ਪਿਆਜ਼ ਦੇ ਰੇਟਾਂ ਨੇ ਫਿਰ ਫੜੀ ਰਫ਼ਤਾਰ, ਦੀਵਾਲੀ ਤੋਂ ਪਹਿਲਾਂ ਰੇਟ ਘਟਣ ਦੇ ਨਹੀਂ ਆਸਾਰ
ਮਾਛੀਵਾੜਾ ਸਾਹਿਬ, 31 ਅਗਸਤ (ਮਨੋਜ ਕੁਮਾਰ)-ਪਿਆਜ਼ ਦਾ ਤੜਕਾ ਦਿਨੋਂ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਜਿਹੜਾ ਪਿਆਜ਼ ਕੁੱਝ ਦਿਨ ਪਹਿਲਾਂ 55-60 ਰੁਪਏ ਕਿੱਲੋ ਦੇ ਹਿਸਾਬ ਨਾਲ ਬਾਜ਼ਾਰ ਵਿਚ ਵਿੱਕ ਰਿਹਾ ਸੀ।
ਮਾਛੀਵਾੜਾ ਸਾਹਿਬ, 31 ਅਗਸਤ (ਮਨੋਜ ਕੁਮਾਰ)-ਪਿਆਜ਼ ਦਾ ਤੜਕਾ ਦਿਨੋਂ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਜਿਹੜਾ ਪਿਆਜ਼ ਕੁੱਝ ਦਿਨ ਪਹਿਲਾਂ 55-60 ਰੁਪਏ ਕਿੱਲੋ ਦੇ ਹਿਸਾਬ ਨਾਲ ਬਾਜ਼ਾਰ ਵਿਚ ਵਿੱਕ ਰਿਹਾ ਸੀ। ਹੁਣ ਉਸ ਦੇ ਰੇਟਾਂ ਵਿਚ ਇੱਕ ਵਾਰ ਫਿਰ ਭਾਰੀ ਵਾਧਾ ਦਰਜ ਕੀਤਾ ਗਿਆ ਹੈ । ਇਨ੍ਹਾਂ ਰੇਟਾਂ ਦੇ ਹੋ ਰਹੇ ਵਾਧੇ ਬਾਰੇ ਸਥਾਨਕ ਸਬਜ਼ੀ ਮੰਡੀ ਦੇ ਆੜ੍ਹਤੀ ਚੇਤਨ ਚੌਰਾਇਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਨਾਸਿਕ ਜਿੱਥੋਂ ਇਹ ਫ਼ਸਲ ਪੂਰੇ ਦੇਸ਼ ਨੂੰ ਸਪਲਾਈ ਹੁੰਦੀ ਹੈ, ਉੱਥੇ ਬਰਸਾਤ ਨੇ ਫ਼ਸਲ ਨੂੰ ਕਾਫੀ ਹੱਦ ਤੱਕ ਬਰਬਾਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜੇਕਰ ਬਾਕੀ ਹੋਰ ਸਬਜ਼ੀਆਂ ਦੇ ਰੇਟਾਂ ਦੀ ਗੱਲ ਕਰੀਏ ਤਾਂ ਫਿਲਹਾਲ ਗੋਭੀ ਵਿਚ ਕੁੱਝ ਮੰਦੀ ਦਰਜ ਕੀਤੀ ਗਈ ਹੈ। ਸਥਾਨਕ ਆਸ ਪਾਸ ਦੇ ਏਰੀਏ ਤੋਂ ਸਬਜ਼ੀ ਦੀ ਆਮਦ ਹੋਣ ਕਰ ਕੇ ਹੋਰ ਸਬਜ਼ੀਆਂ ਦੇ ਰੇਟਾਂ ਵਿਚ ਕੁੱਝ ਮੰਦਾ ਦੇਖਿਆ ਜਾ ਸਕਦਾ ਹੈ।