ਸਮਰਾਲਾ ’ਚ ਪ੍ਰਸ਼ਾਸਨ ਨੇ ਫਰੂਟ ਵੇਚਣ ਵਾਲੇ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀ ਢਾਹੀ
ਸਮਰਾਲਾ, 31 ਅਗਸਤ (ਗੋਪਾਲ ਸੋਫਤ)-ਸਥਾਨਕ ਪ੍ਰਸ਼ਾਸਨ ਨੇ ਅੰਬੇਦਕਰ ਕਾਲੋਨੀ ਦੇ ਇੱਕ ਘਰ ਨੂੰ ਕਥਿਤ ਤੌਰ ‘ਤੇ ਨਸ਼ਾ ਵੇਚਣ ਵਾਲੇ ਦੀ ਨਜਾਇਜ਼ ਉਸਾਰੀ ਦੇ ਦੋਸ਼ ਕਾਰਨ ਢਾਹ ਦਿੱਤਾ ਹੈ। ਡੀ.
ਸਮਰਾਲਾ, 31 ਅਗਸਤ (ਗੋਪਾਲ ਸੋਫਤ)-ਸਥਾਨਕ ਪ੍ਰਸ਼ਾਸਨ ਨੇ ਅੰਬੇਦਕਰ ਕਾਲੋਨੀ ਦੇ ਇੱਕ ਘਰ ਨੂੰ ਕਥਿਤ ਤੌਰ ‘ਤੇ ਨਸ਼ਾ ਵੇਚਣ ਵਾਲੇ ਦੀ ਨਜਾਇਜ਼ ਉਸਾਰੀ ਦੇ ਦੋਸ਼ ਕਾਰਨ ਢਾਹ ਦਿੱਤਾ ਹੈ। ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਪੁਲਿਸ ਸੁਰੱਖਿਆ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਭਰਾਵਾ ਦੇ ਵਿਰੁੱਧ ਐਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਹੈ। ਪ੍ਰਸ਼ਾਸਨ ਨੇ ਨਜਾਇਜ਼ ਉਸਾਰੀ ਢਾਹ ਕੇ ਨਜਾਇਜ਼ ਕਬਜ਼ਾ ਹਟਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਮਰਾਲਾ ਵਿੱਚ ਫਰੂਟ ਦੀ ਦੁਕਾਨ ਕਰਨ ਵਾਲੇ ਦੋਵਾਂ ਭਰਾਵਾਂ ਵਲੋਂ ਬਿਨਾਂ ਮਨਜ਼ੂਰੀ ਅਤੇ ਸਰਕਾਰੀ ਜਗ੍ਹਾ ‘ ਤੇ ਕਬਜ਼ਾ ਕਰ ਕੇ ਨਜਾਇਜ਼ ਉਸਾਰੀ ਕੀਤੀ ਗਈ ਸੀ। ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਮਕਾਨ ਦਾ ਪਾਸ ਨਕਸ਼ਾ ਜਾਂ ਸੰਬੰਧਿਤ ਦਸਤਾਵੇਜ਼ ਪੇਸ਼ ਕਰਨ। ਪਰ ਕੋਈ ਵੀ ਕਾਗ਼ਜ਼ਾਤ ਪੇਸ਼ ਨਾ ਕਰਨ ਕਾਰਨ ਇਹ ਕਾਰਵਾਈ ਕੀਤੀ ਗਈ ਹੈ ।