14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪਿੰਡ ਜੋਧਵਾਲ ਵਿਖੇ 11 ਸਤੰਬਰ ਨੂੰ ਚੋਟੀ ਦੇ ਪਹਿਲਵਾਨ ਦਿਖਾਉਣਗੇ ਜੌਹਰ - ਨਰਿੰਦਰਪਾਲ ਸ਼ਰਮਾ

ਮਾਛੀਵਾੜਾ ਸਾਹਿਬ, 9 ਸਤੰਬਰ (ਰਾਜਦੀਪ ਅਲਬੇਲਾ)-ਪੰਜਾਬ ਦੇ ਵੱਡੇ ਦੰਗਲ ਮੇਲਿਆਂ ‘ਚ ਸ਼ਾਮਲ ਪਿੰਡ ਜੋਧਵਾਲ ਦਾ ਸਲਾਨਾ ਦੰਗਲ ਮੇਲਾ 11 ਸਤੰਬਰ, ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕ ਨਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਪੁਰਾਤਨ ਗੁੱਗਾ ਮੈੜੀ ਦੰਗਲ ਕਮੇਟੀ ਵਲੋਂ ਸਲਾਨਾ ਤੇ ਵਿਸ਼ਾਲ ਦੰਗਲ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ‘ਚੋਂ ਚੋਟੀ ਦੇ ਪਹਿਲਵਾਨ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਨਰਿੰਦਰਪਾਲ ਸ਼ਰਮਾ। ਅਜੀਤ ਤਸਵੀਰ 10-09-2026
ਮਾਛੀਵਾੜਾ ਸਾਹਿਬ, 9 ਸਤੰਬਰ (ਰਾਜਦੀਪ ਅਲਬੇਲਾ)-ਪੰਜਾਬ ਦੇ ਵੱਡੇ ਦੰਗਲ ਮੇਲਿਆਂ ‘ਚ ਸ਼ਾਮਲ ਪਿੰਡ ਜੋਧਵਾਲ ਦਾ ਸਲਾਨਾ ਦੰਗਲ ਮੇਲਾ 11 ਸਤੰਬਰ, ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕ ਨਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਪੁਰਾਤਨ ਗੁੱਗਾ ਮੈੜੀ ਦੰਗਲ ਕਮੇਟੀ ਵਲੋਂ ਸਲਾਨਾ ਤੇ ਵਿਸ਼ਾਲ ਦੰਗਲ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ‘ਚੋਂ ਚੋਟੀ ਦੇ ਪਹਿਲਵਾਨ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ। ਇਹ ਦੰਗਲ ਮੇਲਾ ਪਿੰਡ ਰੂੜੇਵਾਲ, ਚੱਕ ਸ਼ੰਮੂ, ਮੁਗਲੇਵਾਲ ਅਤੇ ਲੁਬਾਣਗੜ੍ਹ ਅਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਦੀਪਾ ਫਲਾਹੀ ਵਾਲਿਆਂ ਦੇ ਵਡਮੁੱਲੇ ਸਹਿਯੋਗ ਸਦਕਾ ਦੰਗਲ ਮੇਲੇ ‘ਚ ਪਹਿਲਵਾਨ ਭੁਪਿੰਦਰ ਅਜਨਾਲਾ, ਸ਼ੇਰਾ ਬਾਬਾ ਫਲਾਹੀ, ਤਾਲਿਬ ਬਾਬਾ ਫਲਾਹੀ, ਦਿਨੇਸ਼ ਗੋਲੀਆ, ਛੋਟਾ ਸੁਦਾਮ, ਲੱਕੀ ਗਰਚਾ, ਸ਼ਨੀ ਰਾਮੇਵਾਲ ਸਮੇਤ ਹੋਰ ਵੀ ਵੱਡੇ ਮੱਲ ਭਾਗ ਲੈਣਗੇ। ਦੰਗਲ ਮੇਲੇ ‘ਚ ਸਿਰਫ਼ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਹੋਣਗੀਆਂ। ਕੁਸ਼ਤੀਆਂ ਤੋਂ ਇਲਾਵਾ ਹੋਰ ਕੋਈ ਕਰਤੱਬ ਨਹੀਂ ਦਿਖਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ 11 ਨੂੰ ਮੰਤਰੀ ਸੌਂਦ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ- ਰੁਪਾਲੋਂ ਅਗਲੀ ਖ਼ਬਰ ਵਾਰਡ ਨੰਬਰ 14 ਚੰਦਨ ਨੇਗੀ ਵਾਲੀ ਗਲੀ ਵਿੱਚ ਉਸਾਰੀ ਕਾਰਜਾਂ ਦਾ ਉਦਘਾਟਨ, ਲੱਡੂ ਵੰਡ ਕੇ ਵਧਾਈ ਦਿੱਤੀ
Ad Position 24