23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਕਸਫੋਰਡ ਸੀਨੀਅਰ ਸਕੂਲ ਦੀ ਅੰਡਰ-14 ਕ੍ਰਿਕਟ ਟੀਮ ਨੇ ਰਾਜ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲਾਂ

ਪਾਇਲ, 22 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਆਕਸਫੋਰਡ ਸੀਨੀਅਰ ਸਕੂਲ ਪਾਇਲ ਅਪਣੀ ਆਧੁਨਿਕ ਸਿੱਖਿਆ ਅਤੇ ਖੇਡ ਸੁਵਿਧਾਵਾਂ ਨਾਲ ਸਾਰੇ ਇਲਾਕੇ ਵਿੱਚ ਆਪਣੀ ਨਿਰਾਲੀ ਜਗਾ ਬਣਾ ਚੁੱਕਾ ਹੈ । ਸਕੂਲ ਵਿਦਿਅਕ ਅਤੇ ਖੇਡ ਖੇਤਰ ਵਿੱਚ ਨਿਰੰਤਰ ਉਨੱਤੀ ਦੇ ਸਿਖਰ ਛੂ ਰਿਹਾ ਹੈ ਇਸ ਲੜੀ ਦੇ ਅੰਤਰਗਤ ਸਕੂਲ ਦੀ ਅੰਡਰ 14 ਕ੍ਰਿਕਟ ਟੀਮ ਨੇ ਜ਼ਿਲ੍ਹਾ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਹੁਣ ਸਟੇਟ ਲੈਵਲ ਟੂਰਨਾਮੈਂਟ ਵਿੱਚ ਅਪਣੇ ਜਿੱਤ ਦੇ ਝੰਡੇ ਗੱਡੇ।

Ad Position 21
No active advertisement
ਅਜੀਤ ਡੈਸਕ 23-09-2026
ਪਾਇਲ, 22 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਆਕਸਫੋਰਡ ਸੀਨੀਅਰ ਸਕੂਲ ਪਾਇਲ ਅਪਣੀ ਆਧੁਨਿਕ ਸਿੱਖਿਆ ਅਤੇ ਖੇਡ ਸੁਵਿਧਾਵਾਂ ਨਾਲ ਸਾਰੇ ਇਲਾਕੇ ਵਿੱਚ ਆਪਣੀ ਨਿਰਾਲੀ ਜਗਾ ਬਣਾ ਚੁੱਕਾ ਹੈ । ਸਕੂਲ ਵਿਦਿਅਕ ਅਤੇ ਖੇਡ ਖੇਤਰ ਵਿੱਚ ਨਿਰੰਤਰ ਉਨੱਤੀ ਦੇ ਸਿਖਰ ਛੂ ਰਿਹਾ ਹੈ ਇਸ ਲੜੀ ਦੇ ਅੰਤਰਗਤ ਸਕੂਲ ਦੀ ਅੰਡਰ 14 ਕ੍ਰਿਕਟ ਟੀਮ ਨੇ ਜ਼ਿਲ੍ਹਾ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਹੁਣ ਸਟੇਟ ਲੈਵਲ ਟੂਰਨਾਮੈਂਟ ਵਿੱਚ ਅਪਣੇ ਜਿੱਤ ਦੇ ਝੰਡੇ ਗੱਡੇ। ਸਕੂਲ ਦੇ ਹੋਣਹਾਰ ਵਿਦਿਆਰਥੀ ਸਾਹਿਲਪ੍ਰੀਤ ਸਿੰਘ ਨੇ ਅਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਪੰਜਾਬ ਸਟੇਟ ਅੰਡਰ 14 ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਟੇਟ ਚੈਂਪੀਅਨ ਹੋਣ ਦਾ ਨਾਮਣਾ ਖੱਟਿਆ। ਇਸ ਜਿੱਤ ਦਾ ਸਿਹਰਾ ਪੂਰੇ ਟੂਰਨਾਮੈਂਟ ਦੌਰਾਨ ਨੌਜਵਾਨ ਕ੍ਰਿਕਟਰਾਂ ਦੁਆਰਾ ਦਿਖਾਈ ਗਈ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਟੀਮ ਵਰਕ ਨੂੰ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਇਸ ਸਫਲਤਾ ਨੂੰ ਪ੍ਰਾਪਤ ਕਰਨ ਵਿੱਚ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਪ੍ਰਿੰਸੀਪਲ ਵਿਜੇ ਕਪੂਰ ਅਤੇ ਅਕਾਦਮਿਕ ਮੁਖੀ ਆਕਾਸ਼ ਗੁਪਤਾ ਦੇ ਨਾਲ-ਨਾਲ ਆਕਸਫੋਰਡ ਸਕੂਲ ਦੇ ਪੂਰੇ ਸਟਾਫ਼ ਮੈਨੇਜਮੈਂਟ ਕਮੇਟੀ ਦੁਆਰਾ ਪ੍ਰਦਾਨ ਕੀਤੇ ਗਏ ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਨੂੰ ਉਜਾਗਰ ਕੀਤਾ। ਅਧਿਆਪਕਾਂ ਅਤੇ ਕੋਚਿੰਗ ਸਟਾਫ ਨੇ ਵੀ ਟੀਮ ਨੂੰ ਤਿਆਰ ਕਰਨ, ਮੁਕਾਬਲੇ ਦੇ ਹਰ ਪੜਾਅ ’ਤੇ ਉਤਸ਼ਾਹ ਅਤੇ ਸਲਾਹ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਾਹਿਲਪ੍ਰੀਤ ਸਿੰਘ ਅਤੇ ਪੂਰੀ ਅੰਡਰ-14 ਕ੍ਰਿਕਟ ਟੀਮ ਨੂੰ ਕਾਰਜਕਾਰੀ ਪ੍ਰਧਾਨ ਕਿਰਨਪਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ ਅਤੇ ਸਮੂਹ ਸਟਾਫ ਵੱਲੋਂ ਵਧਾਈ ਦਿੰਦੇ ਹੋਏ, ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ, ਇਸਨੂੰ ਆਕਸਫੋਰਡ ਸੀਨੀਅਰ ਸਕੂਲ ਲਈ ਇੱਕ ਮਾਣ ਵਾਲਾ ਪਲ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ‘ ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਮੰਤਰੀ ਮੁੰਡੀਆਂ ਵਲੋਂ ਜੰਡਿਆਲੀ ਵਿਖੇ ਲੋਕਾਂ ਨਾਲ ਘਰ-ਘਰ ਕੀਤੀ ਮੁਲਾਕਾਤ ਅਗਲੀ ਖ਼ਬਰ ਚਲਦੀ ਕਾਰ ’ਚ ਹੀ ਬੱਚੇ ਨੇ ਲਿਆ ਜਨਮ ਖੰਨਾ ਸਿਵਲ ਹਸਪਤਾਲ ਪਹੁੰਚਦਿਆਂ ਹੀ ਮਾਂ-ਬੱਚੇ ਨੂੰ ਮਿਲੀ ਤੁਰੰਤ ਸਿਹਤ ਸਹੂਲਤ
Ad Position 24