27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨਗਰ ਕੌਂਸਲ ਸ਼ਿਕਾਇਤ ਮਿਲਣ ’ਤੇ 12 ਕੁੱਤਿਆਂ ਨੂੰ ਕਾਬੂ ਕਰ ਖੰਨਾ ਭੇਜਿਆ

ਮਾਛੀਵਾੜਾ ਸਾਹਿਬ, 27 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਹਿਰ ਵਿਚ ਲਾਵਾਰਸ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਵਲੋਂ ਮਚਾਇਆ ਜਾ ਰਿਹਾ ਆਤੰਕ ਦੇ ਮਾਮਲੇ ਦੀਆਂ ਸ਼ਿਕਾਇਤਾਂ ਨਗਰ ਕੌਂਸਲ ਕੋਲ ਪੁੱਜੀਆਂ ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਸਥਾਪਿਤ ਕੀਤੀ ਗਈ ‘ਸ੍ਰੀ ਗੁਰੂ ਰਵਿਦਾਸ ਜੀ’ ਸਿੰਗਲ ਵਿੰਡੋ ‘ਤੇ ਸ਼ਿਕਾਇਤ ਆਈ ਕਿ ਸ਼ਹਿਰ ਵਿਚ ਕੁੱਝ ਥਾਵਾਂ ‘ਤੇ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵਧ ਗਈ ਹੈ ਜਿਨ੍ਹਾਂ ਵਲੋਂ ਕੱਟਿਆ ਵੀ ਜਾ ਰਿਹਾ ਹੈ।

Ad Position 21
No active advertisement
ਕੁੱਤਿਆਂ ਨੂੰ ਫੜ ਕੇ ਲਿਜਾਂਦੀ ਹੋਈ ਨਗਰ ਕੌਂਸਲ ਦੀ ਟੀਮ। ਤਸਵੀਰ : ਰਾਜਦੀਪ ਅਲਬੇਲਾ 28-08-2026
ਮਾਛੀਵਾੜਾ ਸਾਹਿਬ, 27 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਹਿਰ ਵਿਚ ਲਾਵਾਰਸ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਵਲੋਂ ਮਚਾਇਆ ਜਾ ਰਿਹਾ ਆਤੰਕ ਦੇ ਮਾਮਲੇ ਦੀਆਂ ਸ਼ਿਕਾਇਤਾਂ ਨਗਰ ਕੌਂਸਲ ਕੋਲ ਪੁੱਜੀਆਂ ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਸਥਾਪਿਤ ਕੀਤੀ ਗਈ ‘ਸ੍ਰੀ ਗੁਰੂ ਰਵਿਦਾਸ ਜੀ’ ਸਿੰਗਲ ਵਿੰਡੋ ‘ਤੇ ਸ਼ਿਕਾਇਤ ਆਈ ਕਿ ਸ਼ਹਿਰ ਵਿਚ ਕੁੱਝ ਥਾਵਾਂ ‘ਤੇ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵਧ ਗਈ ਹੈ ਜਿਨ੍ਹਾਂ ਵਲੋਂ ਕੱਟਿਆ ਵੀ ਜਾ ਰਿਹਾ ਹੈ। ਸ਼ਹਿਰ ਵਾਸੀ ਆਵਾਰਾ ਕੁੱਤਿਆਂ ਕਾਰਨ ਕਾਫ਼ੀ ਖੌਫ਼ਜ਼ਦਾ ਸਨ ਜਿਸ ‘ਤੇ ਨਗਰ ਕੌਂਸਲ ਟੀਮ ਨੇ ਕਾਰਵਾਈ ਕਰਦਿਆਂ 12 ਕੁੱਤਿਆਂ ਨੂੰ ਜਾਲ ਲਗਾ ਕੇ ਕਾਬੂ ਕੀਤਾ ਗਿਆ ਅਤੇ ਫਿਰ ਖੰਨਾ ਵਿਖੇ ਛੱਡਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਰੌਦੀਆਂ ’ਚ ਮੱਛੀ ਪਾਲਣ ਪਸਾਰ ਪ੍ਰੋਗਰਾਮ ‘ਐਕਵਾ ਰੀਚ’ ਵਲੋਂ ਮੱਛੀ ਪਾਲਕਾਂ ਨੂੰ ਕੀਤਾ ਪ੍ਰੇਰਿਤ ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਦੇ ਸਮਰਜੋਤ ਨੇ ਕੁਸ਼ਤੀ ’ਚ ਜਿੱਤਿਆ ਸੋਨ ਤਗਮਾ
Ad Position 24