06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ

ਲੁਧਿਆਣਾ, 6 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਇਆ, ਜਿਸ ਵਿਚ ਜੁੜੀਆਂ ਸੰਗਤਾਂ ਦੇ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਸ਼ਬਦਾਂ ਦੇ ਹਵਾਲੇ ਰਾਹੀਂ ਸਮਝਾਇਆ ਕਿ ਜੋ ਅਕਾਲ ਪੁਰਖ “ਵਾਹਿਗੁਰੂ” ਜੀ ਦਾ ਨਾਮ ਸਿਮਰਦਾ ਹੈ, ਉਹ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦਾ ਚੇਤਾ ਰੱਖਦਾ ਹੈ ਅਤੇ ਉਸ ਨੂੰ ਭਾਣਾ ਸਮਝ ਕੇ ਮੰਨਦਾ ਹੈ। ਉਸਦੇ ਮਨ ਵਿੱਚੋਂ ਦੂਸਰਿਆਂ ਪ੍ਰਤੀ ਈਰਖਾ ਸਾੜਾ ਖਤਮ ਹੋ ਜਾਂਦਾ ਹੈ ਅਤੇ ਉਹ ਵੈਰ ਵਿਰੋਧ ਦੀ ਭਾਵਨਾ ਤੋਂ ਪਰ੍ਹੇ ਹੋ ਜਾਂਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਇਆ, ਜਿਸ ਵਿਚ ਜੁੜੀਆਂ ਸੰਗਤਾਂ ਦੇ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਸ਼ਬਦਾਂ ਦੇ ਹਵਾਲੇ ਰਾਹੀਂ ਸਮਝਾਇਆ ਕਿ ਜੋ ਅਕਾਲ ਪੁਰਖ “ਵਾਹਿਗੁਰੂ” ਜੀ ਦਾ ਨਾਮ ਸਿਮਰਦਾ ਹੈ, ਉਹ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦਾ ਚੇਤਾ ਰੱਖਦਾ ਹੈ ਅਤੇ ਉਸ ਨੂੰ ਭਾਣਾ ਸਮਝ ਕੇ ਮੰਨਦਾ ਹੈ। ਉਸਦੇ ਮਨ ਵਿੱਚੋਂ ਦੂਸਰਿਆਂ ਪ੍ਰਤੀ ਈਰਖਾ ਸਾੜਾ ਖਤਮ ਹੋ ਜਾਂਦਾ ਹੈ ਅਤੇ ਉਹ ਵੈਰ ਵਿਰੋਧ ਦੀ ਭਾਵਨਾ ਤੋਂ ਪਰ੍ਹੇ ਹੋ ਜਾਂਦਾ ਹੈ। ਉਸਦੇ ਮਨ ਅੰਦਰੋਂ ਹਉਮੈ ਦਾ ਮੈਲ ਖਤਮ ਹੋ ਜਾਂਦਾ ਹੈ। ਮਹਾਂਪੁਰਸ਼ਾਂ ਨੇ ਕੁਝ ਸਿੱਖ ਸ਼ਖਸੀਅਤਾਂ ਦੇ ਜੀਵਨ ਦੇ ਹਵਾਲਿਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ “ਨਾਮ-ਸਿਮਰਨ” ਨਾਲ ਸੋਝੀ ਪ੍ਰਾਪਤ ਹੁੰਦੀ ਹੈ ਕਿ ਮਾਨਵ ਸੰਸਾਰ ਵਿਚ ਰਹਿ ਕੇ ਵੀ ਨਿਰਲੇਪ ਹੋ ਜਾਂਦਾ ਹੈ। ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਕਿਹਾ ਕਿ ਇਸ ਭਰਮਮਈ ਜੰਜਾਲ ਵਿੱਚੋਂ ਨਾਮ ਸਿਮਰ ਕੇ ਹੀ ਨਿਕਲਿਆ ਜਾ ਸਕਦਾ ਹੈ। ਜੇ ਮਨੁੱਖ ਉਸ ਅਕਾਲ ਪੁਰਖ ਨੂੰ ਸਿਮਰ ਕੇ ਮਨ ਵਿਚ ਬਿਠਾਉਂਦਾ ਹੈ। ਉਸ ਦਾ ਜੀਵਨ ਉੱਤਮ ਹੋ ਜਾਂਦਾ ਹੈ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਇੰਦਰਜੀਤ ਸਿੰਗਲਾ ਦੀ ਪ੍ਰਧਾਨਗੀ ਹੇਠ ਦਿਵਿਆਂਗ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁਗਰੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ
Ad Position 24