09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਅਨਾਜ ਮੰਡੀ ਖੰਨਾ ਵਿਚ ਬਾਸਮਤੀ ਦੀ ਆਮਦ ਸ਼ੁਰੂ ਬੰਪਰ ਝਾੜ ਅਤੇ ਵਧੀਆ ਭਾਅ ਨੇ ਜਗਾਈਆਂ ਕਿਸਾਨਾਂ ਦੀਆਂ ਉਮੀਦਾਂ

ਖੰਨਾ, 8 ਸਤੰਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਖੰਨਾ ਅਨਾਜ ਮੰਡੀ ਖੰਨਾ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਆਪਣੀ ਬਾਸਮਤੀ ਦੀ ਫਸਲ ਲੈ ਕੇ ਪਹੁੰਚ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਖੰਨਾ, 8 ਸਤੰਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਖੰਨਾ ਅਨਾਜ ਮੰਡੀ ਖੰਨਾ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਆਪਣੀ ਬਾਸਮਤੀ ਦੀ ਫਸਲ ਲੈ ਕੇ ਪਹੁੰਚ ਰਹੇ ਹਨ। ਇਸ ਵਾਰ ਫ਼ਸਲ ਦੀ ਪੈਦਾਵਾਰ ਨੂੰ ਲੈ ਕੇ ਕਿਸਾਨਾਂ ਵਿੱਚ ਇਸ ਵਾਰ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਗੌਰਤਲਬ ਹੈ ਕਿ ਮਾਹਿਰਾਂ ਅਨੁਸਾਰ ਇਸ ਵਾਰ ਪੰਜਾਬ ਵਿਚ ਪਿਛਲੀ ਵਾਰ ਪੈਦਾ ਹੋਈ ਕਰੀਬ 20 ਲੱਖ ਮੀ. ਟਨ ਬਾਸਮਤੀ ਦੇ ਮੁਕਾਬਲੇ 30 ਲੱਖ ਮੀ. ਟਨ ਬਾਸਮਤੀ ਪੈਦਾ ਹੋਣ ਦੇ ਆਸਾਰ ਹਨ। ਇਸ ਵਾਰ 16-17 ਕੁਇੰਟਲ ਦੀ ਥਾਂ ਕਈ ਕਿਸਮਾਂ ਦੀ ਬਾਸਮਤੀ 22-23 ਕੁਇੰਟਲ ਪ੍ਰਤੀ ਏਕੜ ਨਿਕਲਣ ਦੇ ਆਸਾਰ ਹਨ ਜਦੋਂ ਕਿ ਇਸ ਵਾਰ ਬਾਸਮਤੀ ਹੇਠ ਰਕਬਾ ਵੀ ਵਧਿਆ ਹੈ। ਕਿਸਾਨਾਂ ਮੁਤਾਬਕ ਇਸ ਸੀਜ਼ਨ ਦੌਰਾਨ ਮੌਸਮ ਦੀ ਕੋਈ ਵੱਡੀ ਮਾਰ ਨਾ ਪੈਣ ਕਾਰਨ ਬਾਸਮਤੀ ਦੀ ਫਸਲ ਦੀ ਪੈਦਾਵਾਰ ਚੰਗੀ ਰਹੀ ਹੈ। ਇਸ ਵਾਰ ਬਾਸਮਤੀ ਦੀ ਕੁਆਲਿਟੀ ਵੀ ਪਹਿਲਾਂ ਨਾਲੋਂ ਚੰਗੀ ਹੈ ਅਤੇ ਕੁਆਲਿਟੀ ਮੁਤਾਬਕ ਪ੍ਰਤੀ ਕੁਇੰਟਲ ਕਰੀਬ 4 ਹਜ਼ਾਰ ਰੁਪਏ ਤੱਕ ਭਾਅ ਮਿਲਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਚੰਗੇ ਝਾੜ ਅਤੇ ਵਧੀਆ ਭਾਅ ਕਾਰਨ ਕਿਸਾਨਾਂ ਨੂੰ ਉਮੀਦ ਹੈ ਕਿ ਬਾਸਮਤੀ ਦੀ ਫਸਲ ਉਨ੍ਹਾਂ ਨੂੰ ਪਿਛਲੀਆਂ ਫਸਲਾਂ ਵਿੱਚ ਹੋਏ ਨੁਕਸਾਨ ਤੋਂ ਕੁਝ ਰਾਹਤ ਦਿਵਾ ਸਕਦੀ ਹੈ। ਹਾਲਾਂਕਿ ਮੰਡੀ ਵਿਚ ਆਏ ਕਿਸਾਨਾਂ ਗੁਰਵਿੰਦਰ ਸਿੰਘ ਜਟਾਣਾ ਨੀਵਾਂ, ਰੁਪਿੰਦਰ ਸਿੰਘ ਲੱਖਨਪੁਰ ਅਤੇ ਗੁਰਮੀਤ ਸਿੰਘ ਨੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਬਾਸਮਤੀ ਦੀ ਸਰਕਾਰੀ ਖਰੀਦ ਦਾ ਵੀ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਹੋਰ ਸਹੂਲਤ ਮਿਲ ਸਕੇ ਅਤੇ ਉਨ੍ਹਾਂ ਨੂੰ ਵਾਜਬ ਭਾਅ ਮਿਲਣਾ ਯਕੀਨੀ ਬਣਾਇਆ ਜਾ ਸਕੇ। ਆੜਤੀ ਐਸੋ. ਖੰਨਾ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਦੇ ਸਾਬਕ ਚੇਅਰਮੈਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਨਿੱਜੀ ਵਪਾਰੀਆਂ ਨੂੰ ਫਸਲ ਖਰੀਦਣ ਤੋਂ ਬਾਅਦ ਕਿਸਾਨਾਂ ਨੂੰ ਵੱਧ ਤੋਂ ਵੱਧ 9 ਦਿਨਾਂ ਦੇ ਵਿਚ ਵਿਚ ਅਦਾਇਗੀ ਕਰਨ ਦੀ ਹਦਾਇਤ ਹੈ । ਉਨ੍ਹਾਂ ਕਿਹਾ ਕਿ ਨਿੱਜੀ ਵਪਾਰੀ ਇਸ ਸਮੇਂ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕਰ ਵੀ ਰਹੇ ਹਨ। ਉਨ੍ਹਾਂ ਨੇ ਮੰਡੀ ਦੇ ਪ੍ਰਬੰਧਾਂ ਤੇ ਵੀ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਕਮਲਜੀਤ ਸਿੰਘ ਮਾਨ ਨੇ ਕਿਹਾ ਕਿ ਮੰਡੀ ਵਿਚ ਕਿਸਾਨਾਂ ਦੇ ਆਰਾਮ ਲਈ ਅਤੇ ਫ਼ਸਲ ਦੀ ਸੰਭਾਲ ਲਈ ਸਾਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਮੀਂਹ ਪੈਣ ਦੀ ਹਾਲਤ ਵਿਚ ਵੀ ਫ਼ਸਲ ਨੂੰ ਸੰਭਾਲਣ ਦਾ ਪ੍ਰਬੰਧ ਹੈ। ਉਨ੍ਹਾ ਕਿਹਾ ਕਿ ਮੰਡੀ ਵਿਚ ਸਾਫ਼ ਸਫ਼ਾਈ ਅਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਕਿਸਾਨਾਂ, ਆੜਤੀਆਂ ਅਤੇ ਖਰੀਦਦਾਰਾਂ ਲਈ ਸਾਰੇ ਇੰਤਜਾਮ ਮੁਕੰਮਲ ਹਨ। ਉਨ੍ਹਾਂ ਕਿਹਾ ਕਿ 1 ਅਕਤੂਬਰ ਤੋਂ ਪਰਮਲ ਝੋਨੇ ਦੀ ਆਉਣ ਵਾਲੀ ਸਰਕਾਰੀ ਖਰੀਦ ਲਈ ਵੀ ਇਤਜਾਮ ਮੁਕੰਮਲ ਹਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਅਵਧੇਸ਼ ਪਾਂਡੇ ਨੂੰ ਧੋਖਾਧੜੀ ਦੇ ਮਾਮਲੇ ’ਚ ਨਿਪਾਲ ਸਰਹੱਦ ਤੋਂ ਖੰਨਾ ਪੁਲਿਸ ਨੇ ਕੀਤਾ ਗ... ਅਗਲੀ ਖ਼ਬਰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਪਹੁੰਚੀ ਪੰਜਾਬੀ ਫ਼ਿਲਮ ‘ਸਿੰਘ ਵਰਸਿਜ਼ ਕੌਰ 2’ ਦੀ ਸਟਾਰ ਕਾਸਟ ਵਿਦਿਆਰਥੀਆਂ ਨਾਲ...
Ad Position 24