08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰਾਣੋ ਪਿੰਡ ਦੇ ਸਰਪੰਚ ਖ਼ਿਲਾਫ਼ ਮਨਰੇਗਾ ਵਰਕਰਾਂ ਵਲੋਂ ਬੀ. ਡੀ. ਪੀ. ਓ. ਦੋਰਾਹਾ ਨੂੰ ਸ਼ਿਕਾਇਤ-ਸਰਪੰਚ ਨੇ ਦੋਸ਼ਾਂ ਨੂੰ ਨਕਾਰਿਆ

ਦੋਰਾਹਾ, 7 ਅਗਸਤ (ਪੱਤਰ ਪ੍ਰੇਰਕ)-ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡ ਰਾਣੋ ਦੇ ਸਰਪੰਚ ਵਲੋਂ ਪਿੰਡ ਦੇ ਮਨਰੇਗਾ ਵਰਕਰਾਂ ਨੂੰ ਕੰਮ ਤੇ ਜਾਣ ਤੋਂ ਪਹਿਲਾਂ ਸਰਪੰਚ ਦੇ ਘਰ ਕੰਮ ਕਰਨ ਦੀਆਂ ਹਦਾਇਤਾਂ ਦਾ ਮਾਮਲਾ ਚਰਚਾ ਵਿੱਚ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਰੇਗਾ ਵਰਕਰਾਂ ਨੇ ਪਿੰਡ ਰਾਣੋ ਦੇ ਸਰਪੰਚ ਗੁਰਪ੍ਰੀਤ ਸਿੰਘ ’ਤੇ ਗੰਭੀਰ ਦੋਸ਼ ਲਗਾਏ ਅਤੇ ਉਨ੍ਹਾਂ ਵਿਰੁੱਧ ਦੋਰਾਹਾ ਦੇ ਬੀ.

Ad Position 21
No active advertisement
ਪਿੰਡ ਰਾਣੋ ਦੇ ਮੁਹਤਬਰਾਂ ਦੀ ਹਾਜ਼ਰੀ ਵਿੱਚ ਮਗਨਰੇਗਾ ਮਜ਼ਦੂਰ ਦੋਰਾਹਾ ਵਿਖੇ ਮੰਗ ਪੱਤਰ ਦੇਣ ਸਮੇਂ। ਅਜੀਤ ਤਸਵੀਰ। 08-08-2026
ਦੋਰਾਹਾ, 7 ਅਗਸਤ (ਪੱਤਰ ਪ੍ਰੇਰਕ)-ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡ ਰਾਣੋ ਦੇ ਸਰਪੰਚ ਵਲੋਂ ਪਿੰਡ ਦੇ ਮਨਰੇਗਾ ਵਰਕਰਾਂ ਨੂੰ ਕੰਮ ਤੇ ਜਾਣ ਤੋਂ ਪਹਿਲਾਂ ਸਰਪੰਚ ਦੇ ਘਰ ਕੰਮ ਕਰਨ ਦੀਆਂ ਹਦਾਇਤਾਂ ਦਾ ਮਾਮਲਾ ਚਰਚਾ ਵਿੱਚ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਰੇਗਾ ਵਰਕਰਾਂ ਨੇ ਪਿੰਡ ਰਾਣੋ ਦੇ ਸਰਪੰਚ ਗੁਰਪ੍ਰੀਤ ਸਿੰਘ ’ਤੇ ਗੰਭੀਰ ਦੋਸ਼ ਲਗਾਏ ਅਤੇ ਉਨ੍ਹਾਂ ਵਿਰੁੱਧ ਦੋਰਾਹਾ ਦੇ ਬੀ. ਡੀ. ਪੀ. ਓ ਦਫ਼ਤਰ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਮਨਰੇਗਾ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਸਰਪੰਚ ਉਨ੍ਹਾਂ ਨੂੰ ਸਿੱਧਾ ਕਹਿ ਰਿਹਾ ਸੀ ਕਿ ਜਦੋਂ ਤੱਕ ਸਰਪੰਚ ਦੇ ਘਰ ਦੋ ਮਨਰੇਗਾ ਮਜ਼ਦੂਰ ਕੰਮ ਨਹੀਂ ਕਰਦੇ, ਉਦੋਂ ਤੱਕ ਮੁਲਾਜ਼ਮਾਂ ਦੇ ਨਾਮ ਦਰਜ ਨਹੀਂ ਕੀਤੇ ਜਾਣਗੇ। ਇਸ ਦੇ ਵਿਰੋਧ ਵਿੱਚ ਇਕੱਠੇ ਹੋਏ ਮਨਰੇਗਾ ਮਜ਼ਦੂਰਾਂ ਨੇ ਪਿੰਡ ਦੇ ਕੁਝ ਪੰਚਾਂ ਨਾਲ ਮਿਲ ਕੇ ਦੋਰਾਹਾ ਦੇ ਬੀਡੀਪੀਓ ਨਾਲ ਮੁਲਾਕਾਤ ਕੀਤੀ ਅਤੇ ਸਰਪੰਚ ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਵਾਈ। ਮਗਨਰੇਗਾ ਵਰਕਰਾਂ ਦਾ ਕੰਮ ਕਰਨ ਦਾ ਆਪਣਾ ਇੱਕ ਸਿਸਟਮ ਹੈ ਇਸ ਸਬੰਧੀ ਬਕਾਇਦਾ ਮਾਸਟਰਲ ਬਣਦਾ ਹੈ ਉਸ ਨੂੰ ਪਾਸ ਹੋਣ ਲਈ ਭੇਜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੰਮ ਦੀ ਮਨਜੂਰੀ ਅਤੇ ਮਨਰੇਗਾ ਵਰਕਰਾਂ ਦਾ ਕੰਮ ਨਿਰਧਾਰਿਤ ਹੋ ਕੇ ਮਸਟੋਲ ਵਿੱਚ ਆਉਂਦਾ ਹੈ। ਦੁਖੀ ਹੋਏ ਮਗਨਰੇਗਾ ਮਜ਼ਦੂਰ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਂ ਸਮੇਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੋਰਾਹਾ ਦੇ ਦਫਤਰ ਵਿੱਚ ਪੁੱਜੇ ਜਿੱਥੇ ਉਹਨਾਂ ਆਪਣੇ ਦੁਖੜੇ ਰੋਏ ਅਤੇ ਇਸ ਸਬੰਧੀ ਲਿਖਤੀ ਸ਼ਿਕਾਇਤ ਬੀਡੀਪੀਓ ਨੂੰ ਸੌਂਪੀ। ਇਹ ਮਾਮਲਾ ਉੱਠਣ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਗਏ ਹਨ ਕਿ ਆਖਰ ਮਨਰੇਗਾ ਵਰਕਰ ਕਿਸ ਤਰੀਕੇ ਨਾਲ ਸਰਪੰਚਾਂ ਦੀ ਮਾਨਸਿਕਤਾ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਇਹ ਇੱਕ ਲਿਖਤੀ ਸ਼ਿਕਾਇਤ ਹੈ ਅਤੇ ਵਿਸ਼ਾ ਜਾਂਚ ਅਧੀਨ ਹੈ ਪ੍ਰੰਤੂ ਇਸ ਮਾਮਲੇ ਨੇ ਇਲਾਕੇ ਵਿੱਚ ਪੂਰਾ ਤੂਲ ਫੜ ਲਿਆ ਹੈ। ਕਿ ਇੱਕ ਸਰਪੰਚ ਵੱਲੋਂ ਕਥਿਤ ਰੂਪ ਵਿੱਚ ਮਗਨਰੇਗਾ ਵਰਕਰਾਂ ਨੂੰ ਉਹਨਾਂ ਦਾ ਕੰਮ ਦੇਣ ਬਦਲੇ ਆਪਣੇ ਘਰ ਵਿੱਚ ਕੰਮ ਕਰਾਉਣ ਦਾ ਮਾਮਲਾ ਕਿਸ ਮਾਨਸਿਕਤਾ ਦਾ ਸ਼ਿਕਾਰ ਹੈ ? ਇਸ ਮੌਕੇ ਮਲਕੀਤ ਸਿੰਘ ਪੰਚ, ਸਿਕੰਦਰ ਸਿੰਘ ਪੰਚ ਜਸਪਾਲ ਸਿੰਘ ਪੰਚ, ਗੁਰਿੰਦਰ ਸਿੰਘ, ਨਿੰਦਰ ਸਿੰਘ, ਬੂਟਾ ਸਿੰਘ ਤੇ ਬਲਦੇਵ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਹਾਜ਼ਰ ਸਨ। ਸਰਪੰਚ ਨੇ ਸਾਰੇ ਦੋਸ਼ ਨਕਾਰੇ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਰਾਣੋ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਬੋਲਣ ਵਾਲੇ ਅਤੇ ਦੋਸ਼ ਲਗਾਉਣ ਵਾਲੇ ਪੰਚ ਸਾਰੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਵਿੱਚ ਵਿਕਾਸ ਲਈ ਫੰਡ ਮੁਹੱਈਆ ਕਰਵਾ ਰਹੀ ਹੈ, ਇਸ ਲਈ ਉਹ ਆਪਣੇ ਪਿੰਡ ਵਿੱਚ ਵਿਕਾਸ ਕਾਰਜ ਕਰਵਾ ਰਹੇ ਹਨ। ਉਨ੍ਹਾਂ ਮਨਰੇਗਾ ਮਜ਼ਦੂਰਾਂ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਜੋ ਕੰਮ ਕਰਨ ਲਈ ਕਿਹਾ ਸੀ, ਉਹ ਨਹੀਂ ਕਰ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਮਾਮਲੇ ਦਾ ਰਾਜਨੀਤੀਕਰਨ ਕਰ ਰਹੀਆਂ ਹਨ । ਇਸ ਮੌਕੇ ਸਰਪੰਚ ਨੇ ਬੀਡੀਪੀਓ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੀ ਅਪੀਲ ਕੀਤੀ। ਕੀ ਕਹਿਣਾ ਹੈ ਬੀ. ਡੀ. ਪੀ ਓ ਦੋਰਾਹਾ ਦਾ? ਜਦੋਂ ਬੀ ਡੀ. ਪੀ. ਓ, ਦੋਰਾਹਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸਦੀ ਉਹ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਹ ਜਲਦੀ ਹੀ ਮਾਮਲੇ ਦੀ ਜਾਂਚ ਕਰਨਗੇ ਅਤੇ ਜੇਕਰ ਕੋਈ ਦੋਸੀ ਪਾਇਆਂ ਗਿਆ ਤਾਂ ਉਸ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ (ਸਮਰਾ) ਗਰੁੱਪ ਤਹਿਸੀਲ ਪਾਇਲ ਦੀ ਮੀਟਿੰਗ ਹੋਈ ਅਗਲੀ ਖ਼ਬਰ ਪਾਇਲ ਵਿੱਚ ਤੀਆਂ - ਤੀਜ ਦੀਆਂ ਮੇਲਾ ਕੱਲ੍ਹ
Ad Position 24