ਬਠਿੰਡਾ ਦੇ ਜਿਊਲਰੀ ਸ਼ੋਅਰੂਮ ‘ਚੋਂ 50 ਗ੍ਰਾਮ ਚਾਂਦੀ ਚੋਰੀ
ਬਠਿੰਡਾ , 22 ਅਕਤੂਬਰ ( ਪੱਤਰ ਪ੍ਰੇਰਕ )- ਬਠਿੰਡਾ ਦੇ ਹਸਪਤਾਲ ਬਾਜ਼ਾਰ ‘ ਚ ਇਕ ਜਵੈਲਰਜ਼ ਦੇ ਸ਼ੋਅਰੂਮ ਵਿਚ ਅਣਪਛਾਤੇ ਨੌਜਵਾਨ ਵਲੋਂ 50 ਗ੍ਰਾਮ ਚਾਂਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਚੋਰੀ ਦੀ ਇਹ ਸਾਰੀ ਘਟਨਾ ਸ਼ੋਅਰੂਮ ਵਿਚ ਲੱਗੇ ਸੀ .
ਬਠਿੰਡਾ , 22 ਅਕਤੂਬਰ ( ਪੱਤਰ ਪ੍ਰੇਰਕ )- ਬਠਿੰਡਾ ਦੇ ਹਸਪਤਾਲ ਬਾਜ਼ਾਰ ‘ ਚ ਇਕ ਜਵੈਲਰਜ਼ ਦੇ ਸ਼ੋਅਰੂਮ ਵਿਚ ਅਣਪਛਾਤੇ ਨੌਜਵਾਨ ਵਲੋਂ 50 ਗ੍ਰਾਮ ਚਾਂਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਚੋਰੀ ਦੀ ਇਹ ਸਾਰੀ ਘਟਨਾ ਸ਼ੋਅਰੂਮ ਵਿਚ ਲੱਗੇ ਸੀ . ਸੀ . ਟੀ . ਵੀ . ਕੈਮਰਿਆਂ ਵਿਚ ਕੈਦ ਹੋ ਗਈ ਹੈ , ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ ਤੇ ਵੀ ਸਾਹਮਣੇ ਆ ਰਹੀ ਹੈ । ਸ਼ੋਅਰੂਮ ਦੇ ਮਾਲਕ ਦਰਸ਼ਨ ਕੁਮਾਰ ਘੁੱਦਾ ਅਤੇ ਉਨ੍ਹਾਂ ਦੇ ਪੁੱਤਰ ਮਨੀਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਸੋਅਰੂਮ ਵਿਚ ਇੱਕ ਨੌਜਵਾਨ ਝਾਂਜਰ ਦੇਖਣ ਲਈ ਆਇਆ ਸੀ । ਇਸ ਦੌਰਾਨ ਉਸ ਨੇ ਕਾਊਂਟਰ ‘ ਤੇ ਰੱਖਿਆ 50 ਗ੍ਰਾਮ ਵਜ਼ਨ ਦਾ ਚਾਂਦੀ ਦਾ ਟੁਕੜਾ ਚੁੱਕ ਕੇ ਆਪਣੀ ਪੈਂਟ ਦੀ ਪਿਛਲੀ ਜੇਬ ਵਿਚ ਪਾ ਲਿਆ ਅਤੇ ਬਿਨਾਂ ਕੋਈ ਖ਼ਰੀਦਦਾਰੀ ਕੀਤੇ ਉੱਥੋਂ ਚਲਾ ਗਿਆ । ਸ਼ੋਅਰੂਮ ਦੇ ਮਾਲਕਾਂ ਅਨੁਸਾਰ , ਜਦੋਂ ਉਨ੍ਹਾਂ ਨੇ ਗਹਿਣਿਆਂ ਦੀ ਗਿਣਤੀ ਕੀਤੀ ਤਾਂ ਇੱਕ ਚਾਂਦੀ ਦਾ ਟੁਕੜਾ ਗ਼ਾਇਬ ਮਿਲਿਆ । ਉਨ੍ਹਾਂ ਨੇ ਆਲੇ - ਦੁਆਲੇ ਭਾਲ ਕੀਤੀ , ਪਰ ਜਦੋਂ ਕੋਈ ਪਤਾ ਨਾ ਲੱਗਿਆ ਤਾਂ ਸ਼ੋਅਰੂਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ । ਫੁਟੇਜ ਵਿਚ ਨੌਜਵਾਨ ਕਾਊਂਟਰ ‘ ਤੇ ਰੱਖੇ ਸਾਮਾਨ ਨੂੰ ਦੇਖਦਾ ਅਤੇ ਚਾਂਦੀ ਦਾ ਟੁਕੜਾ ਚੁੱਕਦਾ ਦਿਖਾਈ ਦੇ ਰਿਹਾ ਹੈ । ਸ਼ੋਅਰੂਮ ਵਿਚ ਹੋਈ ਚੋਰੀ ਦੀ ਸੀਸੀਟੀਵੀ ਫੁਟੇਜ਼ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ ।