13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਲੂਣਾ ਤੋਲਾ ’ਚ ਬਾਬਾ ਸ਼ੀਹਦਾਣਾ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਕਰਵਾਇਆ

ਈਸੜੂ, 12 ਸਤੰਬਰ (ਬਲਵਿੰਦਰ ਸਿੰਘ)-ਪਿੰਡ ਅਲੂਣਾ ਤੋਲਾ ਵਿਖੇ ਬਾਬਾ ਸ਼ੀਹਦਾਣਾ ਜੀ ਦੀ ਦਰਗਾਹ ‘ਤੇ ਗੱਦੀ ਨਸ਼ੀਨ ਬਾਬਾ ਹੈਪੀ ਸਾਂਈ ਅਤੇ ਗੱਦੀ ਨਸ਼ੀਨ ਬਾਬਾ ਅਜਵਨੀ ਸਾਂਈ ਦੀ ਦੇਖ ਰੇਖ ਹੇਠ 14ਵਾਂ ਸਲਾਨਾ ਦੋ ਦਿਨਾਂ ਭੰਡਾਰਾ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪਹਿਲੇ ਦਿਨ ਮਹਿੰਦੀ ਦੀ ਰਸਮ, ਬਾਬਾ ਗੁੱਗਾ ਜ਼ਾਹਰ ਪੀਰ ਅਤੇ ਸ਼ੀਹਦਾਣਾ ਪੀਰ ਦੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਈਸੜੂ, 12 ਸਤੰਬਰ (ਬਲਵਿੰਦਰ ਸਿੰਘ)-ਪਿੰਡ ਅਲੂਣਾ ਤੋਲਾ ਵਿਖੇ ਬਾਬਾ ਸ਼ੀਹਦਾਣਾ ਜੀ ਦੀ ਦਰਗਾਹ ‘ਤੇ ਗੱਦੀ ਨਸ਼ੀਨ ਬਾਬਾ ਹੈਪੀ ਸਾਂਈ ਅਤੇ ਗੱਦੀ ਨਸ਼ੀਨ ਬਾਬਾ ਅਜਵਨੀ ਸਾਂਈ ਦੀ ਦੇਖ ਰੇਖ ਹੇਠ 14ਵਾਂ ਸਲਾਨਾ ਦੋ ਦਿਨਾਂ ਭੰਡਾਰਾ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪਹਿਲੇ ਦਿਨ ਮਹਿੰਦੀ ਦੀ ਰਸਮ, ਬਾਬਾ ਗੁੱਗਾ ਜ਼ਾਹਰ ਪੀਰ ਅਤੇ ਸ਼ੀਹਦਾਣਾ ਪੀਰ ਦੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਦੂਸਰੇ ਦਿਨ ਦਰਗਾਹ ਦੇ ਪ੍ਰਬੰਧਕਾਂ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਦਿਆਂ ਬੜੇ ਆਦਰ ਸਤਿਕਾਰ ਨਾਲ ਚਾਦਰ ਚੜਾਈ ਗਈ। ਫਿਰ 9 ਤੋਂ 12 ਵਜੇ ਤੱਕ ਗਾਇਕ ਗੋਪਾਲ ਅਲੀ ਰੰਗੀਆਂ ਵਲੋਂ ਲੱਖ ਦਾਤਾ ਸਰਕਾਰ ਦਾ ਗੁਣਗਾਨ ਕੀਤਾ। ਫਿਰ ਵਾਰੀ ਆਈ ਗਾਇਕ ਸਰਦਾਰ ਅਲੀ ਦੀ ਜਿਸ ਨੇ ਪੀਰ ਦੀ ਇਬਾਦਤ ਕਰਦਿਆਂ ਮਾਵਾਂ ਜਿਓਣ ਜਿਨ੍ਹਾਂ ਦੀਆਂ ਜੱਗ ‘ਤੇ, ਮਾਛੀਵਾੜੇ ਦੇ ਜੰਗਲਾਂ, ਛੱਲਾਂ, ਪੁੱਤਰ ਮਿਠੜੇ ਮੇਵੇ, ਧੀਆਂ ਅਤੇ ਕੱਵਾਲੀਆਂ ਪੇਸ਼ ਕਰ ਕੇ ਬਾਬੇ ਦੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਇਸ ਭੰਡਾਰੇ ਵਿਚ ਆਈਸ ਕਰੀਮ, ਠੰਢੇ, ਖੀਰ, ਜਲੇਬੀਆਂ, ਕੜੀ-ਚਾਵਲ, ਕੜਾਹ ਪ੍ਰਸ਼ਾਦ, ਦਾਲ ਰੋਟੀ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਨੂੰ ਵਰਤਾਏ ਗਏ। ਇਸ ਸਮਾਗਮ ਵਿਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਕਾਂਗਰਸ ਯੂਥ ਆਗੂ ਰੁਪਿੰਦਰ ਸਿੰਘ ਬਿੰਦੂ, ਸਰਪੰਚ ਹਰਵਿੰਦਰ ਸਿੰਘ ਚੀਮਾ, ਅਮਰੀਕ ਸਿੰਘ ਕਾਲਾ, ਪਰਮਿੰਦਰ ਸਿੰਘ, ਜੋਗਿੰਦਰ ਸਿੰਘ ਪੰਚ, ਚਰਨਜੋਤ ਸਿੰਘ ਚੀਮਾ, ਸੁਖਵੀਰ ਸਿੰਘ, ਬਲਵਿੰਦਰ ਸਿੰਘ, ਲੱਖੀ ਇਲੈਕਟਰੀਸ਼ਨ, ਮਾਲਵਿੰਦਰ ਸਿੰਘ, ਨਰਿੰਦਰ ਸਿੰਘ, ਬਲਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਅੰਤ ਵਿਚ ਬਾਹਰੋਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਨੇ ਮੰਗਾਂ ਸੰਬੰਧੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਨਿਊਜ਼ੀਲੈਂਡ ਭੇਜਣ ਅਤੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਦੇ ਨਾਂਅ ’ਤੇ 7 ਲੱਖ ਦੀ ਠੱਗੀ
Ad Position 24