ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਕੱਟਾਂ ਨੂੰ ਲੈ ਕੇ ਐਸ. ਡੀ. ਐਮ. ਦਫਤਰ ਅੱਗੇ ਦਿੱਤਾ ਧਰਨਾ
ਪਾਇਲ, 16 ਸਤੰਬਰ (ਰਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦੇ ਕੱਟਾ ਨੂੰ ਲੈ ਕੇ ਐਸ. ਡੀ.
ਪਾਇਲ, 16 ਸਤੰਬਰ (ਰਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦੇ ਕੱਟਾ ਨੂੰ ਲੈ ਕੇ ਐਸ. ਡੀ. ਐਮ ਦਫਤਰ ਪਾਇਲ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਜਨਰਲ ਕੌਸ਼ਲ ਮੈਬਰ ਡਾ. ਸੁਰਿੰਦਰ ਸਿੰਘ ਸ਼ਾਹਪੁਰ, ਜਥੇਦਾਰ ਗੁਰਜੀਤ ਸਿੰਘ ਪੰਧੇਰਖੇੜੀ, ਹਰਦੇਵ ਸਿੰਘ ਸਿਆੜ, ਬਲਵਿੰਦਰ ਸਿੰਘ ਸਿਆੜ, ਜਥੇਦਾਰ ਅਵਤਾਰ ਸਿੰਘ ਧਮੋਟ, ਕੋਮੀ ਜਨਰਲ ਸਕੱਤਰ ਨੀਤੂ ਸਿੰਘ, ਕੋਰ ਕਮੇਟੀ ਮੈਬਰ ਜਗਦੀਪ ਲਹਿਲ, ਪ੍ਰਧਾਨ ਕੰਵਰਦੀਪ ਸਿੰਘ ਜੱਗੀ ਦੋਰਾਹਾ, ਜਥੇਦਾਰ ਸ਼ਿਵਰਾਜ ਸਿੰਘ ਜੱਲਾ, ਜਥੇਦਾਰ ਜਗਜੀਤ ਸਿੰਘ ਦੋਲਤਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਸੀ ਪਰ ਜੋ ਵਾਅਦੇ ਕਰਕੇ ਸਰਕਾਰ ਬਣਾਈ ਸੀ। ਉਹ ਵਾਅਦੇ ਅੱਜ ਤੱਕ ਪੂਰੇ ਨਹੀ ਕਰ ਸਕੀ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖੇ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੋਦ ਜੋ ਕਿ ਰੋਜ਼ਾਨਾ ਆਪਣੇ ਭਾਸ਼ਨ ਵਿੱਚ ਸੂਬੇ ਵਿੱਚ 24 ਘੰਟੇ ਬਿਜਲੀ ਸਪਲਾਈ ਦੀ ਗੱਲ ਕਰਦੇ ਹਨ। ਪ੍ਰਤੂ ਜਮੀਨੀ ਹਕੀਕਤ ਕੁਝ ਹੋਰ ਹੈ ਅੱਜ ਪੰਜਾਬ ਦੇ ਲੋਕ ਬਿਜਲੀ ਦੀ ਮਾੜੀ ਸਪਲਾਈ ਕਾਰਨ ਤਰਹਾ-ਤਰਹਾ ਕਰ ਰਹੇ ਹਨ। ਜਿਸ ਦਾ ਜਵਾਬ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਦੋਬੁਰਜੀ, ਵਿਪਨ ਸੇਠੀ ਦੋਰਾਹਾ, ਅਮਨਦੀਪ ਸਿੰਘ ਟੋਨਾ, ਸ਼ਿਵਰਾਜ ਸਿੰਘ ਜੱਲਾ, ਪਿ੍ਰਤਪਾਲ ਸਿੰਘ ਝੱਮਟ, ਮਨਜੀਤ ਸਿੰਘ ਘੁਡਾਣੀ, ਬਲਵੰਤ ਸਿੰਘ ਘਲੋਟੀ, ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਰੁਪਿੰਦਰਪਾਲ ਸਿੰਘ ਬੇਗੋਵਾਲ, ਹਰਪ੍ਰੀਤ ਸਿੰਘ ਰੌਣੀ, ਅਮਰੀਕ ਸਿੰਘ ਰੌਣੀ, ਸਪਿੰਦਰ ਸਿੰਘ ਸਿਹੋੜਾ, ਜਸਪ੍ਰੀਤ ਸਿੰਘ ਮਾਲੋਦੋਦ, ਕਰਮਜੀਤ ਕੌਰ ਕੱਦੋਂ, ਮਨਧੀਰ ਸਿੰਘ ਪਾਇਲ, ਸਤਾਰ ਮੁਹੰਮਦ ਸਿਹੋੜਾ, ਨਵਪ੍ਰੀਤ ਸਿੰਘ ਰਾਮਪੁਰ, ਸੋਹਣ ਸਿੰਘ ਭੰਗੂ, ਜਗਦੇਵ ਸਿੰਘ ਜਰਗ, ਇੰਦਰਾ ਰਾਣੀ ਪਾਇਲ, ਬੂਟਾ ਸਿੰਘ ਰੋਣੀ, ਪਲਵਿੰਦਰ ਸਿੰਘ ਸਿਰਥਲਾ, ਅਜੀਤ ਸਿੰਘ ਗਿਦੜੀ, ਧਰਮਿੰਦਰ ਸਿੰਘ ਬਿੱਟੂ ਨਿਜਾਮਪੁਰ, ਹਰਪ੍ਰੀਤ ਸਿੰਘ ਅਜਨੋਦ, ਚਰਨਜੀਤ ਸਿੰਘ ਰਾਮਗੜ੍ਹ ਸਰਦਾਰਾ, ਜੋਰਾ ਸਿੰਘ ਸਹਾਰਨਮਾਜਰਾ, ਜਥੇਦਾਰ ਨਿਰਮਲ ਸਿੰਘ ਤੇ ਹਰਪ੍ਰੀਤ ਸਿੰਘ ਧਮੋਟ,ਵਿਜੇ ਕੁਮਾਰ ਨੇਤਾ ਅਤੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ।