14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮੇਲਾ ਛਪਾਰ ਕਾਨਫਰੰਸ ਸੰਬੰਧੀ ਜਸਕਰਨ ਸਿੰਘ ਦਿਓਲ ਨੇ ਘੁੰਗਰਾਣਾ, ਧੂਲਕੋਟ, ਲਤਾਲਾ ’ਚ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਅਹਿਮਦਗੜ੍ਹ, 13 ਸਤੰਬਰ (ਰਵਿੰਦਰ ਪੁਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਅੱਜ ਲਾਗਲੇ ਕਈ ਪਿੰਡਾਂ ਵਿਚ ਮੇਲਾ ਛਪਾਰ ਕਾਨਫਰੰਸ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ। ਕਈ ਸਾਲਾਂ ਬਾਅਦ ਮੁੜ ਸ਼ੁਰੂ ਹੋਈਆ ਸਿਆਸੀ ਕਾਨਫਰੰਸਾਂ ਸਬੰਧੀ ਇਲਾਕੇ ’ਚ ਸਰਗਰਮੀਆਂ ਸਿਖਰਾਂ ’ਤੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅਹਿਮਦਗੜ੍ਹ, 13 ਸਤੰਬਰ (ਰਵਿੰਦਰ ਪੁਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਅੱਜ ਲਾਗਲੇ ਕਈ ਪਿੰਡਾਂ ਵਿਚ ਮੇਲਾ ਛਪਾਰ ਕਾਨਫਰੰਸ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ। ਕਈ ਸਾਲਾਂ ਬਾਅਦ ਮੁੜ ਸ਼ੁਰੂ ਹੋਈਆ ਸਿਆਸੀ ਕਾਨਫਰੰਸਾਂ ਸਬੰਧੀ ਇਲਾਕੇ ’ਚ ਸਰਗਰਮੀਆਂ ਸਿਖਰਾਂ ’ਤੇ ਹਨ। ਅੱਜ ਜਸਕਰਨ ਸਿੰਘ ਦਿਓਲ ਵਲੋਂ ਪਿੰਡ ਲਤਾਲਾ, ਧੂਲਕੋਟ ਅਤੇ ਘੁੰਗਰਾਣਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਜਿੱਥੇ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। 26 ਸਤੰਬਰ ਨੂੰ ਕੀਤੀ ਜਾਣ ਵਾਲੀ ਕਾਨਫਰੰਸ ਵਿਚ ਹਲਕੇ ਅੰਦਰ ਵੱਧ ਤੋਂ ਵੱਧ ਵਰਕਰਾਂ ਨੂੰ ਇਕੱਠੇ ਕਰਨ ਲਈ ਯੋਜਨਾ ਬਣਾਈ ਗਈ। ਪਿੰਡ ਧੂਲਕੋਟ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਦਿਓਲ ਨੇ ਕਿਹਾ ਕਿ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੂਹ ਲੀਡਰਸ਼ਿਪ ਨਾਲ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆਂ ਕਿ ਕਾਨਫਰੰਸ ਲਈ ਗੁੱਗਾ ਮਾੜੀ ਮੰਦਿਰ ਨੇੜੇ ਵਿਸ਼ਾਲ ਪੰਡਾਲ ਲਗਾਇਆ ਜਾ ਰਿਹਾ ਹੈ। ਮੋਟਰ ਗੱਡੀਆਂ ਦੀ ਪਾਰਕਿੰਗ ਲਈ ਵੀ ਵਿਸ਼ੇਸ਼ ਇੰਤਜਾਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਹਲਕਾ ਦਾਖਾ ਦੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਲਾਮਬੰਦ ਕਰਨ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਦਾਖਾ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ ਜੋਨ ਇੰਚਾਰਜ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ, ਸਾਬਕਾ ਚੇਅਰਮੈਨ ਗੁਰਮੁਖ ਸਿੰਘ ਲਤਾਲਾ, ਯੂਥ ਵਿੰਗ ਸਰਕਲ ਪ੍ਰਧਾਨ ਪ੍ਰਭਜੋਤ ਸਿੰਘ ਫੱਲੇਵਾਲ, ਸਰਪੰਚ ਬੁੱਧ ਸਿੰਘ ਘੁੰਗਰਾਣਾ, ਪ੍ਰਭਸਿਮਰਨ ਸਿੰਘ ਸੀਮੂ ਧੂਲਕੋਟ, ਸਾਬਕਾ ਸਰਪੰਚ ਅਮੋਲਕ ਸਿੰਘ ਧੂਲਕੋਟ, ਮਨਜੀਤ ਸਿੰਘ ਧੂਲਕੋਟ, ਜਗਦੇਵ ਸਿੰਘ ਖਾਲਸਾ ਧੂਲਕੋਟ, ਅਵਤਾਰ ਸਿੰਘ ਧੂਲਕੋਟ, ਮਨਜੀਤ ਸਿੰਘ ਧੂਲਕੋਟ, ਜੋਰ ਸਿੰਘ ਘੁੰਗਰਾਣਾ, ਪਰਦੀਪ ਸਿੰਘ ਰੰਗੂਵਾਲ, ਤਨਵੀਰ ਸਿੰਘ ਜੁੜਾਹਾਂ, ਜਸਪ੍ਰੀਤ ਸਿੰਘ ਫੱਲੇਵਾਲ, ਗੁਰਦੀਪ ਸਿੰਘ ਪੰਚ ਲਤਾਲਾ, ਸੰਨੀ ਲਤਾਲਾ, ਹਰਪ੍ਰੀਤ ਸਿੰਘ ਟੈਨੀ ਘੁੰਗਰਾਣਾ, ਵਿਜੈ ਕੁਮਾਰ ਮਿੰਨੀ ਛਪਾਰ, ਗੁਰਦੀਪ ਸਿੰਘ ਪੰਚ ਜੁੜਾਹਾ, ਬਲਵਿੰਦਰ ਸਿੰਘ ਮਾਧੋ ਪੰਚ ਲਤਾਲਾ, ਹਰਮੇਲ ਸਿੰਘ ਲਤਾਲਾ, ਰਜਿੰਦਰ ਸਿੰਘ ਲਤਾਲਾ, ਦਲਵੀਰ ਸਿੰਘ ਲਤਾਲਾ, ਸਤਵੰਤ ਸਿੰਘ ਸੱਤੂ ਲੁਧਿਆਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰੱਕ ਵਲੋਂ ਸਕੂਟਰ ਨੂੰ ਟੱਕਰ ਮਾਰਨ ਕਾਰਨ ਅਕਾਲੀ ਆਗੂ ਦੀ ਮੌਤ ਅਗਲੀ ਖ਼ਬਰ ਨਾਮਧਾਰੀ ਸੰਪਰਦਾ ਦੇ ਅਨਿਨ ਸੇਵਕ ਮਹਿੰਦਰ ਸਿੰਘ ਪੰਧੇਰ ਸਿਆੜ੍ਹ ਨਹੀਂ ਰਹੇ, ਅੰਤਿਮ ਅਰਦਾਸ 16 ਨੂੰ
Ad Position 24