25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੁੱਖ ਮੰਤਰੀ ‘ਤੀਰਥ ਯਾਤਰਾ ਯੋਜਨਾ’ ਤਹਿਤ ਪਿੰਡ ਸਲੇਮਪੁਰਾ ਤੋਂ ਸੰਗਤ ਰਵਾਨਾ

ਸਿੱਧਵਾਂ ਬੇਟ, 23 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਮੁੱਖ ਮੰਤਰੀ ‘ਤੀਰਥ ਯਾਤਰਾ ਯੋਜਨਾ’ ਤਹਿਤ ਲਾਗਲੇ ਪਿੰਡ ਸਲੇਮਪੁਰਾ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤ ਰਵਾਨਾ ਹੋਈ। ਸੰਗਤ ਨੇ ਤੁਰਨ ਤੋਂ ਪਹਿਲਾ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 24-08-2026
ਸਿੱਧਵਾਂ ਬੇਟ, 23 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਮੁੱਖ ਮੰਤਰੀ ‘ਤੀਰਥ ਯਾਤਰਾ ਯੋਜਨਾ’ ਤਹਿਤ ਲਾਗਲੇ ਪਿੰਡ ਸਲੇਮਪੁਰਾ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤ ਰਵਾਨਾ ਹੋਈ। ਸੰਗਤ ਨੇ ਤੁਰਨ ਤੋਂ ਪਹਿਲਾ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਯਾਤਰਾ ਦੀ ਅਗਵਾਈ ਕਰਨ ਵਾਲੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਸਲੇਮਪੁਰੀ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਮਹਾਨ ਉਪਰਾਲੇ ਸਦਕਾ ਗਰੀਬ ਅਤੇ ਬਜ਼ੁਰਗ ਪਰਿਵਾਰ ਜਿਨਾਂ ਦੇ ਦਿਲਾਂ ਵਿੱਚ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨਾ ਇਕ ਸੁਪਨੇ ਵਾਂਗ ਸੀ।ਪਰ ਅੱਜ ਉਹ ਸੁਪਨੇ ਸੱਚ ਹੋ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਉਨ੍ਹਾਂ ਦੇ ਉੱਦਮ ਕਰਕੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਨਗੀਆਂ। ਇਸ ਸਮੇ ਹੋਰਨਾਂ ਤੋਂ ਇਲਾਵਾ ਬਲਾਕ ਯੂਥ ਪ੍ਰਧਾਨ ਡਾ. ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਪੰਚ ਲਹਿੰਬਰਜੀਤ ਸਿੰਘ , ਪੰਚ ਗੁਰਮੇਲ ਸਿੰਘ, ਪ੍ਰਧਾਨ ਪ੍ਰੀਤਮ ਸਿੰਘ, ਗੰਗਾ ਸਿੰਘ, ਅਮਰ ਸਿੰਘ ਗਿੱਲ, ਮਲਕੀਤ ਸਿੰਘ ਵਾਰਵਲ, ਰੇਸਮ ਸਿੰਘ, ਜਗਰਾਜ ਸਿੰਘ, ਸੁੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਬਖਸਿੰਦ ਤੂਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰੰਨ ਅਗਲੀ ਖ਼ਬਰ ਲੋਹਟਬੱਦੀ ਪੁੱਜਣ ’ਤੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸਿੱਖ ਸੰਗਤਾਂ ਵਲੋਂ ਹੋਵੇਗਾ ਨਿੱਘਾ ਸਵਾਗਤ
Ad Position 24