17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਾਛੀਵਾੜਾ ਅਨਾਜ ਮੰਡੀ ਵਿਚ ਪਰਮਲ ਧਾਨ ਦੀ ਖਰੀਦ ਚੋਰ ਮੋਰੀ ਮਾਹੌਲ ’ਚ ਸਕੱਤਰ ਨੇ ਕੀਤਾ ਇਨਕਾਰ, ਪਰ ਸਰਕਾਰੀ ਖਰੀਦ ਦਾ ਫਿਲਹਾਲ ਨਹੀਂ ਕੋਈ ਐਲਾਨ

ਮਾਛੀਵਾੜਾ ਸਾਹਿਬ 16 ਸਤੰਬਰ (ਮਨੋਜ ਕੁਮਾਰ)-ਸਥਾਨਕ ਅਨਾਜ ਮੰਡੀ ਜ਼ਿਲ੍ਹਾ ਲੁਧਿਆਣਾ ਦੀ ਉਨ੍ਹਾਂ ਤਮਾਮ ਵੱਡੀਆਂ ਮੰਡੀਆਂ ਵਿਚ ਇੱਕ ਹੈ ਜਿੱਥੇ ਫ਼ਸਲਾਂ ਦੀ ਆਮਦ ਸਰਕਾਰ ਨੂੰ ਕਰੋੜਾਂ ਰੁਪਏ ਦੀ ਮਾਰਕੀਟ ਫ਼ੀਸ ਇਕੱਠਾ ਕਰ ਕੇ ਦਿੰਦੀਆਂ ਹਨ। ਪਰ ਇਸ ਵਾਰ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਹ ਮੰਡੀ ਸੁਰਖ਼ੀਆਂ ਵਿਚ ਸੁਣਾਈ ਦੇਣ ਲੱਗ ਪਈ ਹੈ।

Ad Position 21
No active advertisement
ਅਜੀਤ ਡੈਸਕ 17-09-2026
ਮਾਛੀਵਾੜਾ ਸਾਹਿਬ 16 ਸਤੰਬਰ (ਮਨੋਜ ਕੁਮਾਰ)-ਸਥਾਨਕ ਅਨਾਜ ਮੰਡੀ ਜ਼ਿਲ੍ਹਾ ਲੁਧਿਆਣਾ ਦੀ ਉਨ੍ਹਾਂ ਤਮਾਮ ਵੱਡੀਆਂ ਮੰਡੀਆਂ ਵਿਚ ਇੱਕ ਹੈ ਜਿੱਥੇ ਫ਼ਸਲਾਂ ਦੀ ਆਮਦ ਸਰਕਾਰ ਨੂੰ ਕਰੋੜਾਂ ਰੁਪਏ ਦੀ ਮਾਰਕੀਟ ਫ਼ੀਸ ਇਕੱਠਾ ਕਰ ਕੇ ਦਿੰਦੀਆਂ ਹਨ। ਪਰ ਇਸ ਵਾਰ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਹ ਮੰਡੀ ਸੁਰਖ਼ੀਆਂ ਵਿਚ ਸੁਣਾਈ ਦੇਣ ਲੱਗ ਪਈ ਹੈ। ਜਿਸ ਦਾ ਕਾਰਨ ਇਹ ਸੁਣਾਈ ਦਿੱਤਾ ਹੈ ਕਿ ਅਨਾਜ ਮੰਡੀ ਵਿਚ ਆ ਰਹੀ ਅਗੇਤੀ ਪਰਮਲ ਧਾਨ ਦੀ ਫ਼ਸਲ ਨੂੰ ਅੰਦਰ ਖਾਤੇ ਖਰੀਦ ਕੇ ਸ਼ੈਲਰਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਜਿਸ ਦਾ ਕੋਈ ਪੱਕਾ ਰਿਕਾਰਡ ਸਬੰਧਿਤ ਮਾਰਕੀਟ ਕਮੇਟੀ ਕੋਲ ਨਹੀਂ ਹੈ। ਹਾਲਾਂਕਿ ਅਜੇ ਪੰਜਾਬ ਸਰਕਾਰ ਨੇ ਧਾਨ ਦੀ ਸਰਕਾਰੀ ਖਰੀਦ ਦਾ ਐਲਾਨ ਨਹੀਂ ਕੀਤਾ ਹੈ ਕਿ ਕਿਸ ਦਿਨ ਤੋਂ ਸਰਕਾਰੀ ਖਰੀਦ ਹੋਣੀ ਹੈ। ਪਰ ਇਸ ਵਾਰ ਪਰਮਲ ਧਾਨ ਦਾ ਸਰਕਾਰੀ ਮੁੱਲ 2461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਪਰ ਇਸ ਚੋਰੀ ਮੋਰੀ ਬਾਰੇ ਜਦੋਂ ਸਕੱਤਰ ਮਾਰਕੀਟ ਕਮੇਟੀ ਅਰੁਣਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜਿਹਾ ਕੁੱਝ ਵੀ ਨਹੀਂ ਤੇ ਪਰਮਲ ਧਾਨ ਦੀ ਜੋ ਆਮਦ ਹੋ ਰਹੀ ਹੈ ਉਸ ਦਾ ਰਿਕਾਰਡ ਦਰਜ ਹੈ ਤੇ ਕਰੀਬ 2500 ਕੁਇੰਟਲ ਧਾਨ ਮੰਡੀ ਵਿਚ ਆ ਚੁੱਕਿਆ ਹੈ ਤੇ ਜਿਸ ਦੀ ਅਜੇ ਤੱਕ ਕੋਈ ਖਰੀਦ ਨਹੀਂ ਹੋਈ ਹੈ। ਪਰ ਇੱਥੇ ਇਹ ਗੱਲ ਵਿਚਾਰਨ ਵਾਲੀ ਹੈ ਕਿ ਇਸ ਝੋਨੇ ਨੂੰ ਆੜ੍ਹਤੀ ਕਿੰਨਾ ਚਿਰ ਬਿਨਾਂ ਭਾਅ ਦੇ ਆਪਣੇ ਕੋਲ ਰੱਖੇਗਾ ਤੇ ਕੀ ਕਿਸਾਨ ਖ਼ਰਾਬ ਮੌਸਮ ਦੇ ਚੱਲਦਿਆਂ ਵੱਡਾ ਰਿਸਕ ਲਵੇਗਾ। ਖੈਰ ਗੱਲ ਕੋਈ ਵੀ ਹੋਵੇ ਇਹ ਤਾਂ ਸਪਸ਼ਟ ਹੈ ਕਿ ਪਰਮਲ ਧਾਨ ਮੰਡੀ ਵਿਚ ਆਉਣਾ ਸ਼ੁਰੂ ਹੋ ਗਏ ਹਨ ਤੇ ਗੋਲ ਮੋਲ ਭਾਅ ਵਿਚ ਫਿੱਟ ਵੀ ਕੀਤੇ ਜਾ ਰਹੇ ਹਨ। ਹਾਲਾਂਕਿ ਮੰਡੀ ਵਿਚ ਬਾਸਮਤੀ ਦੀ ਆਮਦ ਕਰੀਬ 30 ਹਜ਼ਾਰ ਕੁਇੰਟਲ ਤੋਂ ਵੱਧ ਪਹੁੰਚ ਚੁੱਕੀ ਹੈ। ਜਿਸ ਦਾ ਇੱਕ ਕਾਰਨ ਨਾ ਸਿਰਫ਼ ਰਿਕਾਰਡ ਪੈਦਾਵਾਰ ਹੈ ਕਿ ਬਾਸਮਤੀ ਦਾ ਰੇਟ ਵੀ ਪਹਿਲਾਂ ਸੀਜ਼ਨ ਨਾਲੋਂ ਤੇਜ਼ ਹੈ।
Ad Position 22
No active advertisement
ਪਿਛਲੀ ਖ਼ਬਰ ਖੰਨਾ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ, ਰਾਤ ਦੇ ਅਸਮਾਨ ਵਿਚ ਸਾਕਾਰ ਹੋਇਆ ਸ੍ਰੀ ਗੁਰੂ ਰਵਿਦਾਸ ਜੀ ਦਾ ਮਹਾਨ ਫਲਸਫਾ ਅਗਲੀ ਖ਼ਬਰ ਜੱਸੋਵਾਲ ’ਚ ਗੂੰਜਿਆ ਅਕਾਲੀ ਦਲ ਵਾਰਿਸ ਪੰਜਾਬ ਦਾ ਨਾਅਰਾ ਨੌਜਵਾਨਾਂ ਵਲੋਂ ਬਰਜਿੰਦਰ ਸਿੰਘ ਬੱਬਲੂ ਲੋਪੋਂ ਦਾ ਸਨਮਾਨ
Ad Position 24