23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਕਾਲੀ ਦਲ (ਅ) ਦੇ ਆਗੂਆਂ ਨੇ ਨਾਜਾਇਜ਼ ਕਬਜਿਆਂ ਸੰਬੰਧੀ ਐੱਸ. ਡੀ. ਐੱਮ. ਪਾਇਲ ਨੂੰ ਦਿੱਤਾ ਮੰਗ ਪੱਤਰ

ਪਾਇਲ, 23 ਸਤੰਬਰ (ਨਿਜ਼ਾਮਪੁਰ -ਰਜਿੰਦਰ ਸਿੰਘ)-ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਸਿਹੌੜਾ ਨੇ ਪ੍ਰਵਾਸੀਆਂ ਵੱਲੋਂ ਗਰਾਂਉਡਾਂ, ਸੜਕਾਂ ਦੇ ਫੁੱਟਪਾਥਾਂ ਤੇ ਝੁੱਗੀਆਂ ਝੌਪੜੀਆਂ, ਰੇਹੜੀਆਂ ਫੜੀਆਂ ਲਗਾਕੇ ਕੀਤੇ ਨਜ਼ਾਇਜ਼ ਕਬਜਿਆਂ ਨੂੰ ਛੁਡਾਉਣ ਲਈ ਐੱਸ. ਡੀ.

Ad Position 21
No active advertisement
ਅਜੀਤ ਡੈਸਕ 24-09-2026
ਪਾਇਲ, 23 ਸਤੰਬਰ (ਨਿਜ਼ਾਮਪੁਰ -ਰਜਿੰਦਰ ਸਿੰਘ)-ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਸਿਹੌੜਾ ਨੇ ਪ੍ਰਵਾਸੀਆਂ ਵੱਲੋਂ ਗਰਾਂਉਡਾਂ, ਸੜਕਾਂ ਦੇ ਫੁੱਟਪਾਥਾਂ ਤੇ ਝੁੱਗੀਆਂ ਝੌਪੜੀਆਂ, ਰੇਹੜੀਆਂ ਫੜੀਆਂ ਲਗਾਕੇ ਕੀਤੇ ਨਜ਼ਾਇਜ਼ ਕਬਜਿਆਂ ਨੂੰ ਛੁਡਾਉਣ ਲਈ ਐੱਸ. ਡੀ. ਐੱਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਆਏ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਆ ਰਹੇ ਪ੍ਰਵਾਸੀਆਂ ਵੱਲੋਂ ਦੋਰਾਹਾ ਅਤੇ ਪਾਇਲ ਸ਼ਹਿਰ ਵਿੱਚ ਨਜ਼ਾਇਜ ਕਬਜੇ ਕੀਤੇ ਜਾ ਰਹੇ ਹਨ, ਜਿਸ ਕਾਰਨ ਕ੍ਰਾਈਮ ਰੇਟ ਵੱਧ ਰਿਹਾ ਹੈ ਅਤੇ ਸੜਕਾਂ ਉਪਰ ਟਰੈਫਿਕ ਵਿੱਚ ਵਿਘਨ ਪੈ ਰਿਹਾ ਹੈ। ਪਾਇਲ ਬੱਸ ਸਟੈਂਡ ਤੋਂ ਲੈ ਕੇ ਰਾੜਾ ਸਾਹਿਬ ਰੋਡ ਤੱਕ ਪ੍ਰਵਾਸੀਆਂ ਵੱਲੋਂ ਸੜਕ ਦੇ ਉੱਪਰ ਲਗਾਈਆਂ ਰੇਹੜੀਆਂ ਫੜੀਆਂ ਜੋ ਕਿ ਗੈਰ ਕਾਨੂੰਨੀ ਹਨ। ਜਥੇ ਸਿਹੌੜਾ ਨੇ ਕਿਹਾ ਕਿ ਜੈਨ ਪੈਟਰੋਲ ਪੰਪ ਦੇ ਸਾਹਮਣੇ ਲੱਗੀ ਸਬਜੀ ਵਾਲੀ ਟਰਾਲੀ ਰਾਤ ਵੇਲੇ ਸੜਕੀ ਦੁਰਘਟਨਾਵਾਂ ਨੂੰ ਸੱਦਾ ਦੇ ਰਹੀ ਹੈ, ਜਿੱਥੇ ਪਹਿਲਾ ਵੀ ਕਈ ਹਾਦਸੇ ਵਾਪਰ ਚੁੱਕੇ ਹਨ।ਉਨ੍ਹਾਂ ਅੱਗੇ ਕਿਹਾ ਕਿ ਦੋਰਾਹਾ ਸ਼ਹਿਰ ਦੇ ਅੜੈਚਾ ਖੇਡ ਗਰਾਊਂਡ ਅਤੇ ਸੜਕ ਫੁੱਟ ਪਾਥ ਵਾ ਅੜੈਚਾਂ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਵੀ ਆਪਣੀਆਂ ਝੁੱਗੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਪਾਸ ਪੰਜਾਬ ਦਾ ਕੋਈ ਰਿਹਾਇਸ਼ੀ ਸਬੂਤ ਨਹੀਂ ਹੈ ਜੋ ਕਿ ਬਾਹਰਲੀ ਸੂਬਿਆ ਤੋਂ ਆਏ ਹੋਏ ਹਨ ਅਤੇ ਇੱਥੇ ਆਏ ਦਿਨ ਦੋਰਾਹਾ ਪਾਇਲ ਅਤੇ ਨੇੜਲੇ ਪਿੰਡਾਂ ਵਿੱਚ ਚੋਰੀਆਂ, ਠੱਗੀਆਂ, ਲੁੱਟਾਂ-ਖੋਹਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹਰ ਵੇਲੇ ਪੰਜਾਬੀ ਨੌਜਵਾਨਾਂ, ਬੱਚਿਆਂ ਅਤੇ ਔਰਤਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਵੱਲੋਂ ਕੀਤੇ ਨਜਾਇਜ ਕਬਜੇ ਛੁਡਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਪਾਇਲ, ਦੋਰਾਹਾ ਅਤੇ ਸਿਵਲ ਪ੍ਰਸ਼ਾਸਨ ਨੇ ਨਾ ਕਾਰਵਾਈ ਕੀਤੀ ਤਾਂ ਉਹ ਧਰਨੇ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਬਲਵਿੰਦਰ ਸਿੰਘ ਖਾਲਸਾ, ਪ੍ਰੇਮ ਸਿੰਘ, ਤਰਸੇਮ ਸਿੰਘ ਖਾਲਸਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਦੇ ਗੁਰਦੁਆਰਾ ਗੁਲਾਬ ਰਾਏ ਪੰਜਾਬ ਰਾਏ ਦੀ ਪ੍ਰਬੰਧਕ ਕਮੇਟੀ ਨੇ ਆਪਣੇ ਉਪ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਅਗਲੀ ਖ਼ਬਰ ਐਡੀਲੇਡ ’ਚ ਵਿਰਾਸਤੀ ਰੰਗ ਸਮਾਗਮ 27 ਨੂੰ
Ad Position 24