06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਿੱਜੀ ਸਕੂਲ 'ਚ ਵਿਦਿਆਰਥੀ ਨੂੰ ਕੀਤਾ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 12-04-2026
ਮਾਛੀਵਾੜਾ ਸਾਹਿਬ, 11 ਅਪ੍ਰੈਲ (ਪੱਤਰ ਪ੍ਰੇਰਕ)-ਇਲਾਕੇ ਦੇ ਇੱਕ ਨਿੱਜੀ ਸਕੂਲ 'ਚ ਇੱਕ ਵਿਦਿਆਰਥੀ ਨੇ ਦੂਜੇ ਦੇ ਜ਼ੋਰਦਾਰ ਪੈਨਸਿਲ ਮਾਰੀ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ | ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਜਮਾਤ ਵਿਚ ਨਾਲ ਪੜ੍ਹਦੇ ਵਿਦਿਆਰਥੀ ਨੇ ਉਸ ਦੇ ਪਿੱਛੇ ਗੁਪਤ ਅੰਗ 'ਤੇ ਪੈਨਸਿਲ ਮਾਰੀ ਜਿਸ ਦਾ ਸਿੱਕਾ ਟੁੱਟ ਕੇ ਵਿਚ ਹੀ ਰਹਿ ਗਿਆ | ਇਸ ਤੋਂ ਪਹਿਲਾਂ ਵੀ ਕੁੱਝ ਵਿਦਿਆਰਥੀਆਂ ਵਲੋਂ ਮੇਰੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਬੱਚੇ ਦੀ ਸਰਜਰੀ ਕਰਨੀ ਪਵੇਗੀ ਤਾਂ ਹੀ ਇਹ ਸਿੱਕਾ ਬਾਹਰ ਨਿਕਲੇਗਾ | ਜ਼ਖ਼ਮੀ ਬੱਚੇ ਦੀ ਮਾਤਾ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਸਕੂਲ ਦੀ ਨਾਲਾਇਕੀ ਸਾਹਮਣੇ ਆਈ ਹੈ ਕਿਉਂਕਿ ਨਾ ਕੋਈ ਸਕੂਲ ਪ੍ਰਬੰਧਕ ਅਜੇ ਤੱਕ ਬੱਚੇ ਦਾ ਹਾਲ ਪੁੱਛਣ ਆਇਆ ਅਤੇ ਪਰਿਵਾਰ ਨੂੰ ਵੀ 3 ਘੰਟੇ ਦੇਰੀ ਨਾਲ ਸੂਚਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਵੀ ਪੁਲਸ ਬਿਆਨ ਦਰਜ ਕਰਨ ਆਵੇਗੀ ਤਾਂ ਉਹ ਸਾਰਾ ਕੁੱਝ ਬਿਆਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਐੱਸ.ਡੀ.ਐੱਮ. ਰਾਏਕੋਟ ਵਲੋਂ ਦਾਣਾ ਮੰਡੀ ਰਾਏਕੋਟ ਵਿਖੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24