13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਲੋਕ ਹੱਕਾਂ ਲਈ ਐਨ.ਐਸ.ਡਬਲਯੂ.ਐਸ .ਵਿੱਢੇਗੀ ‘ਲੋਕ ਹਿੱਤ ਸੰਘਰਸ਼ ਸ਼ਕਤੀ ਰੈਲੀ’

ਬਠਿੰਡਾ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਲੋਕ ਹੱਕਾਂ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ (ਐਨਐਸਡਬਲਯੂਐਸ) ਵਲੋਂ ਜਲਦ ਹੀ ‘ਲੋਕ ਹਿੱਤ ਸੰਘਰਸ਼ ਸ਼ਕਤੀ ਰੈਲੀ’ ਵਿੱਢੀ ਜਾਵੇਗੀ। ਇਸ ਰਾਹੀਂ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਹੋਰ ਮਿਹਨਤਕਸ਼ ਵਰਗਾਂ ਨੂੰ ਇਕ ਮੰਚ ’ਤੇ ਲਿਆ ਕੇ ਲੋਕ ਮਸਲਿਆਂ ਲਈ ਸਾਂਝਾ ਸੰਘਰਸ਼ ਤੇਜ਼ ਕਰਨ ਦਾ ਤਹੱਈਆ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-10-2026
ਬਠਿੰਡਾ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਲੋਕ ਹੱਕਾਂ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ (ਐਨਐਸਡਬਲਯੂਐਸ) ਵਲੋਂ ਜਲਦ ਹੀ ‘ਲੋਕ ਹਿੱਤ ਸੰਘਰਸ਼ ਸ਼ਕਤੀ ਰੈਲੀ’ ਵਿੱਢੀ ਜਾਵੇਗੀ। ਇਸ ਰਾਹੀਂ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਹੋਰ ਮਿਹਨਤਕਸ਼ ਵਰਗਾਂ ਨੂੰ ਇਕ ਮੰਚ ’ਤੇ ਲਿਆ ਕੇ ਲੋਕ ਮਸਲਿਆਂ ਲਈ ਸਾਂਝਾ ਸੰਘਰਸ਼ ਤੇਜ਼ ਕਰਨ ਦਾ ਤਹੱਈਆ ਕੀਤਾ ਗਿਆ। ਇਸ ਸੰਬੰਧੀ ਟੀਚਰਜ਼ ਹੋਮ, ਬਠਿੰਡਾ ਵਿਖੇ ਜਥੇਬੰਦੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਦੀਆਂ ਐਕਸ਼ਨ ਕਮੇਟੀਆਂ ਦੇ ਨੁਮਾਇੰਦਿਆਂ ਨੇ ਸੂਬਾ ਪ੍ਰਧਾਨ ਇੰਜੀਨੀਅਰ ਰਾਜਿੰਦਰ ਸਿੰਘ ਮੌੜ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ‘ਲੋਕ ਹਿੱਤ ਸੰਘਰਸ਼ ਪੱਕਾ ਮੋਰਚਾ’ ਦੌਰਾਨ ਉਠਾਈਆਂ ਮੰਗਾਂ, ਸਰਕਾਰਾਂ ਵਲੋਂ ਉਨ੍ਹਾਂ ’ਤੇ ਕੀਤੀ ਕਾਰਵਾਈ ਅਤੇ ਬਕਾਇਆ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਇੰਜੀਨੀਅਰ ਰਾਜਿੰਦਰ ਸਿੰਘ ਮੌੜ ਨੇ ਕਿਹਾ ਕਿ ਜਦੋਂ ਤੱਕ ਲੋਕ ਆਪਣੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਕਾਨੂੰਨੀ ਤੌਰ ’ਤੇ ਮਿਲੇ ਅਧਿਕਾਰਾਂ ਤੋਂ ਵੀ ਵਾਂਝੇ ਰਹਿਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸੂਬਾ ਆਗੂ ਅਮਨਦੀਪ ਕੌਰ ਨੇ ਕਿਹਾ ਕਿ ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਹੋਰ ਵਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਂਝੀ ਲਾਮਬੰਦੀ ਜ਼ਰੂਰੀ ਹੈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਲੋਕ ਹੱਕਾਂ, ਸੰਵਿਧਾਨਕ ਅਧਿਕਾਰਾਂ ਅਤੇ ਮੁੱਢਲੀਆਂ ਮੰਗਾਂ ਦੀ ਪੂਰਤੀ ਲਈ ਲੋਕ ਏਕਤਾ ਨੂੰ ਮਜ਼ਬੂਤ ਕਰਨ ਵਾਸਤੇ ਜਲਦ ‘ਲੋਕ ਹਿੱਤ ਸੰਘਰਸ਼ ਸ਼ਕਤੀ ਰੈਲੀ’ ਦਾ ਆਗਾਜ਼ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਮੇਟੀ ਆਗੂ ਰਮਨਦੀਪ ਕੌਰ ਬੰਗੀ, ਸਮਨਦੀਪ ਕੌਰ ਫੱਲ੍ਹੜ, ਨਵਦੀਪ ਕੌਰ ਕਮਾਲੂ, ਪਿੰਡ ਇਕਾਈ ਪ੍ਰਧਾਨ ਮਨਜੀਤ ਕੌਰ ਚੱਕ, ਮਨਪ੍ਰੀਤ ਕੌਰ ਜੱਸੀ ਬਾਗ਼ ਵਾਲੀ, ਸਿਮਰਜੀਤ ਕੌਰ, ਗੁਰਸੇਵਕ ਸਿੰਘ ਬੰਘੇਰ ਚੜ੍ਹਤ, ਸ਼ਿਵਰਾਜ ਸਿੰਘ ਮਛਾਣਾ, ਰੇਸ਼ਮਾ ਕੌਰ, ਬੇਅੰਤ ਕੌਰ, ਰਾਣੋ ਕੌਰ ਕਮਾਲੂ ਸਵੈਚ, ਸੁਖਪ੍ਰੀਤ ਕੌਰ ਧਿੰਗੜ, ਬਲਤੇਜ ਸਿੰਘ, ਕਿਰਨਪਾਲ ਕੌਰ ਜੈ ਸਿੰਘ ਵਾਲਾ, ਹਰਮੀਤ ਕੌਰ ਅਤੇ ਕੁਲਦੀਪ ਕੌਰ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਾਜਪਾ ਨੇ ਵੱਖ-ਵੱਖ ਵਰਗਾਂ ਤੱਕ ਪਹੁੰਚ ਵਧਾਉਣ ਲਈ ਸੈੱਲਾਂ ਦੇ ਕਨਵੀਨਰ ਲਗਾਏ ਅਗਲੀ ਖ਼ਬਰ ਸੋਨਾ ਵਾਪਸ ਕਰਵਾਉਣ ਨੂੰ ਲੈ ਕੇ ਭਾਕਿਯੂ (ਉਗਰਾਹਾਂ) ਨੇ ਰੋਸ ਮਾਰਚ ਕੱਢਿਆ
Ad Position 24