ਭਾਕਿਯੂ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਹੋਈ
ਡੇਹਲੋਂ, 17 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪੱਖੋਵਾਲ ਦੀ ਮੀਟਿੰਗ ਦਰਸ਼ਨ ਸਿੰਘ ਫੱਲੇਵਾਲ ਦੀ ਪ੍ਰਧਾਨਗੀ ਹੇਠ ਪਿੰਡ ਨਾਰੰਗਵਾਲ ਵਿਖੇ ਗੁਰਦੁਆਰਾ ਸਾਹਿਬ ਹੋਈ, ਜਿਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਭਾਰਤ ਅਮਰੀਕਾ ਮੁਕਤ ਸਮਝੌਤਾ ਰੱਦ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ‘ਚ ਹੋਈ ਲਾਮਬੰਦੀ ਵਿੱਚ 20 ਅਗਸਤ ਨੂੰ ਪੰਜਾਬ ਭਰ ਅਮਰੀਕੀ ਸਾਮਰਾਜੀ ਕੰਪਨੀ ਕਾਰਗਿਲ ਦੀ ਬਠਿੰਡਾ ਫ਼ੈਕਟਰੀ, ਪੈਪਸੀਕੋ ਫ਼ੈਕਟਰੀ ਚੰਨੋ (ਸੰਗਰੂਰ) ਤੇ ਅੰਮ੍ਰਿਤਸਰ ‘ਚ ਸੰਸਾਰ ਬੈਂਕ ਦੇ ਪਾਣੀ ਪ੍ਰੋਜੈਕਟ ਅੱਗੇ ਧਰਨੇ ਦਿੱਤੇ ਜਾਣਗੇ। ਇਸ ਸਮੇਂ ਆਗੂਆਂ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਮਰਾਜੀ ਲੁੱਟੇ ਦੇ ਅੱਡੇ ਹਨ ਅਤੇ ਅਜਿਹੇ ਕਦਮ ਇਨ੍ਹਾਂ ਦਾ ਹੋਰ ਪਸਾਰਾ ਕਾਰਪੋਰੇਟਾਂ ਦੀ ਲੁੱਟ ਨੂੰ ਤੇਜ਼ ਕਰਨ ਲਈ ਹਨ।
ਪ
ਪਿੰਡ ਨਾਰੰਗਵਾਲ ਵਿਖੇ ਬਲਾਕ ਪੱਧਰੀ ਮੀਟਿੰਗ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਤੇ ਵਰਕਰ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇ
18-08-2026
ਡੇਹਲੋਂ, 17 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪੱਖੋਵਾਲ ਦੀ ਮੀਟਿੰਗ ਦਰਸ਼ਨ ਸਿੰਘ ਫੱਲੇਵਾਲ ਦੀ ਪ੍ਰਧਾਨਗੀ ਹੇਠ ਪਿੰਡ ਨਾਰੰਗਵਾਲ ਵਿਖੇ ਗੁਰਦੁਆਰਾ ਸਾਹਿਬ ਹੋਈ, ਜਿਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਭਾਰਤ ਅਮਰੀਕਾ ਮੁਕਤ ਸਮਝੌਤਾ ਰੱਦ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ‘ਚ ਹੋਈ ਲਾਮਬੰਦੀ ਵਿੱਚ 20 ਅਗਸਤ ਨੂੰ ਪੰਜਾਬ ਭਰ ਅਮਰੀਕੀ ਸਾਮਰਾਜੀ ਕੰਪਨੀ ਕਾਰਗਿਲ ਦੀ ਬਠਿੰਡਾ ਫ਼ੈਕਟਰੀ, ਪੈਪਸੀਕੋ ਫ਼ੈਕਟਰੀ ਚੰਨੋ (ਸੰਗਰੂਰ) ਤੇ ਅੰਮ੍ਰਿਤਸਰ ‘ਚ ਸੰਸਾਰ ਬੈਂਕ ਦੇ ਪਾਣੀ ਪ੍ਰੋਜੈਕਟ ਅੱਗੇ ਧਰਨੇ ਦਿੱਤੇ ਜਾਣਗੇ। ਇਸ ਸਮੇਂ ਆਗੂਆਂ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਮਰਾਜੀ ਲੁੱਟੇ ਦੇ ਅੱਡੇ ਹਨ ਅਤੇ ਅਜਿਹੇ ਕਦਮ ਇਨ੍ਹਾਂ ਦਾ ਹੋਰ ਪਸਾਰਾ ਕਾਰਪੋਰੇਟਾਂ ਦੀ ਲੁੱਟ ਨੂੰ ਤੇਜ਼ ਕਰਨ ਲਈ ਹਨ। ਇਸ ਸਮੇਂ ਸਕੱਤਰ ਚਰਨਜੀਤ ਸਿੰਘ ਫੱਲੇਵਾਲ ਨੇ ਦੱਸਿਆ ਕਿ ਮੁਕਤ ਵਪਾਰ ਆਉਣ ਨਾਲ ਪੰਜਾਬ ਦੇ ਕਿਸਾਨ ਬੁਰੀ ਤਰ੍ਹਾਂ ਮੰਡੀਆਂ ਵਿਚ ਰੁਲ ਜਾਣਗੇ ਅਤੇ ਇਹਦੀ ਨਾਲ ਹੋਰ ਵਸਤੂ ਆਉਣ ਨਾਲ ਸਾਰੇ ਤਬਕਿਆਂ ਉੱਪਰ ਇਸ ਦਾ ਅਸਰ ਹੋਵੇਗਾ, ਬੇਰੁਜ਼ਗਾਰੀ ਵਧੇਗੀ ਅਤੇ ਲੋਕਾਂ ਦਾ ਜੀਣਾ ਹੋਰ ਦੁੱਭਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿਚ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕੱਢਣ ਲਈ ਅਤੇ ਕਾਰਪੋਰੇਟਿਵ ਪੱਖੀ ਨੀਤੀਆਂ ਲਿਆ ਕੇ ਸਭ ਕੁੱਝ ਬਹੁਕੌਮੀ ਸਾਮਰਾਜੀ ਕੰਪਨੀਆਂ ਨੂੰ ਸੰਭਾਲਣ ਲਈ ਕਾਲੇ ਖੇਤੀ ਕਾਨੂੰਨਾਂ ਦਾ ਹੀ ਬਦਲਿਆ ਹੋਇਆ ਰੂਪ ਹੈ ਅਤੇ ਇਸ ਸਮਝੌਤੇ ਨੂੰ ਰੱਦ ਕਰਾਉਣ ਲਈ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਸਾਰੇ ਵਰਗ ਨੂੰ ਸੰਘਰਸ਼ ਦੇ ਮੈਦਾਨ ਵਿਚ ਡਟਣ ਦੀ ਲੋੜ ਹੈ। ਉਨ੍ਹਾਂ ਪੰਜਾਬ ਵਿਚ ਤਿੰਨ ਥਾਵਾਂ ਉੱਪਰ ਬਠਿੰਡਾ, ਚੰਨੋ ਸੰਗਰੂਰ ਤੇ ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਲਈ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਲੋਂ ਚੰਨੋ ਸੰਗਰੂਰ ਫ਼ੈਕਟਰੀ ਦੇ ਅੱਗੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ ਜਾਵੇਗਾ। ਮੀਟਿੰਗ ਸਮੇਂ ਦਰਸਨ ਸਿੰਘ, ਗੁਰਦੇਵ ਸਿੰਘ ਨਾਰੰਗਵਾਲ, ਪਾਲ ਸਿੰਘ ਨਾਰੰਗਵਾਲ, ਹਰਨੇਕ ਸਿੰਘ ਮਨਸੂਰਾਂ, ਹਰਮਿੰਦਰ ਸਿੰਘ ਮਨਸੂਰਾਂ, ਜੋਗਾ ਸਿੰਘ ਮਨਸੂਰਾਂ, ਰਾਜਿੰਦਰ ਸਿੰਘ ਫੱਲੇਵਾਲ, ਗਮਦੂਰ ਸਿੰਘ ਫੱਲੇਵਾਲ, ਜਸਵੀਰ ਸਿੰਘ ਕੋਟ ਆਗਾ, ਗੁਰਵਿੰਦਰ ਸਿੰਘ ਕਾਲਖ, ਰਣਜੀਤ ਗੁੱਜਰਵਾਲ, ਪਾਲੀ ਗੁੱਜਰਵਾਲ ਸਮੇਤ ਹਾਜ਼ਰ ਸਨ।