01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਵਿਚ ਖੰਨਾ ਪੁਲਿਸ ਦਾ ਨਸ਼ਿਆਂ ਵਿਰੁੱਧ ‘ਡਬਲ ਐਕਸ਼ਨ’- ਜਾਇਦਾਦਾਂ ’ਤੇ ਕਾਰਵਾਈ ਅਤੇ ਟਿਕਾਣਿਆਂ ਦੀ ਕੀਤੀ ਸਫ਼ਾਈ

ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ)- ਐਸ. ਐਸ.

Ad Position 21
No active advertisement
ਅਜੀਤ ਡੈਸਕ 01-09-2026
ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ)- ਐਸ. ਐਸ. ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ 3 ਸਬ ਡਿਵੀਜ਼ਨਾਂ ਖੰਨਾ, ਸਮਰਾਲਾ ਅਤੇ ਪਾਇਲ ਵਿੱਚ ਕੁੱਲ 12 ਥਾਵਾਂ ’ਤੇ ਸਮੂਹਿਕ ਸਫ਼ਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਖੰਨਾ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ 03 ਐਨ. ਡੀ. ਪੀ. ਐਸ. ਮੁਲਜ਼ਮਾਂ ਨਾਲ ਸਬੰਧਤ ਜਾਇਦਾਦਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਸਬ-ਡਵੀਜ਼ਨ ਸਮਰਾਲਾ ਅਧੀਨ ਮਨੀਸ਼ ਅਤੇ ਰਜਨੀਸ਼ ਕੁਮਾਰ ਪੁੱਤਰ ਹਰੀ ਲਾਲ, ਵਾਸੀ ਅੰਬੇਡਕਰ ਕਲੋਨੀ, ਸਮਰਾਲਾ, ਸਬ-ਡਵੀਜ਼ਨ ਪਾਇਲ ਅਧੀਨ ਮਨਪ੍ਰੀਤ ਚੌਧਰੀ ਉਰਫ਼ ਭੀਮਾ ਪੁੱਤਰ ਪਾਲ ਚੰਦ, ਵਾਸੀ ਵਿਸ਼ਵਕਰਮਾ ਰੋਡ, ਦੋਰਾਹਾ ਅਤੇ ਸਬ-ਡਵੀਜ਼ਨ ਖੰਨਾ ਅਧੀਨ ਨਿੱਕਾ ਪੁੱਤਰ ਕਾਲੂ, ਵਾਸੀ ਮੀਟ ਮਾਰਕੀਟ ਨਾਲ ਸਬੰਧਤ ਜਾਇਦਾਦਾਂ ਸਬੰਧੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ 09 ਛੱਡੇ ਹੋਏ ਟਿਕਾਣਿਆਂ ਦੀ ਸ਼੍ਰਮਦਾਨ ਰਾਹੀਂ ਸਫ਼ਾਈ ਵੀ ਕਰਵਾਈ ਗਈ, ਜਿੱਥੇ ਨਸ਼ਾ ਸੇਵਨ ਕਰਨ ਵਾਲਿਆਂ ਵੱਲੋਂ ਇਨ੍ਹਾਂ ਥਾਵਾਂ ਦੀ ਵਰਤੋਂ ਕੀਤੇ ਜਾਣ ਦੀਆਂ ਸ਼ਿਕਾਇਤਾਂ ਸਨ। ਸਬ-ਡਵੀਜ਼ਨ ਸਮਰਾਲਾ ਵਿੱਚ ਮੁੱਖ ਚੌਕ ਪਿੱਛੇ ਸ਼ਰਾਬ ਦੀ ਦੁਕਾਨ, ਪੁਰਾਣਾ ਮਾਰਕੀਟ ਕਮੇਟੀ ਦਫ਼ਤਰ, ਮੜੀਆ-ਮਾਛੀਵਾੜਾ ਰੋਡ, ਗੁਰੂ ਗੋਬਿੰਦ ਸਿੰਘ ਸਟੇਡੀਅਮ ਨੇੜੇ ਪਾਣੀ ਦੀ ਟੈਂਕੀ ਅਤੇ ਬੱਸ ਸਟੈਂਡ ਨੇੜੇ ਪਾਣੀ ਦੀ ਟੈਂਕੀ, ਸਬ-ਡਵੀਜ਼ਨ ਪਾਇਲ ਵਿੱਚ ਧਮੋਟ ਅਤੇ ਬੱਸ ਸਟੈਂਡ ਨੇੜੇ ਅਤੇ ਸਬ-ਡਵੀਜ਼ਨ ਖੰਨਾ ਵਿੱਚ ਕਰਤਾਰ ਨਗਰ ਅਤੇ ਮੀਟ ਮਾਰਕੀਟ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਵਿਧਾਇਕਾਂ, ਵੀ. ਡੀ. ਸੀ. ਕੋਆਰਡੀਨੇਟਰਾਂ ਅਤੇ ਮੈਂਬਰਾਂ, ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ/ਕਰਮਚਾਰੀਆਂ ਅਤੇ ਆਮ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਅਜਿਹੀਆਂ ਕਾਰਵਾਈਆਂ ਅਤੇ ਲੋਕ-ਭਾਗੀਦਾਰੀ ਵਾਲੀਆਂ ਮੁਹਿੰਮਾਂ ਨੂੰ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਖੰਨਾ ਵਿਚ ਕੀਤਾ ਗਿਆ ਭਰਵਾਂ ਸੁਆਗਤ ਅਗਲੀ ਖ਼ਬਰ ਉੱਤਰਾਖੰਡ ਦੀ ਘਟਨਾ ਨੂੰ ਲੈ ਕੇ ਸਾਬਕਾ ਵਿਧਾਇਕ ਲੱਖਾ ਵਲੋ ਭਾਜਪਾ ਵਿਰੁੱਧ ਪਾਇਲ ਵਿੱਚ ਰੋਸ ਮਾਰਚ
Ad Position 24