੁਤਾਬਕ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਰ ਬੂਥ ਲਈ ਪੰਨਾ ਪ੍ਰਮੁੱਖ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਸਾਰੇ ਹਲਕੇ ਦਾ ਦੌਰਾ ਕੀਤਾ ਜਾ ਰਿਹਾ ਹੈ।

Ad Position 21
No active advertisement
ਪਿੰਡ ਬਰਮਾਲੀਪੁਰ ਵਿਚ ਮੀਟਿੰਗ ਸਮੇਂ, ਸਾਬਕਾ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਤੇ ਹੋਰ ਆਗੂ। ਤਸਵੀਰ ਰਾਜਿੰਦਰ ਸਿੰਘ 24-09-2026
ਪਾਇਲ, 23 ਸਤੰਬਰ (ਰਾਜਿੰਦਰ ਸਿੰਘ)-ਪਿੰਡ ਬਰਮਾਲੀਪੁਰ ਵਿਖੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਲਾਮਬੰਦੀ ਤਹਿਤ ਪੰਨਾ ਪ੍ਰਮੁੱਖ ਜਥੇਬੰਦਕ ਮੁਹਿਮ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਡ ਦੇ ਆਦੇਸ਼ਾਂ ਮੁਤਾਬਕ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਰ ਬੂਥ ਲਈ ਪੰਨਾ ਪ੍ਰਮੁੱਖ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਸਾਰੇ ਹਲਕੇ ਦਾ ਦੌਰਾ ਕੀਤਾ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੱਖਾ ਪਾਇਲ ਨੇ ਕਿਹਾ ਕਿ ਕਾਂਗਰਸ ਪਾਰਟੀ 2027 ਦੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੰਭਵ ਹੈ ਕਿ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਪੰਜਾਬ ਨਾਲ ਪੈਰ ਪੈਰ ਤੇ ਧੋਖਾ ਕੀਤਾ ਹੈ ਕਿਉਂਕਿ ਗਰੰਟੀਆਂ ਪੂਰੀਆਂ ਕਰਨ ਦਾ ਸਿਰਫ ਦਿਖਾਵਾ ਕੀਤਾ ਹੈ ਜਦਕਿ ਅਸਲੀਅਤ ਵਿੱਚ ਕੁਝ ਵੀ ਨਹੀਂ। ਉਹਨਾਂ ਕਿਹਾ ਕਿ ਬਿਜਲੀ ਦਾ ਬਿੱਲ ਮੁਆਫ ਕਰਨ ਦਾ ਦਾਅਵਾ ਕਰਕੇ ਵੱਡੇ ਵੱਡੇ ਬਿਲ ਭੇਜੇ ਜਾ ਰਹੇ ਹਨ, ਪੰਜਾਬ ਦੀਆਂ ਮਹਿਲਾਵਾਂ ਲਈ ਹਰ ਮਹੀਨੇ 1000 ਦਾ ਦੇਣ ਦਾ ਵਾਅਦਾ ਕਰਕੇ ਸਾਢੇ ਚਾਰ ਸਾਲ ਦੇ ਪੈਸੇ ਦੱਬ ਲਏ ਹਨ। ਸਟੇਜ ਸਕੱਤਰ ਦੀ ਸੇਵਾ ਮੈਨੇਜਰ ਲੱਖਾ ਸਿੰਘ ਨੇ ਨਿਭਾਈ ਇਸ ਮੌਕੇ ਗੁਰਨਾਜ ਸਿੰਘ ਜੀਰਖ ਪ੍ਰਧਾਨ ਯੂਥ ਕਾਂਗਰਸ , ਮੰਡਲ ਪ੍ਰਧਾਨ ਰਾਮਪਰਕਾਸ ਸਿੰਘ ਪੱਪੂ ਅੜੈਚਾ, ਕਾਂਗਰਸ ਦੇ ਆਗੂ ਕੁਲਵੀਰ ਸਿੰਘ ਹੇਅਰ ਇੰਚਾਰਜ ਸੋਸਲ ਮੀਡੀਆ ਸਹਿਕਾਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਹੈਪੀ, ਇੰਸ ਵਿਜੇ ਕੁਮਾਰ , ਕਸਮੀਰਾ ਸਿੰਘ ਸਾਬਕਾ ਪੰਚ, ਬੀਰਦਵਿੰਦਰ ਸਿੰਘ ਪ੍ਰਧਾਨ ਬਾਬਾ ਕਾਲਾ ਮਹਿਰ ਕੁਸ਼ਤੀ ਕਲੱਬ, ਸੁਖਵੰਤ ਸਿੰਘ ਹੇਅਰ, ਜਸਦੇਵ ਸਿੰਘ ਪੋਲਾ, ਸੱਤਪਾਲ ਸਿੰਘ ਪਾਲੀ, ਸਤਿੰਦਰਜੀਤ ਸਿੰਘ ਬਰਾੜ, ਲਖਵੀਰ ਸਿੰਘ ਹੇਅਰ, ਲਖਮੀਰ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਤੂਰ, ਬਹਾਦਰ ਸਿੰਘ ਪਾਲੀ , ਪਵਿੱਤਰ ਸਿੰਘ ਤੂਰ, ਸੂਬੇਦਾਰ ਜਗਜੀਤ ਸਿੰਘ, ਜਗਦੇਵ ਸਿੰਘ ਜੱਗੀ, ਸੱਤਪਾਲ ਸਿੰਘ ਪਾਲ, ਦਵਿੰਦਰ ਸਿੰਘ ਹੇਅਰ, ਰਣਜੀਤ ਸਿੰਘ ਰਾਣਾ, ਸਵਰਨ ਸਿੰਘ ਗੋਗੀ, ਸੂਬੇਦਾਰ ਬਚਿੱਤਰ ਸਿੰਘ, ਨਵਜੋਤ ਸਿੰਘ ਜੋਤੀ, ਲਾਭ ਸਿੰਘ ਕਾਕਾ, ਜਸਵੀਰ ਸਿੰਘ ਹੇਅਰ, ਬਾਬਾ ਕੁਲਵੰਤ ਸਿੰਘ, ਹਰਮੇਲ ਸਿੰਘ ਹੇਅਰ, ਜਗਪਾਲ ਸਿੰਘ, ਸੋਹਣ ਸਿੰਘ, ਜੱਸਾ ਰਣਦਿਉ, ਹਰਦੀਪ ਸਿੰਘ, ਜਗਪਾਲ ਸਿੰਘ, ਸੁਰਜੀਤ ਸਿੰਘ, ਸੰਤੋਖ ਸਿੰਘ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਮੁੱਖ ਚੌਕ ਵਿਖੇ ਨਿਹੰਗ ਜਥੇਬੰਦੀਆਂ ਵਲੋਂ ਰੋਸ ਧਰਨਾ ਅਗਲੀ ਖ਼ਬਰ ਸਹਿਜੋ ਮਾਜਰਾ ਵਿਖੇ ਬਾਬਾ ਸ਼ਾਹ ਸਰਫ਼ ਦਾ ਸਲਾਨਾ ਮੇਲਾ 25 ਨੂੰ
Ad Position 24