10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਾਡੀ ਵੀ ਸੁਣੋ ਬਿਜਲੀ ਮੰਤਰੀ ਜੀ! ਤਰਸ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਆਸ਼੍ਰਿਤਾਂ ਵਲੋਂ 21 ਜੁਲਾਈ ਤੋਂ ਟਾਵਰ ਉੱਪਰ ਚੜ੍ਹ ਕੇ ਕੀਤਾ ਜਾ ਰਿਹਾ ਸੰਘਰਸ਼

ਮਲੌਦ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿਛਲੇ ਦੋ ਦਹਾਕਿਆਂ ਤੋਂ ਸਰਕਾਰੇ-ਦਰਬਾਰੇ ਰੁਜਗਾਰ ਪ੍ਰਾਪਤੀ ਲਈ ਸੂਬੇ ਭਰ ਦੇ 6141 ਆਸ਼ਰਿਤ ਪਰਿਵਾਰ ਪਿਤਾ ਦਾ ਹੱਕ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹਨ। ਪੰਜਾਬ ਮੰਤਰੀ ਮੰਡਲ ਦੀ 21 ਅਕਤੂਬਰ 2022 ਨੂੰ ਹੋਈ ਮੀਟਿੰਗ ਵਿਚ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਵਿਚ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਲਈ ਲਿਆਂਦੀ ਗਈ ਪਾਲਿਸੀ ਤੋਂ ਬਾਅਦ 3267 ਉਮੀਦਵਾਰਾਂ ਵਲੋਂ ਆਨ-ਲਾਈਨ ਅਰਜੀਆਂ ਅਪਲਾਈ ਕੀਤੀਆਂ ਗਈਆਂ, ਜਿਨ੍ਹਾਂ ਵਿਚ 200 ਸੌ ਦੇ ਕਰੀਬ ਵਿਆਹੁਤਾ ਲੜਕੀਆਂ ਨੇ ਵੀ ਫਾਰਮ ਭਰੇ।

Ad Position 21
No active advertisement
ਚਰਨਜੀਤ ਸਿੰਘ, ਹਰਪ੍ਰੀਤ ਕੌਰ 11-08-2026
ਮਲੌਦ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿਛਲੇ ਦੋ ਦਹਾਕਿਆਂ ਤੋਂ ਸਰਕਾਰੇ-ਦਰਬਾਰੇ ਰੁਜਗਾਰ ਪ੍ਰਾਪਤੀ ਲਈ ਸੂਬੇ ਭਰ ਦੇ 6141 ਆਸ਼ਰਿਤ ਪਰਿਵਾਰ ਪਿਤਾ ਦਾ ਹੱਕ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹਨ। ਪੰਜਾਬ ਮੰਤਰੀ ਮੰਡਲ ਦੀ 21 ਅਕਤੂਬਰ 2022 ਨੂੰ ਹੋਈ ਮੀਟਿੰਗ ਵਿਚ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਵਿਚ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਲਈ ਲਿਆਂਦੀ ਗਈ ਪਾਲਿਸੀ ਤੋਂ ਬਾਅਦ 3267 ਉਮੀਦਵਾਰਾਂ ਵਲੋਂ ਆਨ-ਲਾਈਨ ਅਰਜੀਆਂ ਅਪਲਾਈ ਕੀਤੀਆਂ ਗਈਆਂ, ਜਿਨ੍ਹਾਂ ਵਿਚ 200 ਸੌ ਦੇ ਕਰੀਬ ਵਿਆਹੁਤਾ ਲੜਕੀਆਂ ਨੇ ਵੀ ਫਾਰਮ ਭਰੇ। ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਨਾਲ ਜਦੋ ਜਹਿਦ ਕਰਦੇ ਸੂਬਾਈ ਆਗੂ ਮਾ. ਚਰਨਜੀਤ ਸਿੰਘ ਦਿਉਣ ਤੇ ਹਰਪ੍ਰੀਤ ਕੌਰ ਪੰਜੋਲਾ ਨੇ ਕਿਹਾ ਕਿ ਹਰ ਸਮਾਗਮ ਦੀ ਸਟੇਜ ਉਪਰੋਂ ਅਜੋਕੇ ਸਮੇਂ ਵਿੱਚ ਲੜਕੇ ਤੇ ਲੜਕੀ ਨੂੰ ਬਰਾਬਰ ਦਾ ਦਰਜਾ ਦੇਣ ਦੇ ਭਾਸ਼ਣ ਜ਼ਰੂਰ ਦਿੱਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤਾਂ ਇਹਨਾਂ ਭਾਸ਼ਣਾਂ ਤੋਂ ਬਿਲਕੁਲ ਉਲਟ ਜਾਪਦੀਆਂ ਹਨ। ਉਨ੍ਹਾਂ ਕਿਹਾ ਕਿ 2010 ਤੋਂ ਪਹਿਲਾਂ ਬਿਜਲੀ ਬੋਰਡ ਵਿੱਚ ਨੌਕਰੀ ਦੌਰਾਨ ਜਾਨ ਗੁਆ ਚੁੱਕੇ ਆਪਣੇ ਪਿਤਾ ਦੇ ਵਾਰਿਸ ਵਜੋਂ ਨੌਕਰੀ ਦਾ ਹੱਕ ਲੈਣ ਲਈ ਅੱਜ ਵਿਆਹੁਤਾ ਲੜਕੀਆਂ ਨੂੰ ਨੌਕਰੀ ਦੇਣ ਤੋਂ ਕੋਰਾ ਜਵਾਬ ਦੇ ਕੇ ਜਲੀਲਤਾ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮਾ: ਚਰਨਜੀਤ ਸਿੰਘ ਦਿਉਣ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜ਼ਮੈਂਟ ਦੁਆਰਾ ਜਾਰੀ ਪਾਲਿਸੀ ਮੀਮੋ ਨੰ: 2639/3205 ਈ. ਐਨ. ਜੀ.-7 (1) 239/ਐਲ ਮਿਤੀ 6-12-2022 ਵਿਚ ਸੋਧ ਕਰਕੇ ਲੜਕਿਆਂ ਵਾਂਗ ਸਾਡੇ ਪਿਤਾ ਦਾ ਹੱਕ ਬਣਦਾ ਹੱਕ ਮੁਹਈਆ ਕਰਵਾਇਆ ਜਾਵੇ, ਉਮਰ ਹੱਦ ਵਧਾਈ ਜਾਵੇ ਕਿਉਂਕਿ ਕੇਸ ਦੋ ਦਹਾਕੇ ਪੁਰਾਣਾ ਹੋਣ ਕਰਕੇ ਜਿਆਦਾਤਰ ਉਮੀਦਵਾਰ ਉਮਰ ਹੱਦ ਨੂੰ ਪਾਰ ਕਰ ਚੱਕੇ ਹਨ, ਕਈ ਆਸਰਿਤ ਪਰਿਵਾਰ ਮਾਨਸਿਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰੁਜਗਾਰ ਮਿਰਤਕ ਆਸ਼ਰਿਤ ਸੰਘਰਸ਼ ਕਮੇਟੀ ਵਲੋਂ ਬਿਜਲੀ ਬੋਰਡ ਵਿਚ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਆਸ਼੍ਰਿਤ 3 ਜੂਨ ਤੋਂ ਚੱਲ ਰਹੇ ਧਰਨੇ ਦੇ ਨਾਲ-ਨਾਲ 21 ਜੁਲਾਈ ਤੋਂ ਟਾਵਰ ਉੱਪਰ ਚੜ੍ਹ ਕੇ ਸੰਘਰਸ਼ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਲੈਨੇਟ ਈ ਸਕੂਲ ਖੰਨਾ ਵਿਖੇ ਸੀ. ਬੀ. ਐੱਸ. ਈ. ਵਲੋਂ ਗਣਿਤ ਵਿਸ਼ੇ ਦੀ ਟਰੇਨਿੰਗ ਅਗਲੀ ਖ਼ਬਰ ਨਿਜ਼ਾਮਪੁਰ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24